ਹਰੀ ਨੌ ਦੇ ਪਰਿਵਾਰਾਂ ਨੇ ਸ਼ਰਧਾ-ਭਾਵਨਾ ਨਾਲ ਤਿਆਰ ਕਰਕੇ ਫ਼ਰੀਦਕੋਟ ਹਸਪਤਾਲ ਭੇਜਿਆ ਲੰਗਰ
ਹਰ ਮਹੀਨੇ ਦੀ 14 ਤਰੀਕ ਨੂੰ ਮੈਡੀਕਲ ਹਸਪਤਾਲ ਲਈ ਲਿਜਾਈ ਜਾਂਦੀ ਹੈ ਲੰਗਰ ਦੀ ਸੇਵਾ : ਗੇਜ ਰਾਮ ਭੌਰਾ
ਕੋਟਕਪੂਰਾ, 14 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀਨੌ ਤੋਂ ਹਰ ਮਹੀਨੇ ਦੀ 14 ਤਰੀਕ ਨੂੰ ਗੁਰਦੁਆਰਾ ਸਾਹਿਬ ਮਾਤਾ ਖੀਵੀ ਜੀ ਚੈਰੀਟੇਬਲ ਟਰੱਸਟ ਫਰੀਦਕੋਟ ਵੱਲੋ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਦਾਖਲ ਮਰੀਜਾਂ ਅਤੇ ਉਹਨਾਂ ਦੇ ਵਾਰਸਾਂ ਵਾਸਤੇ ਲੰਗਰ ਦੀ ਸੇਵਾ ਲਿਜਾਈ ਜਾਂਦੀ ਹੈ। ਪਿੰਡ ਹਰੀ ਨੌ ਵਿਖੇ ਹਰ ਮਹੀਨੇ ਵਾਰੀ ਅਨੁਸਾਰ ਪਰਿਵਾਰਾਂ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਇਸ ਮਹੀਨੇ 14 ਸਤੰਬਰ ਨੂੰ ਲੰਗਰ ਦੀ ਸੇਵਾ ਸਵ. ਮੁਖਤਿਆਰ ਸਿੰਘ ਸਰਾਂ ਦੇ ਪੋਤਰੇ ਅਕਸ਼ਦੀਪ ਸਿੰਘ ਸਰਾਂ ਸਪੁੱਤਰ ਸਵ. ਗੁਰਚਰਨ ਸਿੰਘ ਸਰਾਂ ਠਾਣੇਦਾਰ ਤੇ ਸਵ: ਪ੍ਰਤਾਪ ਸਿੰਘ ਮੀਰਾਬ ਦੇ ਪੋਤਰੇ ਵਕੀਲ ਸਿੰਘ ਸਿੱਧੂ ਤੇ ਤਾਰਾ ਸਿੰਘ ਸਪੁੱਤਰ ਗਿੰਦਰ ਸਿੰਘ ਤਿੰਨਾਂ ਪਰਿਵਾਰਾਂ ਨੇ ਲੰਗਰ ਦੀ ਸੇਵਾ ਕੀਤੀ ਅਤੇ ਦੂਸਰੇ ਲੰਗਰ ਦੀ ਸੇਵਾ ਸਵ: ਬਸੰਤ ਸਿੰਘ ਸਾਬਕਾ ਮੁੱਖ ਅਧਿਆਪਕ ਜੀ ਦੇ ਪੋਤਰੇ ਜੀਵਨਜੋਤ ਸਿੰਘ ਸਿੱਧੂ ਸਪੁੱਤਰ ਰਣਧੀਰ ਸਿੰਘ ਸਿੱਧੂ ਵੱਲੋਂ ਦਾਲ ਰੋਟੀ ਤੇ ਦਲੀਆ ਭੇਜਿਆ ਗਿਆ। ਮਾਈਆਂ ਬੀਬੀਆਂ ਅਤੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾਂ ਨਾਲ ਲੰਗਰ ਤਿਆਰ ਕੀਤਾ ਗਿਆ। ਗੁਰਦੁਆਰਾ ਮਾਤਾ ਖੀਵੀ ਜੀ ਚੈਰੀਟੇਬਲ ਟਰੱਸਟ ਦੇ ਸੇਵਾਦਾਰਾਂ ਰਾਹੀਂ ਫਰੀਦਕੋਟ ਵਿਖੇ ਲੰਗਰ ਪਹੁੰਚਾਇਆ ਗਿਆ। ਮਾਈਆਂ ਬੀਬੀਆਂ ਦੁਆਰਾ ਲੰਗਰ ਦੀ ਸੇਵਾ ਬੜੀ ਸ਼ਰਧਾਂ ਭਾਵਨਾ ਨਾਲ ਕੀਤੀ ਗਈ। ਇਸ ਮੌਕੇ ਮਾਸਟਰ ਗੇਜ ਰਾਮ ਭੌਰਾ, ਕੁਲਵੰਤ ਸਿੰਘ ਸਾਬਕਾ ਫੌਜੀ, ਮਲਕੀਤ ਸਿੰਘ ਗ੍ਰੰਥੀ, ਲਖਵੀਰ ਸਿੰਘ ਮੈਂਬਰ, ਵਕੀਲ ਸਿੰਘ, ਤਾਰਾ ਸਿੰਘ, ਡਾ: ਗੁਰਮੀਤ ਸਿੰਘ, ਰਣਧੀਰ ਸਿੰਘ ਸਮੂਹ ਸੰਗਤਾਂ ਵੀ ਹਾਜ਼ਰ ਸਨ।

