ਤੇਰੇ ਬਾਝੋਂ ਇਸ ਜ਼ਿੰਦਗੀ ਨੇ ਚੰਗਾ ਕੀ ਲੱਗਣਾ
ਤੇਰੇ ਬਾਝੋਂ ਤਾਂ ਚੰਗੀ ਲੱਗਦੀ ਨਹੀਂ ਚਾਹ ਵੀ ਸਾਨੂੰ।
ਯਾਰ ਯਾਦ ਕਿੰਝ ਨਾ ਕਰਾਂ ਤੈਨੂੰ,ਜੇ ਤੈਨੂੰ ਯਾਦ ਨਾ ਕਰਾ
ਪਰਾਏ-ਪਰਾਏ ਲਗਦੇ ਨੇ ਇਹ ਸਾਹ ਵੀ ਸਾਨੂੰ।
ਤੇਰੇ ਸੰਗ ਭਖੜਿਆ ਦੇ ਫੁੱਲ ਵੀ ਸੋਹਣੇ ਲੱਗਦੇ ਸੀ
ਤੇਰੇ ਬਾਝੋਂ ਚੰਗੇ ਲਗਦੇ ਨਹੀਂ ਗੁਲਾਬਾਂ ਲੱਦੇ ਰਾਹ ਵੀ ਸਾਨੂੰ।
ਤੇਰੇ ਸੰਗ ਤਾਂ ਸਾਨੂੰ ਧੁੱਪਾਂ ਵੀ ਚੰਗੀਆਂ ਲਗਦੀਆਂ ਸੀ
ਤੇਰੇ ਬਾਝੋਂ ਚੁੱਭਦੀ ਬੜੀ ਹੈ ਹੁਣ ਠੰਢੀ ਛਾਂ ਵੀ ਸਾਨੂੰ।
ਸਾਡੇ ਬਦਨਸੀਬਾਂ ਹਿੱਸੇ ਨਹੀਂ ਤੇਰੇ ਦਰ ਦੀ ਮਿੱਟੀ ਬਣਨਾ ਵੀ
ਖੁਸ਼ਕਿਸਮਤ ਲਗਦੇ ਨੇ ਤੇਰੀ ਗਲੀਏ ਰੁਲ਼ਦੇ ਘਾਹ ਵੀ ਸਾਨੂੰ।
ਜਾਨ! ਦੀਪ ਏ ਜਾਨ ਜਦ ਚਹਾਵੇ ਚਲੀ ਜਾਵੇ
ਤੇਰੇ ਬਾਝੋਂ ਏਸ ਜ਼ਿੰਦਗੀ ਦਾ ਰਿਹਾ ਨਾ ਕੋਈ ਭਾਅ ਵੀ ਸਾਨੂੰ।
ਤੇਰੇ ਖਿਆਲਾਂ ਵਿੱਚ ਰਹਿਣਾ ਚੰਗਾ ਲਗਦਾ ਹੈ
ਨਾਲੇ ਇਹ ਅਹਿਸਾਸ ਏ ਦਰਦ ਵਿਛੋੜਾ ਰਿਹਾ ਖਾ ਵੀ ਸਾਨੂੰ।
ਇੱਥੇ ਕੋਈ ਨਹੀਂ ਸਾਡੇ ਇਸ਼ਕ ਦੇ ਹੱਕ ਵਿੱਚ ਬੋਲ ਰਿਹਾ
ਆਪਣੇ ਵੈਰੀ ਹੋਏ ਮੁੱਕਰੇ-ਮੁੱਕਰੇ ਲਗਦੇ ਨੇ ਸਭ ਗਵਾਹ ਵੀ ਸਾਨੂੰ।
ਭਾਵੇਂ ਤੂੰ ਸਾਨੂੰ ਲੱਖਾਂ ਦੁੱਖ ਦਿੱਤੇ, ਦਰਦ ਦਿੱਤੇ ਹਜ਼ਾਰਾਂ
ਸੱਜਣਾ ਹਰ ਯਾਦ ਤੇਰੀ ਜ਼ਖ਼ਮ ਉਚੇੜੇ, ਤੂੰ ਚੰਗਾ ਲਗਦੈਂ ਤਾਂ ਵੀ ਸਾਨੂੰ।
ਜ… ਦੀਪ ਸਿੰਘ ‘ਦੀਪ’
ਪਿੰਡ ਕੋਟੜਾ ਲਹਿਲ
ਜ਼ਿਲ੍ਹਾ ਸੰਗਰੂਰ
ਮੋਬਾ:9876804714
