
ਲੁਧਿਆਣਾ 1 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਮਾਨਵ ਵਿਕਾਸ ਅਤੇ ਪਰਵਿਾਰ ਅਧਿਐਨ ਵਿਭਾਗ ਵੱਲੋਂ ਔਰਤਾਂ ਦੀ ਸਮਾਨਤਾ ਦੇ ਵਿਸ਼ੇਸ਼ ਦਿਹਾੜੇ ਸੰਬੰਧੀ ਪੋਸਟਰ ਬਨਾਉਣ ਦਾ ਮੁਕਾਬਲਾ ਕਰਵਾਇਆ ਗਿਆ| ਪ੍ਰੋਗਰਾਮ ਨੂੰ ਮਨਾਉਣ ਦਾ ਮੰਤਵ ਔਰਤਾਂ ਵਿਚ ਲਿੰਗਕ ਬਰਾਬਰੀ ਦੀ ਭਾਵਨਾ ਨੂੰ ਮਜ਼ਬੂਤਰ ਕਰਕੇ ਸਮਾਜ ਦੀ ਉਸਾਰੀ ਵਿਚ ਉਹਨਾਂ ਦੇ ਮਹੱਤਵ ਨੂੰ ਦ੍ਰਿੜ ਕਰਾਉਣਾ ਸੀ| ਇਸ ਮੌਕੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਉਹਨਾਂ ਨਾਲ ਵਿਭਾਗ ਦੇ ਮੁਖੀ ਡਾ. ਸੀਮਾ ਸ਼ਰਮਾ ਅਤੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਤੋਂ ਇਲਾਵਾ ਮਾਨਯੋਗ ਜੱਜ ਅਤੇ ਹੋਰ ਫੈਕਲਟੀ ਮੈਂਬਰਾਨ ਵੀ ਮੌਜੂਦ ਰਹੇ|
ਡਾ. ਕਿਰਨ ਬੈਂਸ ਨੇ ਸਮਾਜਿਕ ਬਣਤਰ ਵਿਚ ਔਰਤ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਸਿਹਤਮੰਤ ਸਮਾਜਾਂ ਵਿਚ ਬਰਾਬਰੀ ਦੀ ਧਾਰਨਾ ਬਾਰੇ ਵਿਚਾਰ ਪ੍ਰਗਟਾਏ| ਉਹਨਾਂ ਕਿਹਾ ਕਿ ਪਰਿਵਾਰ ਨੂੰ ਤੰਦਰੁਸਤ ਅਤੇ ਸੰਤੁਲਿਤ ਰੱਖਣ ਵਿੱਚ ਮਜ਼ਬੂਤ ਔਰਤ ਦਾ ਯੋਗਦਾਨ ਅਹਿਮ ਹੁੰਦਾ ਹੈ ਅਤੇ ਇਸ ਤੋਂ ਹੀ ਸਿਹਤਮੰਦ ਸਮਾਜ ਦੀ ਉਸਾਰੀ ਸੰਭਵ ਹੁੰਦੀ ਹੈ|
ਵਿਭਾਗ ਦੇ ਮੁਖੀ ਡਾ. ਸੀਮਾ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕਰਨ ਦੇ ਨਾਲ-ਨਾਲ ਪ੍ਰੋਗਰਾਮ ਦੀ ਰੂਪਰੇਖਾ ਦੀ ਜਾਣਕਾਰੀ ਦਿੱਤੀ|
ਇਸ ਸਮਾਗਮ ਦੇ ਆਯੋਜਕ ਡਾ. ਰਸ਼ਮੀ ਉਪਰੇਤੀ ਅਤੇ ਡਾ.ਪਰਵਿੰਦਰ ਕੌਰ ਸਨ| ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਮੁਕਾਬਲੇ ਵਿਚ ਭਾਗ ਲਿਆ|

