ਕੋਟਕਪੂਰਾ, 20 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਵਿਖੇ ਐਨ.ਐਸ.ਐਸ. ਦੇ 7 ਰੋਜ਼ਾ ਸਪੈਸ਼ਲ ਕੈਂਪ ਵਿੱਚ ਭਾਗ ਲੈਣ ਵਾਲੇ ਵਲੰਟੀਅਰਾਂ ਨੂੰ ਸਰਟੀਫਿਕੇਟ ਵੰਡੇ ਗਏ। ਇਹ ਸੱਤ ਰੋਜਾ ਸਪੈਸ਼ਲ ਕੈਂਪ ਮਿਤੀ 24ਦਸੰਬਰ 2025ਤੋਂ 30ਦਸੰਬਰ 2025 ਤੱਕ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ ਲਾਇਆ ਗਿਆ ਸੀ। ਇਸ ਕੈਂਪ ਵਿੱਚ 50ਵਲੰਟੀਅਰਾਂ ਨੇ ਭਾਗ ਲਿਆ ਸੀ। ਇਸ 7 ਰੋਜਾ ਕੈਂਪ ਦੀ ਅਗਵਾਈ ਐਨ ਐਸ ਐਸ ਪ੍ਰੋਗਰਾਮ ਅਫਸਰ ਸ੍ਰੀਮਤੀ ਸ਼ਮਿੰਦਰ ਕੌਰ ਅਤੇ ਸਹਾਇਕ ਪ੍ਰੋਗਰਾਮ ਅਫਸਰ ਗੁਰਵਿੰਦਰ ਸਿੰਘ ਵੱਲੋਂ ਕੀਤੀ ਗਈ। ਇਸ ਕੈਂਪ ਦੌਰਾਨ ਵਲੰਟੀਅਰਾਂ ਨੇ ਪ੍ਰੋਜੈਕਟ ਵਰਕ ਵਿੱਚ ਸਕੂਲ ਕੈਂਪਸ ਦੀ ਸਫਾਈ, ਸਕੂਲ ਦੇ ਬਾਹਰਲੇ ਰਸਤੇ ਦੀ ਸਫਾਈ ਕਰਕੇ ਉਸ ਨੂੰ ਪੱਧਰਾ ਕਰਨ, ਮੇਨ ਗੁਰਦੁਆਰਾ ਸਾਹਿਬ ਹਰੀ ਨੌਂ ਅਤੇ ਸਮਾਧ ਭਾਈ ਸਾਈ ਦਾਸ ਜੀ ਦੀ ਸਫਾਈ ਕੀਤੀ ਗਈ। ਇਸ ਤੋਂ ਇਲਾਵਾ ਵਲੰਟੀਅਰਾਂ ਨੂੰ ਗੁਰਦੁਆਰਾ ਜਨਮ ਸਥਾਨ ਸ਼੍ਰੀ ਗੁਰੂ ਅੰਗਦ ਦੇਵ ਜੀ ਸਰਾਏਂ ਨਾਗਾ ਅਤੇ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਕੇ ਉਹਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਕੈਂਪ ਵਿੱਚ ਟਰੇਨਿੰਗ ਸੈਸ਼ਨ ਵਿੱਚ ਵੱਖ-ਵੱਖ ਤਜਰਬੇਕਾਰ ਮਹਿਮਾਨਾਂ ਨੇ ਸ਼ਿਰਕਤ ਕਰਕੇ ਵਲੰਟੀਅਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਨੇ ਕੈਂਪ ਦੀ ਸਮੁੱਚੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਵਲੰਟੀਅਰਾਂ ਨੂੰ ਇਹ ਸਕੀਮ ਰਾਹੀਂ ਆਪਣੀ ਸ਼ਖਸ਼ੀਅਤ ਦੀ ਉਸਾਰੀ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੋਮਾ ਦੇਵੀ ਨੇ ਕੈਂਪ ਦੀਆਂ ਸਮੁੱਚੀਆਂ ਗਤੀਵਿਧੀਆਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਕੁਆਡੀਨੇਟਰ ਸ਼੍ਰੀਮਤੀ ਸਤਵਿੰਦਰ ਕੌਰ, ਕੁਆਰਡੀਨੇਟਰ ਸ਼੍ਰੀਮਤੀ ਨਿਧੀ ਗਰਗ, ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਸ਼੍ਰੀਮਤੀ ਬਲਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ।
