ਸੱਜਣਾਂ ਵੇ !
ਤੇਰੇ ਬਾਝੋਂ ਹੋਈ
ਬੜੀ ਬੇਹਾਲ ਵੇ !!
‘ਕੱਲੀ ਨੂੰ ਛੱਡ ਤੁਰ ਗਿਆ
ਨਾ ਲੈ ਗਿਆ ਨਾਲ ਵੇ !!
ਤੂੰ ਹੀ ਮੇਰੀ ਜਿੰਦ ਜਾਨ
ਤੂੰ ਹੀ ਮੇਰੀ ਸ਼ਾਨ ਵੇ !!
ਮੇਰੇ ਹਾਸਿਆਂ ਵਿੱਚ ਤੂੰ
ਮੇਰੇ ਹੰਝੂਆਂ ਵਿੱਚ ਤੂੰ !!!
ਤੇਰੇ ਦੁੱਖ ਵਿੱਚ ਦੁੱਖੀ
ਤੇਰੇ ਸੁੱਖ ਵਿੱਚ ਸੁੱਖੀ !!
ਮੇਰੇ ਦਿਲ ਵਿੱਚ ਤੂੰ
ਤੇਰੇ ਦਿਲ ਵਿੱਚ ਮੈਂ !!
ਤੇਰੇ ਬਾਝੋਂ ਸਾਰੀ ਦੁਨੀਆਂ
ਲੱਗਦੀ ਵੀਰਾਨ ਵੇ !!!
ਜਿੰਦ ਨਿਮਾਣੀ ਮੁੱਕਦੀ ਜਾਵੇ
ਔਂਸੀਆਂ ਪਾ ਪਾ ਹਾਰੀ ਜਾਵੇ !!
ਇੱਕੋ ਹੀ ਹੁਣ ਸੱਧਰ ਬਾਕੀ
ਮਰਨ ਤੋਂ ਪਹਿਲਾਂ ਮਿਲਦਾ ਜਾਵੀਂ !!
ਤੇਰੇ ਬਾਝੋਂ ਮੈਂ ਜੀਅ ਕੇ ਕੀ ਕਰਨਾ ਹੈ
ਇਕ ਜ਼ਹਿਰ ਪਿਆਲਾ ਦੇਂਦਾ ਜਾਂਵੀਂ !!!
( ਰਮਿੰਦਰ ਰੰਮੀ )
