ਦੋ ਲੇਖਕਾਂ ਦੀਆਂ ਪੁਸਤਕਾਂ ਦਾ ਲੋਕ ਅਰਪਣ
ਤਲਵੰਡੀ ਸਾਬੋ : 8 ਮਈ (ਵਰਲਡ ਪੰਜਾਬੀ ਟਾਈਮਜ਼)
ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਅਤੇ ਇਸ ਦੇ ਆਸਪਾਸ ਦੇ ਨੌਜਵਾਨਾਂ ਵਿੱਚ ਸਾਹਿਤਕ ਚੇਟਕ ਲਾਉਣ ਦੇ ਮਕਸਦ ਨਾਲ ਗੁਰੂ ਕਾਸ਼ੀ ਸਾਹਿਤ ਸਭਾ ਅਤੇ ਕਵੀਸ਼ਰੀ ਵਿਕਾਸ ਮੰਚ ਵੱਲੋਂ ਵਿਸ਼ਾਲ ਸਾਹਿਤਕ ਸਮਾਗਮ ਖਾਲਸਾ ਸੀ. ਸੈ. ਸਕੂਲ ਤਲਵੰਡੀ ਸਾਬੋ ਵਿਖੇ ਕੀਤਾ ਗਿਆ, ਜਿਸ ਵਿੱਚ ਦੋ ਲੇਖਕਾਂ ਡਾ: ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਅਤੇ ਦਰਸ਼ਨ ਸਿੰਘ ਭੰਮੇ ਦੀਆਂ ਪੁਸਤਕਾਂ ਕ੍ਰਮਵਾਰ ‘ਸ਼ਾਇਰ ਦਾ ਦਿਲ’ (ਵੈਦ ਇੰਦਰ ਸਿੰਘ ਦੀ ਕਵਿਤਾ) ਅਤੇ ‘ਜੁਗਨੀ ਜੜੇ ਨਗੀਨੇ’ ਨੂੰ ਰੀਲੀਜ਼ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਡਾ. ਹਰੀ ਸਿੰਘ ਜਾਚਕ, ਡਾ. ਗੁਰਦੇਵ ਸਿੰਘ ਖੋਖਰ, ਪ੍ਰੋ. ਨਵ ਸੰਗੀਤ ਸਿੰਘ, ਡਾ. ਸੰਦੀਪ ਰਾਣਾ, ਸ਼੍ਰੀ ਰੇਵਤੀ ਪ੍ਰਸ਼ਾਦ (ਰਾਸ਼ਟਰਪਤੀ ਅਵਾਰਡੀ) ਤੇ ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਸ਼ਾਮਲ ਸਨ। ਇਨ੍ਹਾਂ ਕਿਤਾਬਾਂ ਤੇ ਕ੍ਰਮਵਾਰ ਪ੍ਰੋ. ਨਵ ਸੰਗੀਤ ਸਿੰਘ ਅਤੇ ਡਾ: ਸੰਦੀਪ ਰਾਣਾ ਨੇ ਪ੍ਰਭਾਵਸ਼ਾਲੀ ਪਰਚੇ ਪੜ੍ਹੇ ਅਤੇ ਪੁਸਤਕ- ਲੇਖਕਾਂ ਦੀ ਸ਼ਲਾਘਾ ਕੀਤੀ। ਉਪਰੰਤ ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਸੂਰੀਆ ਅਤੇ ਦਰਸ਼ਨ ਸਿੰਘ ਭੰਮੇ ਨੇ ਆਪੋ-ਆਪਣੀਆਂ ਕਿਤਾਬਾਂ ਲਿਖਣ ਦੇ ਤਜਰਬੇ ਵੀ ਸਰੋਤਿਆਂ ਨਾਲ ਸਾਂਝੇ ਕੀਤੇ। ਪਿੱਛੋਂ ਲੰਮਾ ਸਮਾਂ ਚੱਲੇ ਕਵੀ ਦਰਬਾਰ ਵਿੱਚ ਵੀਰਪਾਲ ਕੌਰ ਮਾਨ ਗੁਰੂਸਰ, ਛੱਜੂ ਰਾਮ ਮੌੜ ਕਵੀਸ਼ਰ, ਜਗਦੀਪ ਗਿੱਲ, ਨਿਰਮਲ ਸਿੰਘ ਵਿਗਿਆਨੀ, ਛਿੰਦਰ ਕੌਰ ਸਿਰਸਾ (ਰੇਡੀਓ ਅਨਾਉਂਸਰ ਤੇ ਲੇਖਕਾ), ਰਿਪੁਦਮਨ ਸ਼ਰਮਾ, ਜਸਬੀਰ ਢਿੱਲੋਂ, ਸੁਖਮੰਦਰ ਸਿੰਘ ਭਾਗੀਵਾਂਦਰ, ਭੋਲਾ ਸਿੰਘ ਸ਼ਮੀਰੀਆ, ਰਿਟਾ. ਪ੍ਰੋ. ਜਸਵੀਰ ਤਲਵੰਡੀ, ਸ਼ਮਸ਼ੇਰ ਮੱਲੀ, ਗਗਨ ਫੂਲ, ਐਡਵੋਕੇਟ ਭੁਪਿੰਦਰ ਸਿੰਘ ਸੂਰੀਆ, ਜਨਕ ਸੰਗਤ, ਸੁਖਦਰਸ਼ਨ ਬਾਲਿਆਂਵਾਲੀ, ਡਾ. ਗੁਰਮੇਲ ਕੌਰ ਜੋਸ਼ੀ, ਸੀਮਾ ਰਾਣੀ, ਬਾਬਾ ਲਾਲ ਚੰਦ, ਮਾਸਟਰ ਸੁਖਰਾਜ ਸੰਦੋਹਾ, ਲੈਕਚਰਾਰ ਰਵਿੰਦਰ ਚਾਉਕੇ, ਰਿਪੂਦਮਨ ਸ਼ਰਮਾ ਅਤੇ ਅਕਾਲ ਯੂਨੀਵਰਸਿਟੀ ਦੀ ਵਿਦਿਆਰਥਣ ਰੀਨੂ ਕੌਰ ਨੇ ਆਪਣੀਆਂ ਰਚਨਾਵਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਕੇ ਖੂਬ ਪ੍ਰਸ਼ੰਸਾ ਹਾਸਲ ਕੀਤੀ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਮਾ: ਸੁਖਰਾਜ ਸੰਦੋਹਾ ਤੇ ਲਕਵਿੰਦਰ ਨਥੇਹਾ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਮਹਿਮਾਨਾਂ ਅਤੇ ਸਹਿਤਕਾਰਾਂ ਨੂੰ ਗੁਰੂ ਕਾਸ਼ੀ ਸਾਹਿਤ ਸਭਾ ਅਤੇ ਕਵੀਸ਼ਰੀ ਵਿਕਾਸ ਮੰਚ ਦੇ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ ਭੇਟ ਕੀਤੇ ਗਏ। ਇਸ ਮੌਕੇ ਰਿ. ਪ੍ਰਿੰ. ਚਾਨਣ ਸਿੰਘ, ਮਾਸਟਰ ਸੁਖਦੇਵ ਸਿੰਘ ਚੱਠਾ, ਬੀਹਲਾ ਗੋਂਦਾਰਾ, ਮਾਸਟਰ ਸ਼ੇਖਰ ਤਲਵੰਡੀ, ਜਸਵੀਰ ਸਿੰਘ, ਸ਼ਮਸ਼ੇਰ ਸਿੰਘ ਖਾਲਸਾ, ਡਾ: ਗੁਰਜੀਤ ਸਿੰਘ, ਜਗਤਾਰ ਸਿੰਘ ਰਤਨ, ਗੁਰਕੀਰਤ ਸਿੰਘ, ਤੇਜ ਸਿੰਘ, ਮਾਸਟਰ ਫਲਰਾਜ ਸ਼ਰਮਾ, ਪਰਮਿੰਦਰ ਸਿੰਘ ਅਤੇ ਅਮਨਦੀਪ ਕੌਰ ਸਮੇਤ ਵੱਡੀ ਤਾਦਾਦ ਵਿੱਚ ਸ਼ਾਇਰਾਂ ਤੇ ਬੁੱਧੀਜੀਵੀਆਂ ਨੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ।
Leave a Comment
Your email address will not be published. Required fields are marked with *