ਚਿੱੜਾ ਚਿੱੜੀ ਦੀ ਲੱਗੀ
ਦੋਸਤੀ, ਲੱਗੀ ਕਿੱਕਰ ਟੀਸੀ।
ਚਿੱੜਾ ਵਿਚਾਰਾ ਚੀਂ ਚੀਂ
ਕਰਦਾ, ਚਿੱੜੀ ਬੈਠੀ ਚੁੱਪ ਕੀਤੀ।
ਬੋਲੋ ਵੇ ਚਿੱੜਿਓ, ਕਿਉਂ ਦੁਨੀਆਂ
ਠਿੱਠ ਕੀਤੀ।
ਸੁਣ ਨੀ ਚਿੱੜੀਏ, ਚੁੱਪ ਕੀਤੀਏ
ਨੀ ਜਿਉਣ ਜੋਗੀਏ!
ਸੁਣ ਕੇ ਗੱਲ ਨੂੰ ਜਾਈਏ।
ਦੁਨੀਆਂ ਮਤੱਲਵ ਦੀ
ਆਪਣੇ ਦਾਅ ਤੇ ਰਹੀਏ।
ਨੀ ਲਾਈ ਲੱਗ ਨਾ ਬਣੀਏ
ਉਸਦੀ ਸੁਣੀਏ ਤੇ ਆਪਦੀ ਕਹੀਏ।
ਬਿਨ ਪੁੱਛੇ ਤੋਂ ਅਣਜਾਣ
ਰਸਤੇ ਨਾ ਪਈਏ।
ਦੂਜਿਆਂ ਕੋਲੋ ਤਾਂ ਠੀਕ ਆ
ਆਪਣਿਆਂ ਤੋਂ ਵੀ ਬਚ ਕੇ ਰਹੀਏ।
ਰੱਖ ਹੌਸਲੇ ਬਲੰਦ
ਤੂੰ ਢੇਰੀ ਨਾ ਢਾਹ।
ਕੀ ਹੋਇਆ ਜੇ ਅੱਜ ਫਿਰ
ਮਨੁੱਖ ਹੱਥ ਕੁਹਾੜੀ ਆ।
ਹਾਂ,ਪਹਿਲਾਂ ਮੰਗਵੀਂ ਸੀ
ਗੁਆਂਢੀ ਤੋਂ ਲਿਆਇਆ।
ਹੁਣ ਆਪਣੀ ਨਵੀਂ ਕੁਹਾੜੀ
ਛਾਂਗੀਆਂ ਸੀ ਟਾਹਣੀਆਂ
ਬਹਾਨਾ ਹੇਠਾਂ ਧੁੱਪ ਨਾ ਲੱਗਣ,
ਦਾ ਸੀ ਇਹਨੇ ਲਾਇਆ।
ਸਾਡੀਆਂ ਟਾਹਣੀਆਂ ਦਾ
ਬਣਾ ਬਾਹਾਂ ਸੀ ਕੁਹਾੜੀ ਪਾਇਆ।
ਕਰੀਏ ਕੀ, ਚਿੜੀਏ ਨੀ
ਜਦੋਂ ਆਪਣੇ ਹੀ, ਪਾਸਾ ਵੱਟਣ ਲੱਗੇ
ਆਪਣਿਆਂ ਨੂੰ ਕੱਟਣ ਲੱਗੇ
ਸੱਚੀਂ ਰਤਾ ਵੀ ਨੀ ਰੁਕੇ
ਮੈਂ ਵਾਸਤਾ ਵੀ ਸੀ ਬਥੇਰਾ ਪਾਇਆ।
ਬਿੰਦ ਲਾਇਆ ਮੈਨੂੰ ਕੱਟਣ ਨੂੰ
ਮੇਰੀ ਹੀ ਲੱਕੜ ਦੇ ਬਣੇ ਦਸਤੇ ਤੋਂ
ਇੱਕ ਝੱਟ ਵਿੱਚ ਸੀ ਮੈਨੂੰ ਕਟਵਾਇਆ।
ਸੁਣਲਾ ਨੀ ਚਿੱੜੀਏ!
ਇਹ ਕੀ ਭਾਣਾ ਵਰਤਾਇਆ
ਆਪਣਿਆਂ ਤੋਂ ਆਪਣੇ ਮਰਵਾਤੇ
ਇਹ ਕੀ ਖੇਲ ਰਚਾਇਆ।
ਜਾ ਨੀ ਚਿੜੀਏ,ਜਿਉਣ ਜੋਗੀਏ
ਖੰਭੇ ਆਲ੍ਹਣਾ ਪਾ,ਜਾਂ ਜੰਗਲ ਲੱਭ
ਜਾਂ ਪਹਾੜੀਂ ਚੜ੍ਹਜਾ,ਦਰੱਖਤ ਤਾਂ ਮੈਂ
ਕੱਟ ਦਿੱਤੇ ਨੇ, ਜਾ ਤੂੰ ਕਿਧਰੇ ਹੋਰ ਜਾ।
ਜੰਗਲ ਦੇ ਵਿੱਚ ਅੱਗ ਲੱਗੀ ਏ
ਚੁੰਜੀਂ ਨੀਰ ਲਿਆ, ਨੀ ਚਿੱੜੀਏ
ਛੇਤੀ ਛੇਤੀ ਅੱਗ ਬੁਝਾ ਨੀ ਚਿੱੜੀਏ।
ਆਉ ਅਸੀਂ ਇਕੱਠੇ ਹੋ ਕੇ,ਸੋਂਹ ਖਾਈਏ
ਮਾਰੀਏ ਹੰਭਲਾ, ਦਰੱਖਤ ਲਾਈਏ।
ਚਿੱੜੀਆਂ ਨੂੰ ਫਿਰ ਮੋੜ ਲਿਆਈਏ।
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ।
9814346204
happy4ustar@gmail.com
ਗਿਆਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ
ਪੀ ਐਚ ਡੀ ਹੈਲਥ ਕੇਅਰ ਮਾਰਕੀਟਿੰਗ ਮੈਨੇਜਮੇੰਟ
ਐਮ ਐਸ ਸੀ ਕਲੀਨਿਕਲ ਮਾਈਕ੍ਰੋਬਾਇਲੋਜੀ
ਬੀ ਐਚ ਸੀ ਮੈਡੀਕਲ ਲੈਬੋਰੇਟਰੀ ਟੈਕਨਾਲੋਜੀ
ਡੀ ਫਾਰਮੇਸੀ, ਡਿਪਲੋਮਾ ਡਿਜੀਟਲ ਮਾਰਕੀਟਿੰਗ
ਡਿਪਲੋਮਾ ਅੰਡਰਸਟੈਂਡਿੰਗ ਸਾਈਕਾਲੋਜੀ