ਡਾ. ਗੁਰਵਿੰਦਰ ਸਿੰਘ ਧਾਲੀਵਾਲ ਲਗਾਤਾਰ 12ਵੀਂ ਵਾਰ ਬਣੇ ਰੀਅਲ ਅਸਟੇਟ ਦੇ ‘ਟੌਪ ਸੇਲਸ ਪਰਸਨ’

ਸਰੀ, 30 ਅਪ੍ਰੈਲ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)

ਰੀਅਲ ਅਸਟੇਟ ਜਗਤ ਅਤੇ ਪੰਜਾਬੀ ਮੀਡੀਆ ਦੀ ਉੱਘੀ ਸ਼ਖ਼ਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ ਇੱਕ ਹੋਰ ਵੱਡੀ ਪ੍ਰਾਪਤੀ ਆਪਣੇ ਨਾਮ ਕੀਤੀ ਹੈ। ਪਲੈਨਿਟ ਗਰੁੱਪ ਰਿਐਲਿਟੀ ਵੱਲੋਂ ਉਹਨਾਂ ਨੂੰ ਪਹਿਲੇ ਨੰਬਰ ਦੇ ‘ਟੌਪ ਸੇਲਸ ਪਰਸਨ’ ਐਲਾਨਿਆ ਗਿਆ ਹੈ।

ਸਰੀ ਦੇ ਧਾਲੀਵਾਲ ਬੈਂਕੁਇਟ ਹਾਲ ਵਿੱਚ ਕਰਵਾਏ ਇੱਕ ਸ਼ਾਨਦਾਰ ਸਲਾਨਾ ਅਵਾਰਡ ਸਮਾਗਮ ਦੌਰਾਨ ਡਾ. ਧਾਲੀਵਾਲ ਨੂੰ ‘ਪਲੈਨਿਟ ਗਰੁੱਪ ਐਬਸਫੋਰਡ’ ਦੇ ਟੌਪ ਰਿਐਲਟਰ ਦੇ ਵੱਕਾਰੀ ਅਵਾਰਡ ਨਾਲ ਨਿਵਾਜਿਆ ਗਿਆ। ਇਹ ਉਹਨਾਂ ਦੀ ਲਗਾਤਾਰ 12ਵੀਂ ਜਿੱਤ ਹੈ, ਜੋ ਰੀਅਲ ਅਸਟੇਟ ਖੇਤਰ ਵਿੱਚ ਉਹਨਾਂ ਦੀ ਪਕੜ ਅਤੇ ਭਰੋਸੇਯੋਗਤਾ ਨੂੰ ਦਰਸਾਉਂਦੀ ਹੈ। ਇਸ ਮੌਕੇ ਡਾ. ਧਾਲੀਵਾਲ ਨੇ ਬਹੁਤ ਹੀ ਨਿਮਰਤਾ ਨਾਲ ਸਮੂਹ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ 18 ਵਰ੍ਹਿਆਂ ਤੋਂ ਮਿਲ ਰਿਹਾ ਸਨੇਹ ਅਤੇ ਸਹਿਯੋਗ ਹੀ ਉਹਨਾਂ ਦੀ ਸਫਲਤਾ ਦੀ ਕੁੰਜੀ ਹੈ।

ਜ਼ਿਕਰਯੋਗ ਹੈ ਕਿ ਡਾ. ਗੁਰਵਿੰਦਰ ਸਿੰਘ ਧਾਲੀਵਾਲ ਸਿਰਫ ਕਾਰੋਬਾਰੀ ਖੇਤਰ ਤੱਕ ਹੀ ਸੀਮਤ ਨਹੀਂ ਹਨ, ਸਗੋਂ ਉਹਨਾਂ ਦਾ ਬੌਧਿਕ ਯੋਗਦਾਨ ਵੀ ਲਾਮਿਸਾਲ ਹੈ। ਉਹ ‘ਚੈਨਲ ਪੰਜਾਬੀ’ ‘ਤੇ ਪ੍ਰਸਿੱਧ ਪ੍ਰੋਗਰਾਮ ‘ਆਵਾਜ਼-ਏ-ਪੰਜਾਬ’ ਰਾਹੀਂ ਲੋਕਾਂ ਦੇ ਰੂ-ਬਰੂ ਹੁੰਦੇ ਹਨ ਅਤੇ ਪੰਜਾਬੀ ਅਖ਼ਬਾਰਾਂ ਵਿੱਚ ਆਪਣੇ ਵਿਚਾਰਾਂ ਰਾਹੀਂ ਪਾਠਕਾਂ ਨਾਲ ਡੂੰਘੀ ਸਾਂਝ ਰੱਖਦੇ ਹਨ। ਉਹਨਾਂ ਨੇ ਕੈਨੇਡਾ ਵਿੱਚ ‘ਪੰਜਾਬੀ ਮੀਡੀਆ ਦੇ 100 ਸਾਲ ਦੇ ਸਫਰ’ ਵਿਸ਼ੇ ‘ਤੇ ਪੀਐਚ.ਡੀ. (Ph.D.) ਕੀਤੀ ਹੈ ਅਤੇ ‘ਗੁਰੂ ਨਾਨਕ ਜਹਾਜ਼’ (ਕਾਮਾਗਾਟਾਮਾਰੂ) ਅਤੇ ‘ਗਦਰ ਲਹਿਰ’ ਦੇ ਸੰਘਰਸ਼ ਬਾਰੇ ਉਹਨਾਂ ਦੀਆਂ ਖੋਜ ਭਰਪੂਰ ਲਿਖਤਾਂ ਇਤਿਹਾਸਿਕ ਲੇਖ ਲਿਖੇ ਹਨ।


Comments

Leave a Reply

Your email address will not be published. Required fields are marked *

This site uses Akismet to reduce spam. Learn how your comment data is processed.