ਕੋਟਕਪੂਰਾ, 7 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਮੋਗਾ ਵੱਲੋਂ ਆਉਣ ਵਾਲੀ 9 ਜੁਲਾਈ 2026 ਦਿਨ ਵੀਰਵਾਰ ਨੂੰ ਗੁਰੂ ਪੂਰਨਿਮਾ ਦੇ ਪਵਿੱਤਰ ਦਿਹਾੜੇ ਅਤੇ ਗੁਰੂ ਦਕਸ਼ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਜਿਕ ਅਤੇ ਵਾਤਾਵਰਣ ਪੱਖੀ ਪਹਿਲਕਦਮੀ ਕੀਤੀ ਜਾ ਰਹੀ ਹੈ।ਸਮਾਜ ਅਤੇ ਵਾਤਾਵਰਣ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਸੁਸਾਇਟੀ ਵੱਲੋਂ ਇਸ ਪਾਵਨ ਅਵਸਰ *ਤੇ ਬੂਟਿਆਂ ਦਾ ਲੰਗਰ ਲਾਇਆ ਜਾਵੇਗਾ। ਇਸ ਸਬੰਧੀ ਕੁਝ ਚੋਣਵੇਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਡਾਬੋਦੀਆ ਨੇ ਕਿਹਾ ਕਿ ਸਾਡਾ ਵਜੂਦ ਸਮਾਜ ਨਾਲ ਹੈ ਅਤੇ ਸਮਾਜ ਦਾ ਵਜੂਦ ਵਾਤਾਵਰਣ ਨਾਲ ਜੁੜਿਆ ਹੋਇਆ ਹੈ, ਕਿਉਂਕਿ ਵਾਤਾਵਰਣ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਬੂਟਿਆਂ ਦਾ ਲੰਗਰ ਲਾਉਣਾ ਸਭ ਤੋਂ ਉੱਤਮ ਲੰਗਰ ਹੈ ਅਤੇ ਇਹਨਾਂ ਬੂਟਿਆਂ ਦੀ ਸਹੀ ਸੇਵਾ-ਸੰਭਾਲ ਕਰਨਾ ਹੀ ਸਭ ਤੋਂ ਉੱਤਮ ਸੇਵਾ ਹੈ। ਉਹਨਾਂ ਸਮੂਹ ਸੰਗਤਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਅਤੇ ‘ਜੈ ਗੁਰੂ ਦਕਸ਼ ਮਹਾਰਾਜ ਜੀ’ ਅਤੇ ‘ਜੈ ਹੋ ਪ੍ਰਜਾਪਤ ਸਮਾਜ ਦੀ’ ਦੇ ਨਾਅਰੇ ਬੁਲੰਦ ਕੀਤੇ। ਇਸ ਮੌਕੇ ਸੁਸਾਇਟੀ ਦੇ ਲੀਗਲ ਐਡਵਾਈਜ਼ਰਅਜੀਤ ਵਰਮਾ ਐਡਵੋਕੇਟ, ਜੈ ਚੰਦ ਬੇਂਵਾਲ ਸਾਬਕਾ ਪ੍ਰਧਾਨ, ਅਰਜਨ ਰਾਮ ਖਜ਼ਾਨਚੀ, ਪੂਰਨ ਚੰਦ, ਲੱਕੀ ਅਤੇ ਪਵਨ ਕੁਮਾਰ ਆਦਿ ਸ਼ਾਮਲ ਸਨ।ਅੰਤ ਵਿੱਚ ਸਾਰਿਆਂ ਨੇ ਸਾਂਝੇ ਤੌਰ *ਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਦਾ ਪ੍ਰਣ ਵੀ ਲਿਆ।
