
ਕੋਟਕਪੂਰਾ, 6 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸ਼ਮੇਸ਼ ਗਲੋਰੀਅਸ ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਵਿਦਿਆਰਥੀਆਂ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਡੈਕੋਰੇਸ਼ਨ, ਕਾਰਡ ਮੇਕਿੰਗ, ਥਾਲੀ ਡੈਕੋਰੇਸ਼ਨ, ਰੰਗੋਲੀ, ਸਲੋਗਨ ਲੇਖਨ ਅਤੇ ਤੋਰਨ ਬਣਾਉਣ ਦੀਆਂ ਗਤੀਵਿਧੀਆਂ ਸ਼ਾਮਲ ਸਨ। ਐਵਲੀਨ ਕੋਰ ਨੇ ਬੱਚਿਆਂ ਨੂੰ ਦੀਵਾਲੀ ਦੇ ਸ਼ੁਭ ਅਵਸਰ ‘ਤੇ ਇੱਕ ਸੁੰਦਰ ਸੰਦੇਸ਼ ਦਿੱਤਾ ਸਕੂਲ ਮੈਨੇਜਮੈਂਟ ਵੱਲੋਂ ਸਾਰੇ ਅਧਿਆਪਕਾਂ ਨੂੰ ਦਿਵਾਲੀ ਦੇ ਮੌਕੇ ਤੇ ਤੋਹਫੇ ਦਿੱਤੇ। ਦੀਵਾਲੀ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਪਿਆਰ, ਖੁਸ਼ੀਆਂ, ਆਪਸੀ ਭਾਈਚਾਰੇ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਬੱਚਿਆਂ ਨੇ ਦੀਵਾਲੀ ਨਾਲ ਸਬੰਧਤ ਸੁੰਦਰ ਕਵਿਤਾਵਾਂ ਪੇਸ਼ ਕੀਤੀਆਂ ਅਤੇ ਆਪਣੇ ਵਿਚਾਰਾਂ ਰਾਹੀਂ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ। ਸਕੂਲ ਦੇ ਅਧਿਆਪਕਾਂ ਸ਼੍ਰੀਮਤੀ ਸੁਖਪਾਲ ਕੌਰ ਨੇ ਬੱਚਿਆਂ ਨੂੰ ਦੀਵਾਲੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਦੀਵਾਲੀ ਬੁਰਾਈ ਉੱਤੇ ਅੱਛਾਈ ਦੀ ਜਿੱਤ ਅਤੇ ਹਨੇਰੇ ਉੱਤੇ ਚਾਨਣ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਬੱਚਿਆਂ ਨੂੰ ਸੁਰੱਖਿਅਤ ਸਕੂਲ ਮੈਨੇਜਮੈਂਟ ਵੱਲੋਂ ਸਾਰੇ ਅਧਿਆਪਕਾਂ ਨੂੰ ਦਿਵਾਲੀ ਦੇ ਮੌਕੇ ਤੇ ਤੋਹਫੇ ਦਿੱਤੇ। ਸਕੂਲ ਮੈਨੇਜਮੈਂਟ ਵੱਲੋਂ ਸਾਰੇ ਅਧਿਆਪਕਾਂ ਨੂੰ ਦਿਵਾਲੀ ਦੇ ਮੌਕੇ ‘ਤੇ ਤੋਹਫੇ ਦਿੱਤੇ। ਸਕੂਲ ਮੈਨੇਜਮੈਂਟ ਵੱਲੋਂ ਸਾਰੇ ਅਧਿਆਪਕਾਂ ਨੂੰ ਦਿਵਾਲੀ ਦੇ ਮੌਕੇ ਤੇ ਤੋਹਫੇ ਦਿੱਤੇ। ਸਕੂਲ ਮੈਨੇਜਮੈਂਟ ਵੱਲੋਂ ਸਾਰੇ ਅਧਿਆਪਕਾਂ ਨੂੰ ਦਿਵਾਲੀ ਦੇ ਮੌਕੇ ਤੇ ਤੋਹਫੇ ਦਿੱਤੇ। ਸਕੂਲ ਮੈਨੇਜਮੈਂਟ ਵੱਲੋਂ ਸਾਰੇ ਅਧਿਆਪਕਾਂ ਨੂੰ ਦਿਵਾਲੀ ਦੇ ਮੌਕੇ ‘ਤੇ ਤੋਹਫੇ ਦਿੱਤੇ। ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਵੀ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਸਾਰੀਆਂ ਗਤੀਵਿਧੀਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਕਲਾ ਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਬੱਚਿਆਂ ਵੱਲੋਂ ਆਪਣੀਆਂ ਕਲਾਸਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ। ਕਲਾਸਰੂਮਾਂ ਦੀ ਸਜਾਵਟ ਨੇ ਤਿਉਹਾਰ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ। ਰੰਗੋਲੀ ਦੇ ਵਿੱਚ ਵੀਰਮਜੋਤ ਅਤੇ ਏਕਮਜੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕਾਰਡ ਮੇਕਿੰਗ ਦੇ ਵਿੱਚ ਐਵਨੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਦੀਆ ਮੇਕਿੰਗ ਦੇ ਵਿੱਚ ਜੈਸਮੀਨ ਕੌਰ, ਸੁਖਲਾਲਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਪ੍ਰਾਪਤ ਕੀਤਾ। ਤੋਰਨ ਮੇਕਿੰਗ ਦੇ ਵਿੱਚ ਐਵਲੀਨ ਕੋਰ ਨੇ ਪਹਿਲਾਂ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਕੂਲ ਦਾ ਮਾਹੌਲ ਖੁਸ਼ੀਆਂ ਅਤੇ ਰੌਣਕਾਂ ਨਾਲ ਭਰ ਗਿਆ। ਸਕੂਲ ਮੈਨੇਜਮੈਂਟ ਵੱਲੋਂ ਸਾਰੇ ਅਧਿਆਪਕਾਂ ਨੂੰ ਦਿਵਾਲੀ ਦੇ ਮੌਕੇ ‘ਤੇ ਤੋਹਫੇ ਦਿੱਤੇ। ਸਮਾਗਮ ਦੇ ਅੰਤ ਵਿੱਚ ਸਕੂਲ ਦੇ ਐਮ ਡੀ. ਸਰਦਾਰ ਬਲਜੀਤ ਸਿੰਘ ਜੀ, ਡਾਇਰੈਕਟਰ/ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਜੀ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰੁਬੀਨਾ ਧੀਰ ਜੀ ਵੱਲੋਂ ਸਮੂਹ ਅਧਿਆਪਕਾਂ ਅਤੇ ਬੱਚਿਆਂ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਤੇ ਬੱਚਿਆਂ ਨੂੰ ਦਿਵਾਲੀ ਦੀ ਮਹੱਤਤਾ ਬਾਰੇ ਦੱਸਿਆ ਤੇ ਸਾਰਿਆਂ ਨੂੰ ਰਲ ਮਿਲ ਕੇ ਦਿਵਾਲੀ ਬਣਾਉਣ ਦਾ ਸੁਨੇਹਾ ਦਿੱਤਾ ਕਿ ਆਓ, ਇਸ ਦੀਵਾਲੀ ‘ਤੇ ਪ੍ਰਣ ਕਰੀਏ ਕਿ ਅਸੀਂ: ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਾਂਗੇ। ਲੋੜਵੰਦਾਂ ਦੀ ਮਦਦ ਕਰਾਂਗੇ। ਆਪਣੇ ਆਲੇ-ਦੁਆਲੇ ਸਫ਼ਾਈ ਰੱਖਾਂਗੇ। ਪਟਾਕਿਆਂ ਤੋਂ ਦੂਰ ਰਹਿ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਵਾਂਗੇ।ਆਪਣੇ ਮਨ ਵਿੱਚ ਪਿਆਰ, ਦਇਆ ਅਤੇ ਨਿਮਰਤਾ ਦੇ ਦੀਵੇ ਜਗਾਵਾਂਗੇ। ਯਾਦ ਰੱਖੋ ਬੱਚਿਓ, ਅਸਲੀ ਦੀਵਾਲੀ ਉਦੋਂ ਹੁੰਦੀ ਹੈ ਜਦੋਂ ਸਾਡੇ ਘਰਾਂ ਦੇ ਨਾਲ-ਨਾਲ ਸਾਡੇ ਵਿਚਾਰ ਵੀ ਰੌਸ਼ਨ ਹੋਣ। ਆਓ, ਅਸੀਂ ਸਾਰੇ ਮਿਲ ਕੇ ਇੱਕ ਅਜਿਹਾ ਸਮਾਜ ਬਣਾਈਏ ਜਿੱਥੇ ਹਰ ਚਿਹਰੇ ‘ਤੇ ਮੁਸਕਾਨ ਅਤੇ ਹਰ ਦਿਲ ਵਿੱਚ ਪਿਆਰ ਹੋਵੇ।

