ਕੋਟਕਪੂਰਾ, 14 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਦੇ ਪ੍ਰਧਾਨ ਓਮਕਾਰ ਗੋਇਲ ਵੱਲੋਂ ਵਪਾਰੀ ਵਰਗ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਕੀਤੇ ਜਾ ਰਹੇ ਯਤਨਾਂ ਨੂੰ ਲੈ ਕੇ ਸ਼ਹਿਰ ਦੇ ਸਮੂਹ ਵਪਾਰੀ ਵਰਗ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਬੀਤੀ ਰਾਤ ਹੋਏ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਖ-ਵੱਖ ਵਪਾਰੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ ਗਿਆ। ਪ੍ਰਧਾਨ ਓਮਕਾਰ ਗੋਇਲ ਨੂੰ ਇਹ ਯਾਦਗਾਰੀ ਚਿੰਨ ਸੰਜੀਵ ਕੁਮਾਰ ਡੀ.ਐਸ.ਪੀ. ਕੋਟਕਪੂਰਾ, ਹਰੀਸ਼ ਸੇਤੀਆ ਚੇਅਰਮੈਨ ਅਰੋੜਾ ਖੱਤਰੀ ਵੈਲਫੇਅਰ ਬੋਰਡ ਜਿਲਾ ਫਰੀਦਕੋਟ ਅਤੇ ਹੋਰ ਵਪਾਰੀ ਆਗੂਆਂ ਵੱਲੋਂ ਦਿੱਤਾ ਗਿਆ। ਇਸ ਦੌਰਾਨ ਸੁਤੰਤਰ ਗੋਇਲ, ਸਾਧੂ ਰਾਮ ਦਿਓੜਾ, ਸ਼ੀਤਲ ਗੋਇਲ, ਪੁਨੀਤ ਪਲਤਾ, ਨਰੇਸ਼ ਮਿੱਤਲ ਅਤੇ ਸਤੀਸ਼ ਕਟਾਰੀਆ ਨੇ ਕਿਹਾ ਕਿ ਪ੍ਰਧਾਨ ਓਮਕਾਰ ਗੋਇਲ ਜੀ ਵੱਲੋਂ ਵਪਾਰੀ ਵਰਗ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਗੋਇਲ ਜੀ ਵੱਲੋਂ ਕੀਤੇ ਗਏ ਯਤਨਾਂ ਸਦਕਾਂ ਐਫ.ਐਸ.ਐਸ.ਏ.ਆਈ. ਵੱਲੋਂ ਫੂਡ ਸੇਫਟੀ ਲਾਈਸੈਂਸ ਦੀ ਟਰਨ ਓਵਰ ਸਲੈਬ ਵਿੱਚ ਵਾਧਾ ਕਰੇ ਫੂਡ ਲਾਈਸੈਂਸ ਦੀ ਸਮਾਂ ਸੀਮਾ ਖਤਮ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਹੀ ਨਾਪਤੋਲ ਵਿਭਾਗ ਵੱਲੋਂ ਖਾਣ ਵਾਲੇ ਤੇਲਾਂ ਦੀ ਸਟੈਂਡਰਡ ਪੈਕਿੰਗ ਲਾਗੂ ਕਰ ਦਿੱਤੀ ਗਈ ਹੈ, ਜਿਸ ਨਾਲ ਗ੍ਰਾਹਕ ਨੂੰ ਭੁਲੇਖਾਪਾਊ ਪੈਕਿੰਗ ਸਿਸਟਮ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਕਰਿਆਨਾ ਵਾਪਰੀਆਂ ਦੀ ਸਿਰਦਰਦੀ ਵੀ ਇਸ ਨਾਲ ਖਤਮ ਹੋ ਜਾਵੇਗਾ। ਇਸ ਦੌਰਾਨ ਪ੍ਰਧਾਨ ਓਮਕਾਰ ਗੋਇਲ ਨੇ ਕਿਹਾ ਕ ਗ੍ਰਾਹਕ ਨੂੰ ਸਾਫ-ਸੁਥਰਾ ਤੇ ਮਿਆਰੀ ਸਮਾਨ ਮਿਲੇ ਅਤੇ ਸਰਕਾਰ ਨੂੰ ਪੂਰਾ ਟੈਕਸ ਮਿਲੇ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਦਾ ਇਹ ਸਲੋਗਨ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਸਾਫ ਸੁਥਰਾ ਤੇ ਵਧੀਆ ਕੰਮ ਕਰਨਾ ਚਾਹੁੰਦਾ ਹੈ, ਪ੍ਰੰਤੂ ਇਸ ਵਪਾਰੀ ਵਰਗ ਨੂੰ ਚੰਗਾ ਮਾਹੌਲ ਮਿਲਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਨਾਲ ਸਬੰਧਤ ਸ਼ਹਿਰ ਦੀਆਂ ਵੱਖ-ਵੱਖ 28 ਦੇ ਕਰੀਬ ਵਪਾਰਕ ਐਸੋਸੀਏਸ਼ਨਾਂ ਵੱਲੋਂ ਇੱਕ-ਜੁਟ ਹੋ ਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਸਦੀ ਬਦੌਲਤ ਹੀ ਇਹ ਸਫਲਤਾਵਾਂ ਉਨ੍ਹਾਂ ਦੇ ਹਿੱਸੇ ਆਈਆਂ ਹਨ। ਉਨ੍ਹਾਂ ਸਮੂਹ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਰਾਜ ਕੁਮਾਰ ਰਾਵਲ, ਜਤਿੰਦਰ ਜਸ਼ਨ, ਸੰਜੀਵ ਕਟਾਰੀਆ, ਰਜਨੀਸ਼ ਗੋਇਲ, ਹਰਿੰਦਰ ਪਾਲ ਸਿੰਘ ਅਤੇ ਰੋਹਿਤ ਮਿੱਤਲ ਆਦਿ ਵੀ ਹਾਜਰ ਸਨ।
