ਕੋਟਕਪੂਰਾ, 26 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ)
ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਦੇ 46 ਵਿਦਿਆਰਥੀ ਅੱਜ ਸਵੇਰੇ 8.00 ਵਜੇ ਵਾਟਰ ਪਾਰਕ ਦੀ ਰੋਮਾਂਚਕ ਟਰਿਪ ਲਈ ਰਵਾਨਾ ਹੋਏ। ਸਕੂਲ ਦੇ ਐਮ.ਡੀ ਸਰਦਾਰ ਬਲਜੀਤ ਸਿੰਘ ਨੇ ਬੱਚਿਆਂ ਨੂੰ ਟਰਿਪ ’ਤੇ ਜਾਣ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹਨਾਂ ਦੀ ਦੇਖ-ਰੇਖ ਲਈ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰੁਬੀਨਾ ਧੀਰ ਅਤੇ 5 ਅਧਿਆਪਕ ਮੈਡਮ ਰਮਨਦੀਪ ਕੌਰ, ਗੁਰਵੀਰ ਕੌਰ, ਅਰਜੋਤ ਕੌਰ, ਅਲੀਸ਼ਾ, ਸੁਖਦੀਪ ਕੌਰ ਨਾਲ ਗਏ। ਬੱਚਿਆਂ ਨੇ ਬੱਸ ਵਿੱਚ ਡਾਂਸ ਕਰਕੇ, ਗੀਤ ਗਾ ਕੇ ਖੂਬ ਮਜ਼ੇ ਕੀਤੇ। ਵਾਟਰ ਪਾਰਕ ਪਹੁੰਚਣ ’ਤੇ ਵਿਦਿਆਰਥੀਆਂ ਦਾ ਸ਼ਾਨਦਾਰ ਅਤੇ ਨਿੱਘਾ ਸਵਾਗਤ ਕੀਤਾ ਗਿਆ। ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਵੈਲਕਮ ਡਰਿੰਕ ਦਿੱਤੀ ਗਈ ਅਤੇ ਨਾਲ ਸਨੈਕਸ ਦਿੱਤੇ ਗਏ। ਉਸ ਤੋਂ ਬਾਅਦ ਵਿਦਿਆਰਥੀਆਂ ਨੇ ਵੱਖ-ਵੱਖ ਸਲਾਈਡਾਂ ਅਤੇ ਮਨੋਰੰਜਨ ਗਤੀਵਿਧੀਆਂ ਦਾ ਖੂਬ ਆਨੰਦ ਮਾਣਿਆ। ਵਾਟਰ ਸਲਾਈਡਾਂ ਦਾ ਆਨੰਦ ਲੈਣ ਤੋਂ ਬਾਅਦ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਪਰੋਸੇ ਗਏ। ਬੱਚਿਆਂ ਨੇ ਹਰ ਇੱਕ ਪਕਵਾਨ ਦਾ ਖੂਬ ਆਨੰਦ ਮਾਨਿਆ। ਅੰਤ ਵਿੱਚ ਵਾਪਸੀ ਤੇ ਬੱਚਿਆਂ ਨੂੰ ਆਈਸਕ੍ਰੀਮ ਦੇ ਕੇ ਰਵਾਨਾ ਕੀਤਾ ਗਿਆ ਇਹ ਟਰਿਪ ਬੱਚਿਆਂ ਲਈ ਅਮਿੱਟ ਯਾਦਾਂ ਛੱਡ ਗਿਆ।

