ਕੋਟਕਪੂਰਾ, 16 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀ ਹੋਣਹਾਰ ਵਿਦਿਆਰਥਣ ਤਮੰਨਾ ਪ੍ਰਜਾਪਤੀ ਸਪੁੱਤਰੀ ਨਰਿੰਦਰ ਕੁਮਾਰ ਪ੍ਰਜਾਪਤੀ ਨੇ ਸੂਬੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਪ੍ਰਜਾਪਤ ਸਮਾਜ ਸਮੇਤ ਮਾਪਿਆਂ ਅਤੇ ਸਕੂਲ ਦਾ ਨਾਮ ਪੂਰੀ ਦੁਨੀਆਂ ਦੋ ਕੋਨੇ-ਕੋਨੇ ਤੱਕ ਪਹੁੰਚਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਜਾਪਤ ਕੁੰਮਹਾਰ ਮਹਾਂਸੰਘ ਰਜਿ: ਪੰਜਾਬ ਦੇ ਸੂਬਾਈ ਪ੍ਰਧਾਨ ਕਰਮ ਚੰਦ ਪੱਪੀ, ਸੂਬਾ ਚੀਫ ਜਰਨਲ ਸੈਕਟਰੀ ਪਵਨ ਪ੍ਰਜਾਪਤੀ ਅਤੇ ਜਥੇਬੰਦਕ ਸਕੱਤਰ ਬਾਬੂ ਰਾਮ ਜੈਤੋ ਨੇ ਦੱਸਿਆ ਕਿ ਬੇਟੀ ਤਮੰਨਾ ਦੇ ਅੱਠਵੀਂ ਜਮਾਤ ’ਚੋਂ ਪੰਜਾਬ ਭਰ ਵਿੱਚੋ ਪਹਿਲਾ ਸਥਾਨ ਹਾਸਲ ਕਰਨ ਦੀ ਖੁਸ਼ੀ ਵਿੱਚ ਇਕ ਵੱਡਾ ਵਿਸ਼ੇਸ਼ ਸਮਾਗਮ 18 ਅਪੈ੍ਰਲ 2026 ਦਿਨ ਸ਼ਨੀਵਾਰ ਨੂੰ ਸਵੇਰੇ 10:00 ਵਜੇ ਜੈਤੋ ਵਿਖੇ ਰੱਖਿਆ ਗਿਆ ਹੈ, ਜਿਸ ਵਿੱਚ ਬੇਟੀ ਤਮੰਨਾ ਦਾ ਸਨਮਾਨ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਇਸ ਸਮਾਗਮ ਦੌਰਾਨ ਪ੍ਰਜਾਪਤ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਸਮਾਜਸੇਵੀਆਂ ਟਿੰਕੂ ਕੁਮਾਰ ਕੋਟਕਪੂਰਾ ਅਤੇ ਰਘਬੀਰ ਸਿੰਘ ਸਾਦਿਕ ਦਾ ਵੀ ਸਨਮਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਉਕਤ ਸਮਾਗਮ ਵਿੱਚ ਪ੍ਰਜਾਪਤ ਸਮਾਜ ਪੰਜਾਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਬੇਨਤੀ ਕੀਤੀ ਹੈ। ਇਸ ਮੌਕੇ ਸਮਾਗਮ ਦੌਰਾਨ ਸੂਬਾ ਪ੍ਰਧਾਨ ਕਰਮ ਚੰਦ ਪੱਪੀ ਅਤੇ ਸੂਬਾ ਚੀਫ ਜਰਨਲ ਸੈਕਟਰੀ ਪਵਨ ਪ੍ਰਜਾਪਤੀ ਅਤੇ ਓਮ ਪ੍ਰਕਾਸ਼ ਚੇਅਰਮੈਨ ਮਲੋਟ, ਗੁਰਮੀਤ ਸਿੰਘ ਕਿੱਕਰਖੇੜਾ ਪ੍ਰਧਾਨ ਪ੍ਰਜਾਪਤ ਯੂਥ ਵਿੰਗ ਪੰਜਾਬ, ਨਰਾਇਣ ਦਾਸ ਕਾਲੀ ਫ਼ਰੀਦਕੋਟ, ਚਰਨ ਦਾਸ ਚੰਨਾ ਵਾਈਸ ਚੇਅਰਮੈਨ ਪੰਜਾਬ ਆਦਿ ਵੱਡੀ ਗਿਣਤੀ ਵਿੱਚ ਆਗੂ ਪਹੁੰਚ ਰਹੇ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਅਮਰਜੀਤ ਕੁਮਾਰ ਪ੍ਰਧਾਨ, ਰਾਮ ਗੋਪਾਲ ਸੈਕਟਰੀ, ਬਾਬੂ ਲਾਲ ਖਜਾਨਚੀ, ਰਮੇਸ਼ ਕੁਮਾਰ ਵਾਈਸ ਪ੍ਰਧਾਨ, ਕ੍ਰਿਸ਼ਨ ਕੁਮਾਰ ਟੀਟੂ ਵਾਈਸ ਪ੍ਰਧਾਨ, ਹੰਸ ਰਾਜ, ਨਾਨਕ ਚੰਦ, ਬ੍ਰਿਜ ਲਾਲ, ਚੌਧਰੀ ਛੱਜੂ ਰਾਮ ਆਦਿ ਵੀ ਹਾਜ਼ਰ ਸਨ।

