ਮਹਾਤਮਾ ਅਖਵਾਉਂਦੇ ਮੋਹਨਦਾਸ ਕਰਮ ਚੰਦ ਗਾਂਧੀ ਵੱਲੋਂ ਜਦੋਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਕ ਭੁਲੱਕੜ ਦੇਸ਼ ਭਗਤ ਕਿਹਾ ਗਿਆ ਤਾਂ ਏਅਰਫੋਰਸ ਦੇ ਇਕ ਆਲਾ ਅਫਸਰ ਭਾਈ ਜਗਤ ਸਿੰਘ ਉਰਫ ਭਾਈ ਤਜਿੰਦਰ ਸਿੰਘ ਨੇ ਭਰੀ ਸਭਾ ਦੇ ਵਿੱਚ ਉਸ ਨੂੰ ਥੱਪੜ ਕਢ ਮਾਰਿਆ:
ਅਖੰਡ ਕੀਰਤਨੀ ਜਥੇ ਦੇ ਨਾਲ ਸੰਬੰਧਿਤ ਭਾਈ ਸਾਹਿਬ ਜਗਤ ਸਿੰਘ ਜੋ ਕਿ ਉਸ ਵਕਤ ਭਾਰਤੀ ਹਵਾਈ ਫੌਜ ਦੇ ਵਿੱਚ ਇੱਕ ਆਲਾ ਅਫਸਰ ਸਨ ਉਹਨਾਂ ਨੇ ਮੋਹਨਦਾਸ ਕਰਮ ਚੰਦ ਗਾਂਧੀ ਨੂੰ ਥੱਪੜ ਮਾਰਿਆ ਸੀ। ਭਾਈ ਸਾਹਿਬ ਜਗਤ ਸਿੰਘ ਜੀ ਨੇ, ਮਹਾਤਮਾ ਅਖਵਾਉਂਦੇ ਇਸ ਗਾਂਧੀ ਨੂੰ ਥੱਪੜ ਇਸ ਕਰਕੇ ਮਾਰਿਆ ਸੀ ਕਿਉਂਕਿ ਗਾਂਧੀ ਨੇ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਾਨ ਦੇ ਖਿਲਾਫ ਕੁਝ ਐਸੀ ਮੰਦੀ ਅਤੇ ਭੈੜੀ ਸ਼ਬਦਾਵਲੀ ਵਰਤੀ ਸੀ ਜਿਹੜੀ ਭਾਈ ਸਾਹਿਬ ਜਗਤ ਸਿੰਘ ਤੋਂ ਬਰਦਾਸ਼ਤ ਨਹੀਂ ਸੀ ਹੋਈ। ਗਾਂਧੀ ਨੇ ਸਤਿਗੁਰੂ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਕ ਭੁਲੱਕੜ ਦੇਸ਼ ਭਗਤ ਭਾਵ ਅੰਗਰੇਜ਼ੀ ਦੇ ਵਿੱਚ (missguided patriot) ਕਿਹਾ ਸੀ। ਇਸ ਥੱਪੜ ਦੀ ਗੂੰਜ ਜਦੋਂ ਭਾਰਤ ਦੇ ਉਸ ਵਕਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੱਕ ਪੁੱਜੀ ਤਾਂ ਉਸ ਨੇ ਭਾਈ ਸਾਹਿਬ ਨੂੰ ਨੌਕਰੀ ਦੇ ਵਿੱਚੋਂ ਕੱਢ ਦਿੱਤਾ। ਅਸਲ ਦੇ ਵਿੱਚ ਉਸਨੇ ਭਾਈ ਜਗਤ ਸਿੰਘ ਹੁਣਾਂ ਨੂੰ ਸਿੱਧਾ ਬਰਖਾਸਤ ਨਹੀਂ ਸੀ ਕੀਤਾ ਜਾਂ ਸਰੇਆਮ ਉਹਨਾਂ ਦਾ ਕੋਰਟ ਮਾਰਸ਼ਲ ਨਹੀਂ ਸੀ ਕੀਤਾ, ਕਿਉਂਕਿ ਉਹ ਡਰਦਾ ਸੀ ਕੇ ਮਾਮਲਾ ਨਾਜ਼ੁਕ ਹੈ ਅਤੇ ਸਿੱਖ ਕੌਮ ਉਸਦੇ ਖਿਲਾਫ ਹੋ ਸਕਦੀ ਹੈ। ਇਸੇ ਤਰ੍ਹਾਂ ਕੋਈ ਸਜ਼ਾ ਭਾਈ ਸਾਹਿਬ ਨੂੰ ਇਸ ਲਈ ਨਹੀਂ ਦਿੱਤੀ ਗਈ ਸੀ ਕਿਉਂਕਿ ਉਸ ਵਕਤ ਫੌਜ ਦੇ ਵਿੱਚ ਸਿੱਖ ਫੌਜ ਵੱਲੋਂ ਬਗਾਵਤ ਹੋਣ ਦਾ ਡਰ ਸੀ।
