
ਲੁਧਿਆਣਾ 24 ਜੂਨ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਲੁਧਿਆਣਾ ਜਿੱਥੇ ਕਿ ਸੂਬੇ ਦੇ ਕਿਸਾਨਾਂ ਲਈ ਖੇਤੀਬਾੜੀ ਵਿੱਚ ਆਮਦਨ ਦਾ ਇੱਕ ਵੱਡਾ ਸਰੋਤ ਹੈ ਉਥੇ ਹੀ ਪੀ.ਏ.ਯੂ. ਵਿੱਚ ਵੱਖ ਵੱਖ ਕੋਰਸਾਂ ਵਿੱਚ ਪੜ੍ ਰਹੇ ਨੌਜਵਾਨਾਂ ਲਈ ਪੀ.ਏ.ਯੂ. ਇੱਕ ਦਿਸ਼ਾ ਨਿਰਦੇਸ਼ ਦਾ ਕੰਮ ਕਰਦੀ ਹੈ ਜਿਵੇਂ ਕਿ ਅਗਾਂਹ ਵਧੂ ਲੈਬੋਰੇਟਰੀਜ, ਸ਼ਾਨਦਾਰ ਹੋਸਟਲਜ, ਬਹੁਤ ਵਧੀਆ ਲਾਈਬ੍ਰੇਰੀ ਅਤੇ ਖੇਡਣ ਮੱਲਣ ਵਾਸਤੇ 30 ਏਕੜ ਦਾ ਖੇਡਾਂ ਦਾ ਮੈਦਾਨ ਪੀ.ਏ.ਯੂ. ਵਿੱਚ ਸਥਿਤ ਹੈ। ਜਿੱਥੋਂ ਇੱਕ ਨੌਜਵਾਨ ਆਪਣੀ ਸ਼ਖਸ਼ੀਅਤ ਦਾ ਵਿਕਾਸ ਕਰ ਸਕਦੇ ਹਨ।
ਇਸ ਮੌਕੇ ਡਾ. ਤੇਜਿੰਦਰ ਸਿੰਘ ਰਿਆੜ ਅਪਰ ਨਿਰਦੇਸ਼ਕ ਸੰਚਾਰ ਨੇ ਬ੍ਰਿਗੇਡੀਅਰ ਪੀ.ਐੱਸ.ਚੀਮਾ ਸਾਹਿਬ, ਐੱਸ.ਐੱਮ. ਵੀ.ਐੱਸ.ਐੱਮ. ਗਰੁੱਪ ਕਮਾਂਡਰ, ਐਨਸੀਸੀ ਅਤੇ ਕਰਨਲ ਫੈਜਨ ਜਹੂਰ ਕਮਾਡਿੰਗ ਅਫਸਰ, ਪੰਜਾਬ ਬਟਾਲੀਅਨ ਐਨਸੀਸੀ ਦਾ ਸੰਚਾਰ ਕੇਂਦਰ ਵਿਖੇ ਪਹੁੰਚਣ ਤੇ ਨਿੱਘਾ ਸੁਆਗਤ ਕੀਤਾ ਅਤੇ ਅਗਲੇਰੀਆਂ ਸੰਭਾਵਨਾਵਾਂ ਬਾਰੇ ਗੱਲਬਾਤ ਕੀਤੀ ਇਸ ਮੌਕੇ ਡਾ. ਕਮਲਜੀਤ ਸਿੰਘ ਸੂਰੀ ਨਿਰਦੇਸ਼ਕ ਵਿਦਿਆਰਥੀ ਭਲਾਈ , ਡਾ. ਗੁਰਲਾਲ ਸਿੰਘ ਪੰਨੂ ਇੰਚਾਰਜ ਐਨਸੀਸੀ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

