ਖੇਤੀ ਹਾਦਸਿਆਂ ਦੇ ਪੀੜਤਾਂ ਨੂੰ ਸਹਾਇਤਾ ਰਾਸ਼ੀ ਵੰਡੀ
ਕੋਟਕਪੂਰਾ, 15 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਰਕੀਟ ਕਮੇਟੀ ਸਾਦਿਕ ਦੀ ਚੇਅਰਮੈਨ ਸ੍ਰੀਮਤੀ ਨੀਤੂ ਕਪੂਰ ਦੀ ਅਗਵਾਈ ਹੇਠ ਅੱਜ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸ਼ਿਕਾਇਤ ਨਿਵਾਰਨ ਸਬੰਧੀ ਮਾਮਲਿਆਂ ਦੀ ਸੁਣਵਾਈ ਕੀਤੀ ਗਈ। ਇਸ ਦੌਰਾਨ ਜ਼ਿਮੀਂਦਾਰਾਂ, ਆੜ੍ਹਤੀਆਂ ਅਤੇ ਕਿਸਾਨਾਂ ਨਾਲ ਸਬੰਧਤ ਸ਼ਿਕਾਇਤਾਂ ਤੇ ਵਿਚਾਰ ਕਰਦਿਆਂ ਵੱਖ-ਵੱਖ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀਆਂ ਜਾਇਜ਼ ਸ਼ਿਕਾਇਤਾਂ ਦਾ ਸਮੇਂ ਸਿਰ ਹੱਲ ਕਰਨਾ ਅਤੇ ਉਨ੍ਹਾਂ ਨੂੰ ਬਣਦਾ ਇਨਸਾਫ਼ ਦਿਵਾਉਣਾ ਪਹਿਲ ਹੈ। ਇਸੇ ਉਦੇਸ਼ ਤਹਿਤ ਸਬੰਧਤ ਅਧਿਕਾਰੀਆਂ ਅਤੇ ਖ਼ਰੀਦ ਇੰਸਪੈਕਟਰਾਂ ਨਾਲ ਤਾਲਮੇਲ ਕਰਕੇ ਸ਼ਿਕਾਇਤਾਂ ਦਾ ਨਿਪਟਾਰਾ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਡੀ.ਐਫ.ਐਸ.ਸੀ ਸ. ਗੁਰਜੀਤ ਸਿੰਘ ਦਿਓਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਹਨਾਂ ਦੱਸਿਆ ਕਿ ਅੱਜ ਕਿਸਾਨ ਮਜ਼ਦੂਰ ਹਾਦਸਾ ਭਲਾਈ ਯੋਜਨਾ ਤਹਿਤ ਸ੍ਰੀ ਸੁਖਪਾਲ ਸਿੰਘ ਪੁੱਤਰ ਸ੍ਰੀ ਮੁਖਤਿਆਰ ਸਿੰਘ, ਵਾਸੀ ਪਿੰਡ ਝੋਟੀਵਾਲਾ ਜ਼ਿਲ੍ਹਾ ਫ਼ਰੀਦਕੋਟ ਦੀ ਮੌਤ ਹੋਣ ਉਪਰੰਤ ਉਨ੍ਹਾਂ ਦੀ ਪਤਨੀ ਸ੍ਰੀਮਤੀ ਮਨਦੀਪ ਕੌਰ ਨੂੰ 3 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ। ਇਸੇ ਤਰ੍ਹਾਂ ਸ੍ਰੀ ਸੁਖਪਾਲ ਸਿੰਘ ਪੁੱਤਰ ਸ੍ਰੀ ਨੱਥਾ ਸਿੰਘ ਵਾਸੀ ਸਾਧੂਵਾਲਾ, ਜ਼ਿਲ੍ਹਾ ਫ਼ਰੀਦਕੋਟ ਜਿੰਨਾ ਦੀ 1 ਅੰਗੂਠਾ ਅਤੇ ਨਾਲ ਵਾਲੀ ਉਂਗਲ ਕੱਟੀ ਗਈ ਦੇ ਮਾਮਲੇ ਵਿੱਚ 24,000 ਰੁਪਏ ਦਾ ਰਾਸ਼ੀ, ਸ੍ਰੀ ਪ੍ਰਗਟ ਸਿੰਘ ਪੁੱਤਰ ਸੁਖਮੰਦਰ ਸਿੰਘ, ਵਾਸੀ ਜੰਡਵਾਲਾ, ਜ਼ਿਲ੍ਹਾ ਫ਼ਰੀਦਕੋਟ ਜਿੰਨਾਂ ਦੀਆਂ 2 ਉਂਗਲਾ ਅਤੇ 1 ਅੰਗੂਠਾ ਕੱਟਿਆ ਗਿਆ ਸੀ ਨੂੰ 36,000 ਰੁਪਏ ਦੀ ਰਕਮ। ਇਸ ਤੋਂ ਇਲਾਵਾ ਸ੍ਰੀ ਰਜਿੰਦਰ ਸਿੰਘ ਪੁੱਤਰ ਸ੍ਰੀ ਸੁਖਦੇਵ ਸਿੰਘ, ਵਾਸੀ ਮਾਨੀ ਸਿੰਘ ਵਾਲਾ ਜਿਸ ਦੀ 1 ਉਂਗਲ ਕੱਟੀ ਗਈ ਸਈ ਨੂੰ 12,000 ਰੁਪਏ ਅਤੇ ਸ੍ਰੀ ਸੇਵਾ ਸਿੰਘ ਪੁੱਤਰ ਸ੍ਰੀ ਗੁਰਦੇਵ ਸਿੰਘ, ਵਾਸੀ ਗੁੱਜਰ, ਜ਼ਿਲ੍ਹਾ ਫ਼ਰੀਦਕੋਟ ਜਿਸ ਦੀ ਇੱਕ ਉਂਗਲ ਕੱਟੀ ਗਈ ਸੀ ਨੂੰ 12,000 ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ ਹੈ। ਸ੍ਰੀਮਤੀ ਨੀਤੂ ਕਪੂਰ ਨੇ ਕਿਹਾ ਕਿ ਮਾਰਕੀਟ ਕਮੇਟੀ ਸਾਦਿਕ ਵੱਲੋਂ ਕਿਸਾਨਾਂ ਦੀਆਂ ਜਾਇਜ਼ ਸ਼ਿਕਾਇਤਾਂ ਦੇ ਨਿਪਟਾਰੇ ਲਈ ਯਤਨ ਲਗਾਤਾਰ ਜਾਰੀ ਰਹਿਣਗੇ, ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਖ਼ਰੀਦ ਅਤੇ ਹੋਰ ਸਬੰਧਤ ਕੰਮਾਂ ਦੌਰਾਨ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

