ਔਰਤ ਦੀ ਕਹਾਣੀ
ਕੀ ਬਚਪਨ
ਕੀ ਜਵਾਨੀ
ਹਰ ਕਦਮ ਮੁਸਿਬਤ
ਹਰ ਕਦਮ ਨਿਗਰਾਨੀ
ਜਜ਼ਬਾਤਾਂ ਦੇ ਕਤਲ
ਚੌਖਟੇ ਦੀ ਗੁਲਾਮੀ
ਸਦੀਆਂ ਪੁਰਾਣੀ
ਇਕ ਕਹਾਣੀ ਦਰਦ
ਬੁੱਲ੍ਹਿਆਂ ਵਿਚ ਹਾਸੇ
ਪਰ ਨੈਣ ਪਾਣੀ ਪਾਣੀ
ਬਿਖਰਦੇ ਸੁਪਨੇ ਟੁੱਟਦੀਆਂ ਆਸਾਂ
ਡੁੱਬਦਾ ਸੂਰਜ ਚਲਦੀ ਜਵਾਨੀ।
ਕਦ ਤਕ ਰਹੇਗੀ ਔਰਤ ਤੇਰੀ
ਇਹ ਕਹਾਣੀ।
ਔਰਤ ਨੂੰ ਇਕ ਸੁਨੇਹਾ ਹੈ।
ਤੂੰ ਸ਼ਮਸ਼ੀਰ ਹੈ ਤੂੰ
ਉੱਠ ਡਰ ਨਾ
ਮੁਕਾਬਲਾ ਕਰ ਡਰੇਗੀ
ਜੀਅ ਨਹੀਂ ਸਕਦੀ।
ਇਕ ਵਾਰੀ ਦਹਾੜ ਦੇ
ਸ਼ੇਰਨੀ ਇਹ ਤੂੰ
ਤੂੰ ਦਸ਼ਮ ਪਿਤਾ ਦੀ ਧੀ ਹੈ।
ਤੈਨੂੰ ਆਪਣਾ ਆਪ ਪਹਿਚਾਣ
ਸ਼ੇਰਨੀ ਵਾਂਗੂੰ ਰਹਿ।
ਸੁਰਜੀਤ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
+918130660205
