728 x 90
Spread the love

ਜ਼ੋਨ ਪੱਧਰੀ ਐਥਲੈਟਿਕਸ ਮੁਕਾਬਲਿਆਂ ’ਚ ਤਾਜ ਪਬਲਿਕ ਸਕੂਲ ਮੋਹਰੀ

ਜ਼ੋਨ ਪੱਧਰੀ ਐਥਲੈਟਿਕਸ ਮੁਕਾਬਲਿਆਂ ’ਚ ਤਾਜ ਪਬਲਿਕ ਸਕੂਲ ਮੋਹਰੀ
Spread the love

ਵੱਖ-ਵੱਖ ਮੁਕਾਬਲਿਆਂ ’ਚ ਵਿਦਿਆਰਥੀਆਂ 47 ਤਗਮੇ ਕੀਤੇ ਆਪਣੇ ਨਾਮ

ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ) :- ਤਾਜ ਪਬਲਿਕ ਸਕੂਲ ਜੰਡ ਸਾਹਿਬ ਦੇ ਵਿਦਿਆਰਥੀ ਪੜਾਈ ਦੇ ਨਾਲ-ਨਾਲ ਖੇਡਾਂ ’ਚ ਵਿਸ਼ੇਸ਼ ਸਥਾਨ ਬਣਾ ਰਹੇ ਹਨ। ਜ਼ੋਨ ਪੱਧਰੀ ਐਥਲੈਟਿਕਸ ਮੁਕਾਬਲਿਆਂ ’ਚ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ 47 ਤਗਮੇ ਪ੍ਰਾਪਤ ਕੀਤੇ। ਜਿਸ ’ਚ ਲੜਕੀਆਂ ਦੇ ਵਰਗ ’ਚ ਜੈਵਲਿਨ ਮੁਕਾਬਲਿਆਂ ’ਚ ਚੈਰੀ ਸੇਖੋਂ (ਅੰਡਰ-19) ਨੇ ਪਹਿਲਾ, ਮਨਰੂਪ ਕੌਰ ਸਿੱਧੂ (ਅੰਡਰ-17) ਪਹਿਲਾ, ਰੌਬਿਨਪ੍ਰੀਤ ਸਿੰਘ (ਅੰਡਰ-17) ਪਹਿਲਾ, (ਅੰਡਰ-19) ਲੜਕੀਆਂ ’ਚ 800 ਮੀਟਰ ਅਤੇ 400 ਮੀਟਰ ਦੌੜ ’ਚ ਖੁਸ਼ਵਿੰਦਰ ਕੌਰ ਨੇ ਪਹਿਲਾ, (ਅੰਡਰ-19) ਲੜਕਿਆਂ ’ਚ 800 ਮੀਟਰ ਦੌੜ ’ਚ ਦਿਲਜੀਤ ਸਿੰਘ ਨੇ ਪਹਿਲਾ, ਅਰਪਨਦੀਪ ਸਿੰਘ (ਅੰਡਰ-17) ਨੇ 400 ਮੀਟਰ ਦੌੜ ’ਚ ਪਹਿਲਾ, ਰੌਬਿਨਪ੍ਰੀਤ ਸਿੰਘ (ਅੰਡਰ-17) ਨੇ ਹਡਲ ਦੌੜ 110 ਮੀਟਰ ’ਚ ਪਹਿਲਾ, ਹਰਮਨਦੀਪ ਸਿੰਘ (ਅੰਡਰ-17) ਨੇ 400 ਮੀਟਰ ਹਡਲ ਦੌੜ ’ਚ ਪਹਿਲਾ, ਹਰਨੂਰ ਸਿੰਘ ਨੇ 200 ਮੀਟਰ ਦੌੜ ’ਚ ਪਹਿਲਾ, 1600 ਮੀਟਰ ਰਿਲੇਅ ਦੌੜ (ਅੰਡਰ-19) ਲੜਕਿਆਂ ’ਚ ਦਿਲਜੀਤ ਸਿੰਘ, ਗੁਰਕੀਰਤ ਸਿੰਘ, ਅਰਮਾਨਪ੍ਰੀਤ ਸਿੰਘ, ਗੁਰਮਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 29 ਖਿਡਾਰੀਆਂ ਨੇ ਦੂਜਾ ਅਤੇ 5 ਖਿਡਾਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹ ਵਿਦਿਆਰਥੀ ਪੜਾਈ ਦੇ ਨਾਲ-ਨਾਲ ਖੇਡਾਂ ’ਚ ਵੀ ਆਪਣੇ ਜੌਹਰ ਵਿਖਾ ਰਹੇ ਹਨ, ਜਿਸ ਨਾਲ ਉਹ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕਰਦੇ ਹਨ। ਖਿਡਾਰੀਆਂ ਦੇ ਸਕੂਲ ਪਹੁੰਚਣ ’ਤੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਜਗਮੀਤ ਸਿੰਘ ਸੰਧੂ, ਚੇਅਰਪਰਸਨ ਮੈਡਮ ਰਮਨਦੀਪ ਕੌਰ ਸੰਧੂ, ਮੈਡਮ ਸ਼ਮਨਪ੍ਰੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਡਾ. ਰਜਿੰਦਰ ਕਸ਼ਯਪ ਨੇ ਸਨਮਾਨਿਤ ਕਰਨ ਉਪਰੰਤ ਜੇਤੂ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਬੱਚਿਆਂ ਨੂੰ ਭਵਿੱਖ ’ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਕਿ੍ਰਕਟ ਕੋਚ ਪ੍ਰਦੀਪ ਕੁਮਾਰ, ਫੁੱਟਬਾਲ ਕੋਚ ਕਰਨਵੀਰ ਸਿੰਘ, ਐਥਲੈਟਿਕ ਕੋਚ ਹਰਕੀਰਤ ਸਿੰਘ ਸਮੇਤ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts