ਤੇਰੀ ਯਾਦ ਆਈ,
ਉਦਾਸੀ ਦੂਰ ਹੋਈ।
ਤੇਰਾ ਹਾਸਾ ਸੁਣਿਆ,
ਦਿਲ ਖੁਸ਼ ਹੋ ਗਿਆ।
ਲੋਕ ਸ਼ੋਰ ਕਰਦੇ ਨੇ,
ਮੈਂ ਆਪਣੇ ‘ਚ ਮਸਤ ਰਹਿੰਦੀ ਆਂ।
ਪੁਰਾਣੀਆਂ ਗੱਲਾਂ ਮੇਰੇ ਨਾਲ ਨੇ,
ਜਿਵੇਂ ਸਾਇਆ ਮੇਰਾ।
ਦਿਲ ‘ਚ ਮਜ਼ਾ ਜਾਗਿਆ,
ਨਸ਼ੇ ਵਰਗਾ ਲੱਗਿਆ।
ਇਹ ਸੋਚਾਂ ਹੀ ਮੇਰੀ ਬਹਾਰ ਨੇ,
ਤੇਰੀ ਯਾਦ ਮੇਰੀ ਜੰਨਤ ਏ।
ਮੈਂ ਹੱਸਦੀ ਰਹਿੰਦੀ ਆਂ,
ਹੱਸਣਾ ਹੀ ਮੇਰੀ ਅਰਦਾਸ ਏ।
ਸੁਰਜੀਤ ਕੌਰ ਸਾਰੰਗ
ਮੈਂਬਰ, ਇੰਟਰਨੈਸ਼ਨਲ ਸਿੱਖ ਕੌਂਸਿਲ
