ਕੋਟਕਪੂਰਾ, 25 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਦ ਆਕਸਫੋਰਡ ਸਕੂਲ ਆਫ ਐਜ਼ੂਕੇਸ਼ਨ ਇੱਕ ਅਜਿਹੀ ਮਾਣਮੱਤੀ ਸੰਸਥਾ ਹੈ, ਜੋ ਬੱਚਿਆਂ ਦੀ ਬਹੁਪੱਖੀ ਅਗਵਾਈ ਕਰਨ ਲਈ ਹਰ ਭਰਪੂਰ ਯਤਨ ਕਰਦੀ ਹੈ ਤਾਂ ਜੋ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੋ ਸਕੇ। ਬੀਤੇ ਦਿਨੀਂ ਸਕੂਲ ਵਿੱਚ ਪ੍ਰੀ- ਨਰਸਰੀਂ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ‘ਦੋ–ਰੋਜ਼ਾ ਪਿਕਨਿਕ’ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਾਟਰ ਪਾਰਕ ਅਤੇ ਝੂਲੇ ਸ਼ਾਮਿਲ ਕੀਤੇ ਗਏ। ਵਾਟਰ ਪਾਰਕ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਵਾਟਰ ਸਲਾਈਡਜ਼ ਸ਼ਾਮਿਲ ਸਨ, ਜੋ ਬੱਚਿਆਂ ਦਾ ਮਨ ਮੋਹ ਰਹੀਆਂ ਸਨ। ਇਸ ਤੋਂ ਬਿਨ੍ਹਾਂ ਬੱਚਿਆਂ ਲਈ ਰੋਪ-ਕਲਾਇੰਬ, ਕਈ ਤਰ੍ਹਾਂ ਦੇ ਝੂਲੇ, ਨਿਸ਼ਾਨਾ ਲਾਉਣ ਵਾਲੀ ਗੇਮ, ਆਦਿ ਗੇਮਾਂ ਵੀ ਸਨ, ਜਿਨ੍ਹਾਂ ਦਾ ਬੱਚਿਆਂ ਨੇ ਭਰਪੂਰ ਲੁਤਫ ਉਠਾਇਆ। ਇਸ ਪਿਕਨਿਕ ਦਾ ਆਨੰਦ ਮਾਣਦੇ ਅਤੇ ਡਾਂਸ ਕਰਦੇ ਬੱਚੇ ਬੇਹੱਦ ਖੁਸ਼ ਨਜਰ ਆ ਰਹੇ ਸਨ। ਇਹਨਾਂ ਹੀ ਨਹੀਂ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਸਪੈਸ਼ਲ ਰਿਫਰੈੱਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਹਮੇਸ਼ਾ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਦੀਆਂ ਹਨ, ਜਿਨ੍ਹਾਂ ਦਾ ਵਿਦਿਆਰਥੀਆਂ ਨੂੰ ਬੌਧਿਕ ਲਾਭ ਹੋਵੇ। ਅਜਿਹੀਆਂ ਆਨੰਦਦਾਇਕ ਗਤੀਵਿਧੀਆਂ ਜਿੱਥੇ ਵਿਦਿਆਰਥੀਆਂ ਨੂੰ ਆਤਮਿਕ ਖੁਸ਼ੀ ਬਖਸ਼ਦੀਆਂ ਹਨ, ਉੱਥੇ ਇਹ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਚੀ ਵੀ ਪੈਦਾ ਕਰਦੀਆਂ ਹਨ। ਸਕੂਲ ਦੇ ਅਧਿਆਪਕਾਂ ਨੇ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਕੀਤੇ ਜਾਂਦੇ ਯਤਨ ਸਾਡੇ ਲਈ ਬੇਹੱਦ ਲਾਹੇਵੰਦ ਹੁੰਦੇ ਹਨ। ਜਿੱਥੇ ਇਹਨਾਂ ਯਤਨਾਂ ਕਾਰਨ ਬੱਚੇ ਆਨੰਦ ਮਾਣਦੇ ਹਨ, ਉੱਥੇ ਉਹ ਆਪਣੇ ਆਪ ਨੂੰ ਬੌਧਿਕ ਤੌਰ ’ਤੇ ਤਰਾਸ਼ਦੇ ਵੀ ਹਨ। ਇਸ ਸਮੇਂ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ਸ਼ੈਰੀ (ਵਾਈਸ ਚੇਅਰਮੈਨ) ਅਤੇ ਰਮਨਦੀਪ ਸਿੰਘ ਅਤੇ ਸਾਰੇ ਕੋਆਰਡੀਨੇਟਰਜ਼ ਵੀ ਮੌਜ਼ੂਦ ਸਨ।

