ਕੋਟਕਪੂਰਾ, 25 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਗੁਰੂ ਨਾਨਕ ਦੇਵ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਬਹੁਤ ਹੀ ਚਾਵਾਂ ਮੁਲਾਰਾਂ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਬਾਰਵੀਂ ਜਮਾਤ ਦੀਆਂ ਵਿਦਿਆਰਥਨਾਂ ਰਮਨਪ੍ਰੀਤ ਕੌਰ ਅਤੇ ਏਕਤਾਜੀਤ ਕੌਰ ਨੇ ਕਰਦਿਆਂ ਸਾਉਣ-ਮਹੀਨੇ ਵਿੱਚ ਤੀਆਂ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਬਾਰਵੀਂ ਜਮਾਤ ਦੀਆਂ ਵਿਦਿਆਰਥਨਾਂ ਜਸ਼ਨਦੀਪ ਕੌਰ, ਅਮਨਦੀਪ ਕੌਰ, ਜੈਸਮੀਨ ਕੌਰ, ਹਰਪ੍ਰੀਤ ਕੌਰ ਨੇ ਲੋਕ ਗੀਤ ‘ਬਹੁਤਿਆਂ ਭਰਾਵਾਂ ਵਾਲੀਏ ‘ਤੈਨੂੰ ਪੇਕੇ ਲੈ ਨਾ ਆਏ, ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਸਾਰੀਆਂ ਕੁੜੀਆਂ ਨੇ ਪੰਜਾਬ ਦਾ ਲੋਕ ਨਾਚ ਗਿੱਧਾ ਪਾਇਆ। ਇਸ ਪ੍ਰੋਗਰਾਮ ਦੀ ਤਿਆਰੀ ਮੈਡਮ ਅਰਸ਼ਦੀਪ ਕੌਰ, ਮੈਡਮ ਕਿਰਨਦੀਪ ਕੌਰ, ਮੈਡਮ ਕੁਲਦੀਪ ਕੌਰ, ਮੈਡਮ ਲਛਮੀ ਅਤੇ ਸੁਰਿੰਦਰ ਕੌਰ ਨੇ ਕਰਵਾਈ। ਐਲ.ਕੇ. ਜੀ ਅਤੇ ਯੂ.ਕੇ.ਜੀ. ਦੇ ਨਨੇ ਮੁੰਨੇ ਬੱਚਿਆਂ ਨੇ ਕਵਿਤਾਵਾਂ ਸੁਣਾਈਆਂ। ਨੌਵੀਂ ਤੇ ਦਸਵੀਂ ਜਮਾਤ ਦੀਆਂ ਵਿਦਿਆਰਥਨਾਂ ਜੈਸਮੀਨ ਕੌਰ, ਕੋਮਲਪ੍ਰੀਤ ਕੌਰ, ਹਰਪ੍ਰੀਤ ਕੌਰ, ਅਸਨੂਰ ਕੌਰ, ਸ਼ਿਵਰੀਤ, ਰਾਜਪ੍ਰੀਤ ਕੌਰ, ਪਰਨੀਤ ਕੌਰ, ਨੇ ‘ਮਾਂ ਜੰਨਤ ਦਾ ਪਰਛਾਵਾਂ’ ਗੀਤ ਤੇ ਕੋਰੀਓਗ੍ਰਾਫੀ ਪੇਸ਼ ਕੀਤੀ। ਚੌਥੀ ਤੇ ਪੰਜਵੀਂ ਜਮਾਤ ਸਹਿਜ ਵੀਰ ਕੌਰ, ਤਨਵੀਰ ਕੌਰ, ਗੁਰਜੋਤ ਕੌਰ, ਵੰਸ਼ ਕੌਰ, ਸ਼ਗਨ ਕੌਰ, ਗੁਰਨੂਰ ਕੌਰ, ਸ਼ਗਨਦੀਪ ਕੌਰ ਨੇ ਲੋਕ ਗੀਤ ਪੇਸ਼ ਕੀਤੇ। ਇਸ ਤੋਂ ਬਾਅਦ ਸਾਰੀਆਂ ਕੁੜੀਆਂ ਨੂੰ ਪੰਜਾਬ ਦਾ ਲੋਕ ਨਾਚ ਗਿੱਧਾ ਪਾਇਆ। ਇਸ ਪ੍ਰੋਗਰਾਮ ਦੀ ਤਿਆਰੀ ਮੈਡਮ ਅਰਸ਼ਦੀਪ ਕੌਰ, ਮੈਡਮ ਕਿਰਨਦੀਪ ਕੌਰ, ਕੁਲਦੀਪ ਕੌਰ, ਲਛਮੀ ਅਤੇ ਸੁਰਿੰਦਰ ਕੌਰ ਨੇ ਕਰਵਾਈ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀ ਸੰਦੀਪ ਕੁਮਾਰ, ਹਰਦੀਪ ਕੌਰ, ਨਵਪ੍ਰੀਤ ਕੌਰ, ਸਵਰਨਜੀਤ ਕੌਰ, ਡੀਪੀ ਗੁਰਸੇਵਕ ਸਿੰਘ, ਗਗਨਦੀਪ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