ਇਸ ਤੋਂ ਬਾਅਦ ਇੱਕ ਸਾਜਿਸ਼ ਦੇ ਤਹਿਤ ਫੌਜ ਦੇ ਹਰ ਵਿੰਗ ਦੇ ਵਿੱਚੋਂ ਸਿੱਖ ਫੌਜੀਆਂ ਦੀ ਗਿਣਤੀ ਇਹਨਾਂ ਨੇ ਘਟਾਣੀ ਸ਼ੁਰੂ ਕਰ ਦਿੱਤੀ ਸੀ।ਭਾਈ ਸਾਹਿਬ ਜੀ ਦਾ ਇਹ ਥੱਪੜ ਦੇਸ਼ ਵੰਡ ਤੋਂ ਬਾਅਦ ਨਵੀਂ ਬਣੀ ਉਸ ਹਿੰਦ ਸਰਕਾਰ ਦੇ ਮੂੰਹ ਦੇ ਉੱਤੇ ਵੀ ਇੱਕ ਚਪੇੜ ਸੀ ਜਿਹੜੀ ਫਿਰਕੂ ਸੋਚ ਦੇ ਤਹਿਤ ਸਿੱਖ ਕੌਮ ਦੇ ਨਾਲ ਈਰਖਾ ਅਤੇ ਵੱਖਰੇਵੇਂ ਕਰਦੀ ਹੈ।
ਕਲਕੱਤਾ ਵਿੱਚ ਆਪਣੇ ਇੱਕ ਭਾਸ਼ਣ ਦੇ ਦੌਰਾਨ, ਮਹਾਤਮਾਂ ਅਖਵਾਉਂਦੇ ਗਾਂਧੀ ਨੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ “ਗੁੰਮਰਾਹ ਦੇਸ਼ ਭਗਤ” ਕਿਹਾ। ਉਸਨੇ ਕਿਹਾ ਸੀ “ਗੁਰੂ ਗੋਬਿੰਦ ਸਿੰਘ ਜੀ ਨੂੰ ਭਾਰਤ ਦੇ ਇੱਕ ਗੁੰਮਰਾਹ ਪੈਗੰਬਰ ਸਨ। In his speach in Calcutta, Gandhi said, “Guru Gobind Singh was a mislead prophet of India.
ਅਸਲ ਵਿੱਚ ਮਹਾਤਮਾਂ ਗਾਂਧੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੂੰ ‘ਗੁੰਮਰਾਹ ਦੇਸ਼ਭਗਤ’ ਇਸ ਲਈ ਕਹਿੰਦਾ ਸੀ, ਕਿਉਂਕਿ ਸਤਿਗੁਰੂ ਜੀ ਵਲੋਂ ਕ੍ਰਿਪਾਨ ਜਾਂ ਹਥਿਆਰ ਚੁੱਕਣ ਨੂੰ ਉਹ ਹਿੰਸਾ (violence) ਮੰਨਦਾ ਸੀ ਅਤੇ ਉਸਨੇ ਅਹਿੰਸਾ ਪਰਮੋ ਧਰਮ ਦਾ ਨਾਹਰਾ ਦਿੱਤਾ ਸੀ। ਇਸੇ ਹੀ ਸੰਦਰਭ ਦੇ ਵਿੱਚ ਉਸਨੇ ਸਰਦਾਰ ਭਗਤ ਸਿੰਘ ਅਤੇ ਉਹਨਾਂ ਦੇ ਕ੍ਰਾਂਤੀਕਾਰੀ ਸਾਥੀਆਂ ਵੱਲੋਂ ਸਾਂਡਰਸ ਦੇ ਕਤਲ ਨੂੰ ਹਿੰਸਾ ਕਿਹਾ ਸੀ।
ਪ੍ਰਿੰਸੀਪਲ ਗੰਗਾ ਸਿੰਘ ਨੇ ਗਾਂਧੀ ਦੇ ਕਥਨ ਦਾ ਜਵਾਬ ਦਿੱਤਾ ਸੀ ਕਿ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਾਣਦੇ ਹੁੰਦੇ ਅਤੇ ਇਸ ਬਾਰੇ ਸੋਚਦੇ ਹੁੰਦੇ, ਤਾਂ ਤੁਸੀਂ ਇਹ ਮਾੜੇ ਸ਼ਬਦ ਕਦੀ ਵੀ ਨਾ ਆਖਦੇ।ਇਸ ਦੇ ਨਾਲ ਉਸ ਨੂੰ ਜਦੋਂ ਗੁਰੂ ਸਾਹਿਬ ਬਾਰੇ ਹੋਰ ਪਤਾ ਲੱਗਾ ਤਾਂ ਉਸ ਨੇ ਬਾਅਦ ਵਿਚ ਸਿੱਖਾਂ ਪਾਸੋਂ ਮੁਆਫੀ ਮੰਗ ਲਈ ਸੀ।
ਪੂਰੀ ਕਹਾਣੀ ਕੁੱਝ ਇਸ ਤਰ੍ਹਾਂ ਹੈ: 1947 ਵਿਚ ਭਾਈ ਜਗਤ ਸਿੰਘ ਦਾ ਜਿਨ੍ਹਾ ਦਾ ਨਾਂ ਭਾਈ ਤੇਜਿੰਦਰ ਸਿੰਘ ਕਰ ਕੇ ਵੀ ਜਾਣਿਆ ਜਾਂਦਾ ਹੈ।ਉਸ ਦਿਨ ਆਪ ਸੈਰ ਕਰਣ ਦੇ ਲਈ ਘਰੋਂ ਨਿਕਲੇ ਸਨ ਅਤੇ ਦਿੱਲੀ ਦੇ ਪ੍ਰਸਿੱਧ ਬਿਰਲਾ ਮੰਦਰ ਵੱਲ ਚੱਲ ਪਏ। ਉਥੇ ਭੀੜ ਨੂੰ ਦੇਖ ਕੇ ਉਹ ਨੇੜੇ ਗਏ ਅਤੇ ਗਾਂਧੀ ਨੂੰ ਲੈਕਚਰ ਕਰਦੇ ਦੇਖਿਆ।
ਜਦੋਂ ਭਾਈ ਸਾਹਿਬ ਨੇ ਗਾਂਧੀ ਵੱਲੋਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਬਾਰੇ “ਗੁਮਰਾਹ ਹੋਏ ਦੇਸ਼ ਭਗਤ” ਬਾਰੇ ਟਿੱਪਣੀ ਸੁਣੀ ਤਾਂ ਭਾਈ ਜਗਤ ਸਿੰਘ(ਭਾਈ ਤੇਜਿੰਦਰ ਸਿੰਘ ) ਗਾਂਧੀ ਕੋਲ ਗਏ ਅਤੇ ਉਸ ਦੇ ਮੂੰਹ ‘ਤੇ ਥੱਪੜ ਦੇ ਮਾਰਿਆ। ਉਥੇ ਇੱਕਠੀ ਭੀੜ ਨੇ ਭਾਈ ਸਾਹਿਬ ਨੂੰ ਫੜਨ ਅਤੇ ਕੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਏਅਰ ਫੋਰਸ ਦੇ ਸਿੱਖਲਾਈ ਪ੍ਰਾਪਤ ਇੱਕ ਜੋਧੇ ਸਨ ਅਤੇ ਉਸ ਭੀੜ ਦੇ ਨਾਲ ਜੂਝਦੇ ਹੋਏ ਉਥੋਂ ਨਿਕਲ ਗਏ।
ਹੁਣ ਆਪਣੇ ਮਹਾਨ ਨੇਤਾ ਦਾ ਇੰਨਾ ਬੁਰੀ ਤਰ੍ਹਾਂ ਅਪਮਾਨ ਹੋਣ ਕਾਰਣ ਪੁਲਿਸ ਹਰ ਜਗ੍ਹਾ ਉਨ੍ਹਾਂ ਦੀ ਭਾਲ ਕਰ ਰਹੀ ਸੀ। ਬਾਅਦ ਵਿੱਚ ਇੱਕ ਸੌਦਾ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ ਹਵਾਈ ਫ਼ੌਜ ਤੋਂ ਲਾਂਬੇ ਕਰ ਦਿੱਤਾ ਗਿਆ ਅਤੇ ਇਸ ਘਟਨਾ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਆਪ ਬਾਅਦ ਵਿੱਚ ਚੰਡੀਗੜ੍ਹ ਚਲੇ ਗਏ ਅਤੇ ਕੀਰਤਨ ਦੀ ਸਿੱਖਲਾਈ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਭਾਰਤ ਛੱਡ ਗਏ।
ਗੁਰਦੀਪ ਸਿੰਘ ਜਗਬੀਰ ( ਡਾ.)
(ਅਮਨਾ ਅਕਾਲੀ ਦੇ ਪੇਜ ਤੋਂ ਧੰਨਵਾਦ ਸਹਿਤ)
