ਨੌਨੀ ਦੀ ਨਾਨੀ ਆਈ
ਅਧੀਰਾ ਦੀ ਨਾਨੀ ਆਈ
ਫੁੱਲਾਂ ਵਾਲੀ ਫਰਾਕ ਲੈ ਕੇ ਆਈ।
ਮੇਰੇ ਵਾਸਤੇ ਅਧੀਰਾ ਬੋਲੀ,
ਖੂਬ ਮਿਠਾਈ ਲੈ ਕੇ ਆਈ,
ਕਾਜੂ ਵਾਲੀ ਬਰਫ਼ੀ ਨੌਨੀ ਵਾਸਤੇ ਲੈ ਕੇ ਆਈ।
ਦੂਰੋਂ ਦੇਖ ਕੇ ਬੱਚੇ ਭੱਜੇ ਆਏ,
ਮੇਰੀਆਂ ਲੱਤਾਂ ਨਾਲ ਚੰਬੜੇ।
“ਨਾਨੀ ਆਈ, ਨਾਨੀ ਆਈ,
ਨੌਨੀ ਦੀ ਨਾਨੀ ਆਈ, ਅਧੀਰਾ ਦੀ ਨਾਨੀ ਆਈ”।
ਮੈਂ ਬੈਠੀ ਪਲੰਗ ਤੇ,
ਦੋਹਾਂ ਨੇ ਮੇਰਾ ਬੈਗ ਫੋਲ ਮਾਰਿਆ।
ਬੜੇ ਹੀ ਖੁਸ਼ ਹੋਏ –
“ਨਾਨੀ ਖਿਡੌਣੇ ਲੈ ਕੇ ਆਈ,
ਚਾਕਲੇਟ ਲੈ ਕੇ ਆਈ”।
ਨਾਨੀ ਆਈ, ਨਾਨੀ ਆਈ,
ਨੌਨੀ ਦੀ ਨਾਨੀ ਆਈ।
ਸਵੇਰੇ ਬੱਚੇ ਮੈਨੂੰ ਸਕੂਲ ਲੈ ਗਏ,
ਆਪਣੀ ਮੰਮੀ ਨਾਲ ਸਕੂਲ।
ਜਾ ਕੇ ਸਭ ਬੱਚਿਆਂ ਨੂੰ ਦੱਸਿਆ –
“ਨਾਨੀ ਆਈ, ਨਾਨੀ ਆਈ”।
ਸਭ ਬੱਚੇ ਬਹੁਤ ਖੁਸ਼ ਹੋਏ,
ਸਭ “ਨਾਨੀ ਨਾਨੀ” ਕਹਿ ਰਹੇ ਸਨ।
ਰਾਤੀਂ ਮੇਰੇ ਕੋਲੋਂ ਕਹਾਣੀ ਸੁਣਦੇ,
ਮੈਂ ਟੁੱਟੀ-ਫੁੱਟੀ ਅੰਗਰੇਜ਼ੀ ‘ਚ ਬੋਲਦੀ।
ਨੌਨੀ ਮੇਰੀ ਅੰਗਰੇਜ਼ੀ ਠੀਕ ਕਰਕੇ ਦੱਸਦਾ –
“ਨੋ ਨਾਨੀ, ਵੈਰੀ ਫਨੀ”।
ਫਿਰ ਸਭ ਜ਼ੋਰ ਨਾਲ ਹੱਸਦੇ।
ਨਾਨੀ ਆਈ, ਨਾਨੀ ਆਈ,
ਨੌਨੀ ਦੀ ਨਾਨੀ ਆਈ ❤️
ਨਾਨੀ ਦਾ ਇਹ ਰੂਪ ਸੱਚਮੁੱਚ ਸਭ ਤੋਂ ਸੁੰਦਰ ਹੈ।
ਬੱਚਿਆਂ ਦੀ ਮਾਸੂਮੀਅਤ ਅਤੇ ਤੁਹਾਡਾ ਪਿਆਰ – ਇਸ ਤੋਂ ਵੱਡੀ ਦੌਲਤ ਕੀ ਹੋਵੇਗੀ।
ਸੁਰਜੀਤ ਕੌਰ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਲ

