ਜਿਸ ਦੇ ਅੰਦਰ ਪ੍ਰੇਮ ਦੀ ਖੇਡ ਖੇਡਣ ਦਾ ਚਾਉ ਹੈ।
ਚਾਅ ਤੋਂ ਬਿਨਾਂ ਕੋਈ ਖੇਲ ਜਾਂ ਕੰਮ ਸਫਲ ਨਹੀਂ ਹੋ ਸਕਦਾ।
ਚਾਉ ਨਾਲ ਜੇ ਕੋਈ ਦੁਨੀਆਦਾਰੀ ਦਾ ਕੰਮ ਕਰੇ,
ਉਸ ਵਿੱਚ ਵੀ ਸਫਲਤਾ ਮਿਲਦੀ ਹੈ।
ਜਦੋਂ ਕੋਈ ਚਾਉ ਨਾਲ ਪਰਮਾਤਮਾ ਦੇ ਪਾਸੇ ਤੁਰਦਾ ਹੈ,
ਤਾਂ ਉਹ ਵੀ ਪ੍ਰੇਮ ਦੀ ਖੇਡ ਖੇਡਦਾ ਹੈ।
ਚਾਅ ਨਾਲ ਕੀਤਾ ਹੋਇਆ ਕੰਮ ਹੀ ਸਫਲ ਹੁੰਦਾ ਹੈ।
ਇਕ ਬੱਚਾ ਹੈ, ਉਸ ਨੂੰ ਸਾਰੀ ਖੇਡ ਖੇਡਣੀ ਆਉਂਦੀ ਹੈ।
ਪਰ ਜੇ ਅੰਦਰ ਖੇਡਣ ਦਾ ਚਾਅ ਨਹੀਂ,
ਉਹ ਤਾਂ ਸਿਰਫ਼ ਵਕਤ ਬਰਬਾਦ ਕਰਦਾ ਹੈ।
ਜਿਸ ਦੇ ਅੰਦਰ ਪ੍ਰੇਮ ਦੀ ਖੇਡ ਖੇਡਣ ਦਾ ਚਾਅ ਹੈ,
ਉਹ ਪ੍ਰੇਮ ਦੀ ਖੇਡ ਗੱਲਾਂ-ਬਾਤਾਂ ਨਾਲ ਨਹੀਂ ਖੇਡੀ ਜਾਂਦੀ।
ਪ੍ਰੇਮ ਵਿੱਚ ਖਿਡਾਰੀ ਆਪਣੇ ਸਿਰ, ਧੜ ਦੀ ਬਾਜ਼ੀ ਲਗਾ ਦਿੰਦੇ ਹਨ।
ਇਸ਼ਕ ਮਜਾਜ਼ੀ ਵਿੱਚ ਵੀ ਲੋਕਾਂ ਨੇ ਸਿਰ ਦੀ ਬਾਜ਼ੀ ਲਗਾਈ।
ਇਸ਼ਕ ਮਜਾਜ਼ੀ ਵਿੱਚ ਕਿਸੇ ਨੂੰ ਪਿਆਰ ਤੱਕ ਪਹੁੰਚਣਾ ਪਿਆ,
ਤਾਂ ਆਖਿਰ ਉਸ ਦਾ ਬਾਪ ਘੜਿਆਂ ਦਾ ਕੰਮ ਕਰਦਾ ਸੀ।
ਇਸ ਕਰਕੇ ਕੱਚੇ-ਪੱਕੇ ਦੀ ਪਹਿਚਾਣ ਨਹੀਂ ਸੀ।
ਇਸ਼ਕ ਮਜਾਜ਼ੀ ਵਾਲਾ ਵੀ ਆਪਣੇ ਪਿਆਰੇ ਤੱਕ ਪਹੁੰਚਣ ਲਈ,
ਆਪਣਾ ਆਪ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ।
ਇੱਥੇ ਇਸ਼ਕ ਹਕੀਕੀ ਹੈ,
ਉੱਥੇ ਸਿਰ ਦੇਣ ਦੀ ਗੱਲ ਆਉਂਦੀ ਹੈ।
ਇਕ ਤਾਂ ਸਰੀਰਕ ਤੌਰ ਤੇ ਆਪਣਾ ਸਿਰ ਗੁਰੂ ਚਰਨਾਂ ਵਿੱਚ ਭੇਟ ਕਰਨਾ।
ਇਕ ਸਿਰ ਦਾ ਅਰਥ ਹੈ ਆਪਣੀ ਹਉਮੈ ਨੂੰ ਆਪਣੇ ਅੰਦਰੋਂ ਬਾਹਰ ਕੱਢ ਦੇਣਾ।
ਸੁਰਜੀਤ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
