ਜਲੰਧਰ ਚ ਹੋਵੇਗਾ 5 ਅਪ੍ਰੈਲ ਨੂੰ ਸੈਮੀਨਾਰ: ਪ੍ਰੋ ਭਾਟੀਆ
ਜਲੰਧਰ 29 ਮਾਰਚ (ਪ੍ਰੋ ਲਾਲ ਬਹਾਦਰ ਭਾਟੀਆ/ਵਰਲਡ ਪੰਜਾਬੀ ਟਾਈਮਜ਼)
ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਦੀ ਜ਼ਿਲ੍ਹਾ ਇਕਾਈ ਜਲੰਧਰ ਵੱਲੋਂ ਮਿਤੀ 5 ਅਪ੍ਰੈਲ 2026 ਨੂੰ ਡਾ ਭੀਮ ਰਾਓ ਅੰਬੇਡਕਰ ਭਵਨ ਵਿਖੇ ਕਰਵਾਏ ਜਾ ਰਹੇ ਸੈਮੀਨਾਰ ਦਾ ਪੋਸਟਰ ਸ਼੍ਰੀ ਗੁਰੂ ਰਵਿਦਾਸ ਮੰਦਰ ਬਸਤੀ ਨੌਂ ਬਸਤੀ ਗੁਜ਼ਾਂ ਦੇ ਗੁਰੂ ਘਰ ਵਿਖੇ ਸਭਾ ਦੇ ਅਹੁਦੇਦਾਰ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ । ਇਸ ਮੌਕੇ ਮੰਚ ਦੇ ਜ਼ਿਲ੍ਹਾ ਕੋਆਰਡੀਨੇਟਰ ਪ੍ਰੋ ਲਾਲ ਬਹਾਦਰ ਭਾਟੀਆ ਵਲੋਂ ਸਥਾਨਕ ਗੁਰੂ ਘਰ ਦੇ ਅਹੁਦੇਦਾਰਾਂ ਨੂੰ ਸੈਮੀਨਾਰ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦਾ ਸੱਦਾ ਪੱਤਰ ਦਿੱਤਾ ਗਿਆ। ਇਹ ਸੈਮੀਨਾਰ 10 ਤੋਂ 2 ਵਜੇ ਤੱਕ ਹੋਵੇਗਾ।
ਇਸ ਮੌਕੇ ਹਾਜ਼ਰ ਸਭਾ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਮੀਨੀਆ , ਜਨਰਲ ਸਕੱਤਰ ਸ਼੍ਰੀ ਉੱਤਮ ਸਾਰੰਗਲ , ਸ਼੍ਰੀ ਸੌਰਵ ਯਾਦਵ , ਸ਼੍ਰੀ ਸੁੱਚਾ ਰਾਮ ਸਾਰੰਗਲ , ਸ਼੍ਰੀ ਵਿੱਕੀ ਖਿੰਦਰ ਸੈਕਟਰੀ , ਪ੍ਰਿੰਸ ਖਿੰਦਰ ਵਲੋਂ ਇਸ ਸੈਮੀਨਾਰ ਵਿੱਚ ਵਿੱਚ ਵਧ ਚੜ੍ਹ ਕੇ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। ਵਰਣਨ ਯੋਗ ਹੈ ਕਿ ,’ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ‘ ਦੇ ਸਰਪ੍ਰਸਤ ਸ਼੍ਰੀ ਬਲਵਿੰਦਰ ਸਿੰਘ ਜਾਤੀਵਾਲ, ਤੇ ਚੀਫ ਕੋਆਰਡੀਨੇਟਰ ਸ੍ਰੀ ਗੁਰਨਾਮ ਸਿੰਘ ਅਕੀਦਾ ਦੇ ਉਪਰਾਲੇ ਸਦਕਾ ਪੰਜਾਬ ਭਰ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਨਾਏ ਜਾ ਰਹੇ 650 ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਗੁਰੂ ਮਹਾਰਾਜ ਜੀ ਦੀ ਬਾਣੀ ਤੇ ਵਿਚਾਰਧਾਰਾ ਤੇ ਲੜੀਵਾਰ ਸੈਮੀਨਾਰ ਕਰਵਾਏ ਜਾ ਰਹੇ ਹਨ ।ਇਸ ਤੋਂ ਪਹਿਲਾਂ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਸੈਮੀਨਾਰ ਆਯੋਜਿਤ ਕੀਤਾ ਗਿਆ।
