ਕੋਟਕਪੂਰਾ, 31 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਜੈਤੋ ਵਿੱਚ ਲੋਕ ਸੇਵਾ ਨੂੰ ਸਮਰਪਿਤ ਹੋ ਕੇ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਰਹਿ ਕੇ ਪਾਰਟੀਬਾਜੀ ਦੇ ਉੱਪਰ ਉੱਠ ਕੇ ਪਿੰਡਾਂ ਵਿੱਚ ਬਜ਼ੁਰਗ ਅਤੇ ਅੰਗਹੀਨ ਵਿਅਕਤੀਆਂ ਦੀ ਸੇਵਾ ਕਰਨ ਵਿੱਚ ਹਮੇਸ਼ਾ ਤਤਪਰ ਰਹਿਣ ਵਾਲੇ ਚੇਅਰਮੈਨ ਸੂਰਵੀਰ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰਸਟ ਜਸਪਾਲ ਸਿੰਘ ਪੰਜ ਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਪੰਜਾਬ ਵਿਧਾਨ ਸਭਾ ਹਲਕਾ ਜੈਤੋ ਨੂੰ ਅੱਜ ਗਿਆਨ ਜੋਤੀ ਚੈਰੀਟੇਬਲ ਟਰਸਟ ਦੇ ਚੇਅਰਮੈਨ ਬੇਅੰਤ ਸਿੰਘ ਸਿੱਧੂ ਵੱਲੋਂ ਭਾਈ ਘਨਈਆ ਅਵਾਰਡ ਦੇ ਕੇ ਪਿੰਡ ਰਾਮਿਆਣਾ ਦਸਵੇਂ ਪਾਤਸ਼ਾਹ ਗੁਰਦੁਆਰਾ ਵਿਖੇ ਸਨਮਾਨਿਤ ਕੀਤਾ ਗਿਆ ਇਸ ਸਮੇਂ ਸੰਯੁਕਤ ਵਿਦਿਲਾਗ ਮੋਰਚਾ ਪੰਜਾਬ ਦੇ ਜ਼ਿਲ੍ਾ ਪ੍ਰਧਾਨ ਜਗਤਾਰ ਸਿੰਘ ਕਲੇਰ ਮਾਹਾਰਾਜਾ ਰਣਜੀਤ ਸਿੰਘ ਐਵਾਰਡ -ਦਸਵੇਂ ਪਾਤਸ਼ਾਹੀ ਗੁਰਦੁਆਰਾ ਰਾਮੇਣਾ ਵੱਲੋਂ ਬਾਬਾ ਮੱਖਣ ਸਿੰਘ ਪਿੰਡ ਰਾਮੇਣਾ ਵੱਲੋਂ ਗੁਰਮੀਤ ਸਿੰਘ ਗਿੱਲ ਅਤੇ ਰਮਨਦੀਪ ਸਿੰਘ ਪਿੰਡ ਮੜਾਕ ਤੋਂ ਭਿੰਦਾ ਸਿੰਘ ਅਤੇ ਮਿੰਟੂ ਮੜਾਕ ਪਿੰਡ ਮਤਾ ਤੋਂ ਜਸਵੰਤ ਸਿੰਘ ਅੰਮ੍ਰਿਤਧਾਰੀ ਭੈਣਾਂ ਅਤੇ ਜੈਤੋ ਮੰਡੀ ਤੋਂ ਸਾਬਕਾ ਚੇਅਰਮੈਨ ਸ਼ਮਲਾਲ ਗੋਇਲ ਵੱਲੋਂ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾ ਧਾਰਮਿਕ ਆਗੂਆ ਅਤੇ ਪਿੰਡਾਂ ਦੇ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ ਇਸ ਸਮੇਂ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਜਸਪਾਲ ਸਿੰਘ ਪੰਜ ਗਰਾਈਂ ਵੱਲੋਂ ਇੱਕ ਮਿਸਾਲ ਪੈਦਾ ਕੀਤੀ ਕਿ ਭਾਰਤੀ ਜਨਤਾ ਪਾਰਟੀ ਵਿੱਚ 25 ਸਾਲਾਂ ਤੋਂ ਲਗਾਤਾਰ ਵਫਾਦਾਰੀ ਨਾਲ ਕੰਮ ਕਰਦੇ ਆ ਰਹੇ ਹਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਬਿਨਾਂ ਭੇਦ ਭਾਵ ਜਾਤੀ ਨਸਲ ਧਰਮ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਲਈ ਕੇਂਦਰ ਸਰਕਾਰ ਤੋਂ ਸਹਾਇਤਾ ਲੈ ਕੇ ਚਾਰ ਕਰੋੜ ਤੋਂ ਵੱਧ ਦਾ ਸਮਾਨ ਬੈਟਰੀ ਵਾਲੀਆਂ ਸਕੂਟਰੀਆਂ- ਗੋਡੇ -ਬੈਲਟਾਂ -ਖੂੰਡੀਆਂ -ਟਰਾਈ0ਸਾਈਕਲ -ਵੀਲ ਚੇਅਰ -ਕੰਨਾਂ ਵਾਲੀਆਂ ਮਸ਼ੀਨਾਂ -ਵਾਕਰ ਅਤੇ ਹੋਰ ਬਹੁਤ ਸਾਰਾ ਸਮਾਨ ਲੋੜਵੰਦਾਂ ਨੂੰ ਲਿਆ ਕੇ ਵੰਡਿਆ ਗਿਆ ਕਿਹਾ ਕਿ ਵਿਧਾਨ ਸਭਾ ਹਲਕਾ ਜੈਤੋ ਦੇ ਹਰ ਪਿੰਡ ਵਿੱਚ ਇਕੱਲੇ ਇਕੱਲੇ ਘਰ ਤੱਕ ਪਹੁੰਚ ਕਰਕੇ ਲੋਕਾਂ ਦੀ ਸੇਵਾ ਭਾਵਨਾ ਨਾਲ ਜੁੜੇ ਹਨ ਇਸ ਸਮੇਂ ਸਮਾਜ ਸੇਵੀ ਅਤੇ ਰਾਜਨੀਤਿਕ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਤੋਂ ਪੁਰਜ਼ੋਰ ਮੰਗ ਕੀਤੀ ਕਿ ਵਿਧਾਨ ਸਭਾ ਹਲਕਾ ਜੈਤੋ ਵਿੱਚ ਜਸਪਾਲ ਸਿੰਘ ਪੰਜ ਗਰਾਈ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਜਿਨਾਂ ਨੇ ਲੰਮਾ ਸਮਾਂ ਭਾਰਤੀ ਜਨਤਾ ਪਾਰਟੀ ਵਿੱਚ ਵਫਾਦਾਰ ਸਿਪਾਹੀ ਬਣ ਕੇ ਬਹੁਤ ਸਾਰੇ ਪਾਰਟੀ ਦੇ ਅਹੁਦਿਆਂ ਤੇ ਕੰਮ ਕੀਤਾ ਇਸ ਸਮੇਂ ਰਵੀ ਕੁਮਾਰ ਵਿਨੇ ਕੁਮਾਰ ਬਾਬਾ ਮੱਖਣ -ਸਿੰਘ ਸਤਪਾਲ ਸਿੰਘ ਸੱਤੀ ਬੇਅੰਤ ਸਿੰਘ ਸਿੱਧੂ, ਮਨਜੀਤ ਸਿੰਘ ਰਾਣਾ ਜਸਵੰਤ ਸਿੰਘ ਮੱਤਾ- ਮਿੰਟੂ- ਮੜਾਕ ਭਿੰਦਾ ਸਿੰਘ, ਮਹਿਕਦੀਪ ਗਿੱਲ -ਰਮਨਦੀਪ ਰਾਮੇਆਣਾ ਬਲਵਿੰਦਰ ਸਿੰਘ ਬਰਗਾੜੀ, ਹਰਦੀਪ ਸ਼ਰਮਾ ਬਾਹਮਣ ਵਾਲਾ, ਰਾਮ ਰਤਨ ਜੈਤੋ -ਸੰਦੀਪ ਸ਼ਰਮਾ ਜੈਤੋ, ਵਿਕਰਮਜੀਤ ਵਿੱਕੀ ਚੈਨਾ, ਮਦਰ ਰੋੜੀਕਪੂਰਾ -ਸ਼ਿੰਦਰ ਰੋੜੀਕਪੂਰਾ, ਗੁਰਨਾਮ ਸਿੰਘ ਦਬੜੀਖਾਨਾ, ਸੁਖਦੇਵ ਸਿੰਘ ਚੰਦਭਾਨ ਵੀ ਹਾਜਰ ਸਨ!

