ਫਰੀਦਕੋਟ/ਕੋਟਕਪੂਰਾ, 14 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਤਾਜ ਪਬਲਿਕ ਸਕੂਲ, ਜੰਡ ਸਾਹਿਬ ਵਿਖੇ ਬਾਸਕਿਟਬਾਲ ਲੀਗ 2026 ਬੜੇ ਹੀ ਸੁਚੱਜੇ ਢੰਗ ਨਾਲ ਸੰਪੂਰਨ ਹੋਈ। ਇਸ ਬਾਸਕਟਬਾਲ ਲੀਗ ਵਿੱਚ ਪੰਜਾਬ ਦੇ ਮਸ਼ਹੂਰ ਐਥਲੇਟਿਕਸ ਅਤੇ ਕਬੱਡੀ ਕੋਚ ਪਿੰਕਾ ਜਰਗ ਨੇ ਵੀ ਸ਼ਿਰਕਤ ਕੀਤੀ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਨੇ ਵੀ ਇਹਨਾਂ ਮੈਚਾਂ ਦਾ ਆਨੰਦ ਮਾਨਿਆ। ਇਹ ਬਾਸਕਟਬਾਲ ਲੀਗ ਵੱਖ ਵੱਖ ਜਿਲਿ੍ਹਆਂ ਵਿੱਚ ਕਰਵਾਈ ਜਾਂਦੀ ਹੈ। ਇਸ ਵਾਰ ਇਹ ਲੀਗ ਜਿਲ੍ਹਾ ਫਰੀਦਕੋਟ ਦੇ ਤਾਜ ਪਬਲਿਕ ਸਕੂਲ, ਜੰਡ ਸਾਹਿਬ ਵਿਖੇ ਕਰਵਾਈ ਗਈ। ਇਸ ਲੀਗ ਵਿੱਚ ਪੰਜਾਬ ਸਟੇਟ ਦੇ ਨੈਸ਼ਨਲ ਲੈਵਲ ਦੇ ਖਿਡਾਰੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ। ਇਹਨਾਂ ਟੀਮਾਂ ਦੇ ਮੈਚ ਬਹੁਤ ਹੀ ਟੱਕਰ ਦੇ ਮੁਕਾਬਲੇ ਦੇਖਣ ਨੂੰ ਮਿਲੇ। ਇਨ੍ਹਾਂ ਮੈਚਾਂ ਦਾ ਦਰਸ਼ਕਾਂ ਨੇ ਬਹੁਤ ਅਨੰਦ ਮਾਨਿਆ। ਜਿਸ ਵਿੱਚ ਦੁਆਬਾ ਅਤੇ ਪੁਆਧ (ਲੜਕੀਆਂ) ਵਿੱਚ ਵਿਚਕਾਰ ਟੱਕਰ ਦਾ ਮੁਕਾਬਲਾ ਹੋਇਆ। ਇਸ ਮੈਚ ਵਿੱਚ ਪੁਆਧ ਦੀ ਟੀਮ ਨੇ ਆਪਣਾ ਚੰਗਾ ਪ੍ਰਰਦਸ਼ਨ ਕਰਦੇ ਹੋਇਆ 45/55 ਪੁਆਇਟ ਦੇ ਫਰਕ ਨਾਲ ਮੈਚ ਨੂੰ ਆਪਣੇ ਕਬਜ਼ੇ ਵਿੱਚ ਵਿੱਚ ਲੈ ਲਿਆ। ਜਿਸ ਵਿੱਚ ਪੁਆਧ ਦੀ ਟੀਮ ਦੀ ਖਿਡਾਰਨ ਚੰਦਾ ਅਤੇ ਫਰੀਦਕੋਟ ਦੇ ਪਿੰਡ ਬਾਹਮਣਾ ਵਾਲੇ ਦੀ ਖਿਡਾਰਨ ਨਵਰੀਤ ਬਰਾੜ ਨੇ ਬਹੁਤ ਹੀ ਚੰਗਾ ਪ੍ਰਦਰਸ਼ਨ ਕੀਤਾ। ਜਿਸ ਕਰਕੇ ਇਸ ਖਿਡਾਰਨ ਨੂੰ 10,000/- ਦਾ ਕੈਸ਼ ਇਨਾਮ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਵੱਲੋਂ ਦਿੱਤਾ ਗਿਆ। ਮਾਝਾ ਅਤੇ ਦੁਆਬਾ (ਲੜਕੇ) ਦੀਆਂ ਟੀਮਾਂ ਵਿੱਚ ਜਬਰਦਸਤ ਟੱਕਰ ਦਾ ਮੈਚ ਖੇਡਿਆ ਗਿਆ। ਇਸ ਮੈਚ ਵਿੱਚ 65/70 ਦੇ ਫਰਕ ਨਾਲ ਮਾਝਾ ਦੀ ਟੀਮ ਨੇ ਮੈਚ ਨੂੰ ਆਪਣੇ ਹੱਕ ਵਿੱਚ ਕਰ ਲਿਆ। ਅੰਤਰਰਾਸ਼ਟਰੀ ਲੈਵਲ ਦੇ ਖਿਡਾਰੀ ਫਤਹਿ ਸਿੰਘ ਢਿੱਲੋਂ ਨੇ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰਕੇ ਆਪਣੀ ਟੀਮ ਨੂੰ ਜਿਤਾਇਆ। ਫਤਿਹ ਸਿੰਘ ਢਿੱਲੋਂ ਨੂੰ ਵੀ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਵੱਲੋਂ 10,000/ ਦਾ ਨਗਦ ਇਨਾਮ ਦਿੱਤਾ ਗਿਆ। ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਨੇ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਆਪਣੇ ਆਉਣ ਵਾਲੇ ਭਵਿੱਖ ਨੂੰ ਹੋਰ ਨਿਖਾਰਨ ਲਈ ਪ੍ਰੇਰਿਆ। ਖਿਡਾਰੀਆਂ ਦੇ ਠਹਿਰਨ ਲਈ ਵੀ ਬਹੁਤ ਵਧੀਆ ਪ੍ਰਬੰਧ ਵੀ ਕੀਤਾ ਗਿਆ। ਇਸ ਸਮੇਂ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਜਗਮੀਤ ਸਿੰਘ ਸੰਧੂ, ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ, ਚੇਅਰਪਰਸਨ ਮੈਡਮ ਰਮਨਦੀਪ ਕੌਰ ਸੰਧੂ, ਮੈਡਮ ਸ਼ਮਨਪ੍ਰੀਤ ਕੌਰ ਸੰਧੂ, ਪੰਜਾਬ ਦੇ ਮਸ਼ਹੂਰ ਐਥਲੇਟਿਕ ਕੋਚ ਪਿੰਕਾ ਜਰਗ, ਐਸ.ਐਚ.ਓ. ਗੁਰਲਾਲ ਸਿੰਘ, ਰਾਜਵੀਰ ਸਿੰਘ ਮਹਿਮੂਆਣਾ, ਅਮਨਦੀਪ ਸਿੰਘ ਬਾਬਾ (ਚੇਅਰਮੈਨ ਮਾਰਕਿਟ ਕਮੇਟੀ, ਫਰੀਦਕੋਟ), ਬਾਸਕਿਟਬਾਲ ਕੋਚ ਮੈਡਮ ਪ੍ਰੀਤੀ, ਕ੍ਰਿਕਟ ਕੋਚ ਪ੍ਰਦੀਪ ਟੰਡਨ (ਅਖਤਰ), ਹਾਕੀ ਕੋਚ ਰਵਿੰਦਰ ਸਿੰਘ, ਕਰਨੈਲ ਸਿੰਘ ਅਤੇ ਸਮੂਹ ਸਟਾਫ ਵੀ ਹਾਜ਼ਰ ਸੀ।

