ਤਰਕਸ਼ੀਲ਼ ਸੁਸਾਇਟੀ ਦੀ ਸੂਬਾਈ ਸਾਲਾਨਾ ਇੱਕਤਰਤਾ

ਪੰਜਾਬ ’ਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਪਾਸ ਕਰਵਾਉਣ ਲਈ ਜਨਤਕ ਮੁਹਿੰਮ ਚਲਾਉਣ ਦਾ ਫੈਸਲਾ

ਮਰਦਮਸ਼ੁਮਾਰੀ ਦੇ ਫਾਰਮ ਵਿੱਚ ਗ਼ੈਰ ਧਾਰਮਿਕ ਲੋਕਾਂ ਲਈ ‘ਕੋਈ ਧਰਮ ਨਹੀਂ’ ਕਾਲਮ ਸ਼ਾਮਿਲ ਕਰਨ ਦੀ ਮੰਗ

ਸੰਗਰੂਰ 28 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)


ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾਈ ਸਾਲਾਨਾ ਇਕੱਤਰਤਾ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਜਿਸ ਵਿੱਚ ਸੂਬਾ ਕਮੇਟੀ ਮੁਖੀਆਂ ਅਤੇ ਪੰਜਾਬ ਦੇ ਵੱਖ ਜੋਨਾਂ ਅਤੇ ਇਕਾਈਆਂ ਦੇ 120 ਆਗੂਆਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਪਾਸ ਕਰਵਾਉਣ ਲਈ ਜਨਤਕ ਮੁਹਿੰਮ ਚਲਾਉਣ, ਤਰਕਸ਼ੀਲ ਲਹਿਰ ਨੂੰ ਜੱਥੇਬੰਦਕ ਪੱਧਰ ਤੇ ਹੋਰ ਮਜ਼ਬੂਤ ਕਰਨ ਅਤੇ ਤਰਕਸ਼ੀਲ ਸਾਹਿਤ ਨੂੰ ਵੱਡੇ ਪੱਧਰ ਤੇ ਸਮਾਜ ਦੇ ਹਰ ਵਰਗ ਦੇ ਲੋਕਾਂ ਤਕ ਪਹੁੰਚਾਉਣ ਸਬੰਧੀ ਫੈਸਲੇ ਕੀਤੇ ਗਏ। ਇਸ ਮੌਕੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਮਰਦਮਸ਼ੁਮਾਰੀ ਦੇ ਫਾਰਮ ਵਿੱਚ ਗ਼ੈਰ ਧਾਰਮਿਕ ਲੋਕਾਂ ਲਈ ‘ ਕੋਈ ਧਰਮ ਨਹੀਂ’ ਕਾਲਮ ਸ਼ਾਮਿਲ ਕਰਨਾ ਯਕੀਨੀ ਬਣਾਇਆ ਜਾਵੇ।
ਇਕੱਤਰਤਾ ਦੇ ਪਹਿਲੇ ਸੈਸ਼ਨ ਵਿੱਚ ਸੁਸਾਇਟੀ ਦੇ ਵੱਖ ਵੱਖ ਵਿਭਾਗਾਂ ਦੇ ਸੂਬਾਈ ਮੁਖੀਆਂ ਵੱਲੋਂ ਪਿਛਲੇ ਇੱਕ ਸਾਲ ਦੀ ਕਾਰਗੁਜ਼ਾਰੀ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਉਤੇ ਬਹਿਸ ਕਰਦੇ ਹੋਏ ਤਰਕਸ਼ੀਲ਼ ਆਗੂਆਂ ਨੇ ਜੱਥੇਬੰਦਕ ਮਜ਼ਬੂਤੀ ਲਈ ਜਿੱਥੇ ਜੋਨ ਅਤੇ ਇਕਾਈਆਂ ਦੀਆਂ ਨਿਯਮਤ ਮੀਟਿੰਗਾਂ ਤੇ ਸਿੱਖਲਾਈ ਵਰਕਸ਼ਾਪਾਂ ਕਰਨ ਅਤੇ ਸੂਬਾਈ ਕਾਰਜ ਵਿਉਂਤਬੰਦੀ ਨੂੰ ਸਮੇਂ ਸਿਰ ਲਾਗੂ ਕਰਨ ਉਤੇ ਜ਼ੋਰ ਦਿੱਤਾ ਉੱਥੇ ਹੀ ਨੌਜਵਾਨਾਂ, ਵਿਦਿਆਰਥੀਆਂ, ਔਰਤਾਂ ਅਤੇ ਅਧਿਆਪਕਾਂ ਨੂੰ ਤਰਕਸ਼ੀਲ਼ ਸੁਸਾਇਟੀ ਨਾਲ ਜੋੜਨ ਦੀ ਵਿਸ਼ੇਸ਼ ਮੁਹਿੰਮ ਚਲਾਉਣ ਦਾ ਕਾਰਜ ਵੀ ਉਲੀਕਿਆ ਗਿਆ। ਇਸ ਤੋਂ ਪਹਿਲਾਂ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਹਾਜ਼ਰ ਆਗੂਆਂ ਅਤੇ ਮੈਂਬਰਾਂ ਨੂੰ ਜੀ ਆਇਆਂ ਕਿਹਾ।
ਦੂਜੇ ਸੈਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਲੋਕਾਂ ਵਿੱਚ ਤਰਕਸ਼ੀਲ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਤਰਕਸ਼ੀਲ ਸਾਹਿਤ ਵੈਨ ਨੂੰ ਸਕੂਲਾਂ,ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਲਿਜਾਣ ਦੇ ਇਲਾਵਾ ਪੰਜਾਬ ਵਿੱਚ ਲਗਦੇ ਪੁਸਤਕ ਮੇਲਿਆਂ ਵਿੱਚ ਸ਼ਮੂਲੀਅਤ ਕਰਨ ਦੀ ਵੀ ਵੱਡੀ ਲੋੜ ਹੈ। ਤਰਕਸ਼ੀਲ ਮੈਗਜ਼ੀਨ ਨੂੰ ਹਰ ਪਿੰਡ,ਕਸਬੇ, ਲਾਇਬ੍ਰੇਰੀ,ਦਫਤਰ ਅਤੇ ਕਾਰਖਾਨਿਆਂ ਤਕ ਪਹੁੰਚਾਉਣ ਲਈ ਵਿਸ਼ੇਸ਼ ਯਤਨ ਜੁਟਾਉਣੇ ਚਾਹੀਦੇ ਹਨ। ਆਗੂਆਂ ਵੱਲੋਂ ਅਗਲੇ ਸਾਲ ਤੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦਾ ਪੈਟਰਨ ਬਦਲਣ ਸਬੰਧੀ ਵੀ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਗੱਲ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਕਿ ਤਰਕਸ਼ੀਲ ਸੁਸਾਇਟੀ ਨੇ ਮਰਨ ਉਪਰੰਤ ਸਰੀਰ ਦਾਨ, ਅੱਖਾਂ ਦਾਨ ਅਤੇ ਅੰਗ ਦਾਨ ਕਰਨ ਦੀ ਮੁਹਿੰਮ ਦੇ ਨਾਲ ਨਾਲ ਸਮਾਜ ਵਿੱਚ ਪਾਖੰਡੀ ਬਾਬਿਆਂ ਵੱਲੋਂ ਕੀਤੀ ਜਾਂਦੀ ਲੁੱਟ, ਫਜ਼ੂਲਖਰਚੀ ਦੇ ਰੂੜੀਵਾਦੀ ਰਸਮਾਂ ਰਿਵਾਜਾਂ ਅਤੇ ਦਾਜ ਦਹੇਜ, ਨਸ਼ਿਆਂ ਦੀਆਂ ਸਮਾਜਿਕ ਬੁਰਾਈਆਂ ਵਿਰੁੱਧ ਵੱਖ ਵੱਖ ਵਰਗਾਂ ਦੇ ਲੋਕਾਂ ਵਿੱਚ ਵਿਗਿਆਨਕ ਸੋਚ ਫੈਲਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਵਿਚਾਰ ਚਰਚਾ ਵਿੱਚ ਤਰਕਸ਼ੀਲ਼ ਆਗੂਆਂ ਮਾਸਟਰ ਪਰਮਵੇਦ ਸੰਗਰੂਰ, ਸੁਰਜੀਤ ਟਿੱਬਾ, ਅਜੀਤ ਪ੍ਰਦੇਸੀ, ਜਸਵਿੰਦਰ ਫਗਵਾੜਾ, ਹੇਮ ਰਾਜ ਸਟੈਨੋਂ, ਸੁਖਦੇਵ ਫਗਵਾੜਾ,ਜਸਵੰਤ ਜੀਰਖ, ਸੁਖਵਿੰਦਰ ਬਾਗਪੁਰ,ਰਾਜਪਾਲ ਬਠਿੰਡਾ, ਜਸਵੰਤ ਮੋਹਾਲੀ, ਰਾਜੇਸ਼ ਅਕਲੀਆ,ਰਾਮ ਸਵਰਨ ਲੱਖੇਵਾਲੀ,ਸੁਮੀਤ ਅੰਮ੍ਰਿਤਸਰ, ਜਗਦੀਸ਼ ਰਾਏਪੁਰ ਡੱਬਾ ,ਜੋਗਿੰਦਰ ਕੁੱਲੇਵਾਲ ,ਬਲਰਾਜ ਮੌੜ,ਗੁਰਪ੍ਰੀਤ ਸ਼ਹਿਣਾ, ਜੂਝਾਰ ਲੌਂਗੋਵਾਲ, ਕੁਲਜੀਤ ਫਾਜ਼ਿਲਕਾ,ਪਰਵੀਨ ਜੰਡਵਾਲਾ,ਕੁਲਵੰਤ ਕੌਰ, ਅੰਮ੍ਰਿਤ ਰਿਸ਼ੀ, ਪ੍ਰਿੰ.ਮੇਲਾ ਰਾਮ, ਹਰਚੰਦ ਭਿੰਡਰ,ਧਰਮ ਪਾਲ ਲੁਧਿਆਣਾ, ਗੁਰਮੀਤ ਖਰੜ,ਸਤਪਾਲ ਸਲੋਹ, ਪਰਮਜੀਤ ਜਲੰਧਰ,ਕੈਪਟਨ ਮਾਨਾਂਵਾਲਾ, ਗਿਆਨ ਸਿੰਘ, ਪ੍ਰਿੰ. ਜੋਗਾ ਸਿੰਘ,ਪ੍ਰਿੰ. ਮਨਜੀਤ ਸਿੰਘ, ਜਸਵੀਰ ਸੋਨੀ, ਜਿੰਦਰ ਬਾਗਪੁਰ, ਪਾਲ ਬਾਗਪੁਰ, ਵਿਸ਼ਵ ਕਾਂਤ, ਅਸ਼ੋਕ ਰੋਪੜ, ਰਾਮ ਕੁਮਾਰ ਪਟਿਆਲਾ,ਗਗਨ ਰਾਮਪੁਰਾ ਸੁਰਿੰਦਰ ਪਾਲ ਫਗਵਾੜਾ, ਪੂਰਨ ਸਿੰਘ ਆਦਿ ਨੇ ਹਿੱਸਾ ਲਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਨਗਾਰੀ,ਸੀਤਾ ਰਾਮ ਬਾਲਦ ਕਲਾਂ,ਸ਼ਮਸ਼ੇਰ ਨੂਰਪੁਰ,ਹਰਦੀਪ ਖਿਲਚੀਆਂ,ਦਮਨਜੀਤ ਕੌਰ, ਪਰਮਜੀਤ ਕੌਰ ਜੋਧਪੁਰ, ਬਲਜਿੰਦਰ ਸ਼ਾਹਬਾਜ਼ਪੁਰ, ਸੁਰੇਸ਼ ਪਠਾਣੀਆਂ,ਮਾਸਟਰ ਸੁਰਜੀਤ ਮੁਹਾਲੀ,ਸ਼ੈਲੇਂਦਰ ਮੁਹਾਲੀ ,ਸੁਰਿੰਦਰ ਮਲੂਕਪੁਰੀ,ਸੁਖਵਿੰਦਰ ਗੋਗਾ ਆਦਿ ਸ਼ਾਮਿਲ ਸਨ।

ਸੁਮੀਤ ਅੰਮ੍ਰਿਤਸਰ


Comments

Leave a Reply

Your email address will not be published. Required fields are marked *

This site uses Akismet to reduce spam. Learn how your comment data is processed.