ਏ ਦੋਸਤ !
ਜੀਅ ਕਰਦਾ ਹੈ
ਤੂੰ ਵੀ ਕੋਈ ਕਵਿਤਾ ਲਿਖ !!
ਮੈਨੂੰ ਪਤਾ ਹੈ
ਤੈਨੂੰ ਕਵਿਤਾ ਲਿਖਣੀ ਆਂਉਦੀ ਹੈ
ਤੂੰ ਲਿਖੇਂਗਾ ਵੀ ਜ਼ਰੂਰ !!
ਮੈਂ ਚਾਹੁੰਦੀ ਹਾਂ
ਤੂੰ ਮੇਰੇ ਮਰਨ ਤੋਂ ਪਹਿਲਾਂ
ਕੋਈ ਕਵਿਤਾ ਲਿਖ !
ਮੈਂ ਨਹੀਂ ਚਾਹੁੰਦੀ ਕਿ
ਮੇਰੇ ਹੁਸਨ ਦੀ ਤਾਰੀਫ਼
ਤੇ ਕਵਿਤਾ ਲਿਖ !!
ਮੇਰੇ ਗੁਣਾਂ ਤੇ ਕਵਿਤਾ ਲਿਖ
ਮੇਰੀ ਦੋਸਤੀ ਤੇ ਮੇਰੀ ਵਫਾ
ਤੇ ਕਵਿਤਾ ਲਿਖ !!!
ਤੂੰ ਕੋਈ ਕਵਿਤਾ ਤੇ ਲਿਖ
ਚਾਹੇ ਮੇਰੇ ਔਗੁਣਾਂ ਤੇ ਕਵਿਤਾ ਲਿਖ !
ਮੇਰੀਆਂ ਬੁਰਾਈਆਂ ਹੀ ਲਿਖ
ਮੇਰੀਆਂ ਕਮੀਆ ਤੇ ਕਵਿਤਾ ਲਿਖ
ਤੂੰ ਵੀ ਕੋਈ ਕਵਿਤਾ ਤੇ ਲਿਖ !!
ਮੈਨੂੰ ਪਤਾ ਹੈ
ਤੂੰ ਕਵਿਤਾ ਲਿਖੇਂਗਾ ਜ਼ਰੂਰ !
ਜੱਦ ਮੈਂ ਤੈਥੋਂ ਬਹੁਤ ਦੂਰ
ਜਾ ਚੁੱਕੀ ਹੋਵਾਂਗੀ !!
ਜਿੰਨਾ ਮਰਜ਼ੀ ਲੱਭਣ ਦੀ ਕੋਸ਼ਿਸ਼ ਕਰੀਂ
ਚਾਹੇ ਮੇਰੀਆਂ ਤਸਵੀਰਾਂ ਦੇਖੀਂ
ਮੇਰੇ ਮੈਸੇਜ ਦੇਖੀਂ
ਜਿੰਨਾ ਮਰਜ਼ੀ ਪੁਕਾਰੀਂ
ਮੈਂ ਵਾਪਿਸ ਨਹੀਂ ਆਵਾਂਗੀ !!!
ਤੂੰ ਫਿਰ ਕਾਗ਼ਜ਼ ਕਲਮ ਚੁੱਕੇਗਾ
ਦਿਲ ਵਿੱਚ ਤੇਰੇ ਮੇਰੀਆਂ
ਯਾਦਾਂ ਹੋਣਗੀਆਂ
ਅੱਖਾਂ ਵਿੱਚ ਤੇਰੇ ਹੰਝੂ ਹੋਣਗੇ !!
ਕੰਬਦੇ ਹੱਥਾਂ ਵਿੱਚ ਤੂੰ
ਕਲਮ ਪਕੜ ਕੇ ਫਿਰ
ਕਵਿਤਾ ਲਿਖੇਂਗਾ
ਆਪੇ ਹੀ ਲਿਖੇਂਗਾ ਤੇ
ਆਪੇ ਹੀ ਪੜ੍ਹੇਂਗਾ !!!
ਏ ਦੋਸਤ ਉਸ ਦਿਨ
ਤੂੰ ਮੈਨੂੰ ਬਹੁਤ ਯਾਦ ਕਰੇਂਗਾ !
ਕਵਿਤਾ ਪੜ੍ਹੇਂਗਾ ਨਾਲੇ ਰੋਏਂਗਾ
ਪਰ ਮੈਂ ਨਹੀਂ ਹੋਵਾਂਗੀ !!
ਤੂੰ ਸੋਚੇਂਗਾ ਉਹ ਕਹਿੰਦੀ ਸੀ
ਏ ਦੋਸਤ !
ਜੀਅ ਕਰਦਾ ਹੈ !!
ਤੂੰ ਵੀ ਕੋਈ ਕਵਿਤਾ ਲਿਖ
ਤੂੰ ਵੀ ਕੋਈ ਕਵਿਤਾ ਲਿਖ !!!
( ਰਮਿੰਦਰ ਰਮੀ )
Leave a Reply