ਬਾਰਵੀਂ ਜਮਾਤ ਦੀ ਵਿਦਿਆਰਥਣ ਅਮਾਨਤ 91.8 ਫੀਸਦੀ ਅੰਕ ਹਾਸਲ ਕਰਕੇ ਪਹਿਲੇ ਸਥਾਨ ‘ਤੇ ਰਹੀ
ਕੋਟਕਪੂਰਾ, 4 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਅੱਠਵੀਂ ਅਤੇ ਬਾਰਵੀਂ ਜਮਾਤ ਦੇ ਬੋਰਡ ਨਤੀਜਿਆਂ ਵਿਚੋਂ 36 ਸਾਲ ਪੁਰਾਣੀ ਸੰਸਥਾ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਨਤੀਜੇ 100 ਪ੍ਰਤੀਸ਼ਤ ਆਏ। ਸਕੂਲ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਦੀ ਅਗਵਾਈ ਹੇਠ ਅਧਿਆਪਕਾ ਦੀ ਮਿਹਨਤ ਸਦਕਾ ਜੋ ਵਿਦਿਆਰਥੀ ਸਕੂਲ ਮੈਰਿਟ ਸੂਚੀ ਵਿੱਚ ਸਾਮਲ ਹੋਏ ਉਹਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਵਾਈਸ ਪ੍ਰਿੰਸੀਪਲ ਰਵਨੀਤ ਕੌਰ ਮੱਕੜ ਨੇ ਖੁਸ਼ੀ ਜਾਹਿਰ ਕਰਦਿਆਂ ਜਾਣਕਾਰੀ ਦਿੱਤੀ ਕੇ ਬਾਰਵੀਂ ਜਮਾਤ ਦੀ ਵਿਦਿਆਰਥਣ ਅਮਾਨਤ ਪੁੱਤਰੀ ਸ੍ਰੀ ਨੀਲ ਕਮਲ/ਚੰਚਲ ਰਾਣੀ ਨੇ 91.8% ਅੰਕ ਹਾਸਲ ਕਰਕੇ ਪਹਿਲੇ ਸਥਾਨ ਤੇ ਰਹੀ। ਗੁਰਤੇਜ ਸਿੰਘ ਪੁੱਤਰ ਸਰਦਾਰ ਪ੍ਰਦੀਪ ਸਿੰਘ/ਪ੍ਰੀਤੀ ਨੇ 89.6% ਅਤੇ ਜਸ਼ਨਪ੍ਰੀਤ ਕੌਰ ਪੁੱਤਰੀ ਸ੍ਰੀ ਜਸਵਿੰਦਰ ਸਿੰਘ/ਬਲਵਿੰਦਰ ਕੌਰ ਨੇ ਵੀ 89.6% ਅੰਕ ਹਾਸਲ ਕਰਕੇ ਦੂਜਾ ਸਥਾਨ, ਪਵਨਦੀਪ ਕੌਰ ਪੁੱਤਰੀ ਸ੍ਰੀ ਜਸਵਿੰਦਰ ਸਿੰਘ/ਰਮਨਦੀਪ ਕੌਰ ਨੇ 87.00% ਤੀਜਾ ਸਥਾਨ, ਪਰਮਜੋਤ ਕੌਰ ਪੁੱਤਰੀ ਸਰਦਾਰ ਮਨਪ੍ਰੀਤ ਸਿੰਘ/ਕੁਲਵਿੰਦਰ ਕੌਰ ਨੇ 84.6% ਹਾਸਲ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ। ਅੱਠਵੀਂ ਦੇ ਨਤੀਜਿਆਂ ਵਿਚੋਂ ਖੁਸ਼ੀ ਪੁੱਤਰੀ ਸ੍ਰੀ ਸੋਨੂੰ/ਅੰਜੂ ਬਾਲਾ, ਕਰਨ ਅਦਲੱਖਾ ਪੁੱਤਰ ਸ੍ਰੀ ਸੰਜੀਵ ਕੁਮਾਰ/ ਗੀਤਾ ਦੋਨਾਂ ਬੱਚਿਆਂ ਨੇ 91.33% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਪਰਨੀਤ ਕੌਰ ਪੁੱਤਰੀ ਸ੍ਰੀ ਮਨਜਿੰਦਰ ਸਿੰਘ/ਸੋਨੀਆਂ ਰਾਣੀ ਨੇ 90.33% ਅੰਕਾਂ ਸਮੇਤ ਦੂਜਾ ਸਥਾਨ ਹਾਸਲ ਕੀਤਾ। ਮੈਨੇਜਰ ਪਰਮਜੀਤ ਕੌਰ ਨੇ ਪ੍ਰਿੰਸੀਪਲ ਸਮੇਤ ਸਮੂਹ ਸਟਾਫ ਮੈਬਰਾਂ ਨੂੰ ਵਧਾਈ ਦਿੱਤੀ ਅਤੇ ਸਕੂਲ ਕਮੇਟੀ ਦੇ ਪ੍ਰਧਾਨ ਕਰਨੈਲ ਸਿੰਘ ਮੱਕੜ ਨੇ ਸਮੁੱਚੀ ਸਕੂਲ ਟੀਮ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਸਮੇਤ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਮਿਹਨਤ ਜਾਰੀ ਰੱਖਣ ਲਈ ਪ੍ਰੇਰਨਾ ਵੀ ਦਿੱਤੀ। ਇਸ ਮੌਕੇ ਸਮੂਹ ਸਟਾਫ ਚੋ ਬਲਜਿੰਦਰ ਸਿੰਘ, ਲਵਪ੍ਰੀਤ ਸਿੰਘ, ਸੁਰਿੰਦਰ ਕੁਮਾਰ ਅਤੇ ਜਸਪ੍ਰੀਤ ਕੌਰ ਵੀ ਹਾਜਰ ਸਨ।
Leave a Comment
Your email address will not be published. Required fields are marked with *