ਪੀ.ਏ.ਯੂ. ਦੇ ਨਵੇਂ ਅਕਾਦਮਿਕ ਸਾਲ ਵਿੱਚ ਦਾਖਲਿਆਂ ਲਈ ਨੋਟਿਸ ਜਾਰੀ ਹੋਇਆ

ਪੀ.ਏ.ਯੂ. ਦੇ ਨਵੇਂ ਅਕਾਦਮਿਕ ਸਾਲ ਵਿੱਚ ਦਾਖਲਿਆਂ ਲਈ ਨੋਟਿਸ ਜਾਰੀ ਹੋਇਆ

ਆਨਲਾਈਨ ਪ੍ਰਾਸਪੈਕਟਸ ਰਾਹੀਂ ਭੇਜੇ ਜਾ ਸਕਦੇ ਹਨ ਬਿਨੈਪੱਤਰ

ਪੀਏਯੂ ਵਿੱਚ ਅਕਾਦਮਿਕ ਸਾਲ 2026-27 ਦੌਰਾਨ ਦਾਖਲੇ ਦੇ ਚਾਹਵਾਨ ਵਿਦਿਆਰਥੀਆਂ ਲਈ ਬਿਨੈ ਪੱਤਰ ਭੇਜਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਬੀ ਐਸ ਸੀ ਆਨਰਜ਼ ਐਗਰੀਕਲਚਰ 4 ਸਾਲ, ਬੀ ਟੈਕ ਬਾਓਤਕਨਾਲੋਜੀ 4 ਸਾਲ, ਬੀ ਟੈਕ ਭੋਜਨ ਤਕਨਾਲੋਜੀ 4 ਸਾਲ, ਬੀ ਐਸ ਸੀ ਆਨਰਜ਼ ਐਗਰੀਕਲਚਰ 2 +4 ਸਾਲ ਤੋਂ ਇਲਾਵਾ ਬੀ ਐਸ ਸੀ ਆਨਰਜ਼ , ਖੇਤੀਬਾੜੀ 4 ਸਾਲ (ਖੇਤੀਬਾੜੀ ਕਾਲਜ ਬਲੋਵਾਲ ਸੌਂਖੜੀ ਵਿਖੇ), ਬੀ ਐਸ ਸੀ ਆਨਰਜ਼ ਬਾਗਬਾਨੀ 4 ਸਾਲ, ਬੀ ਟੈਕ ਖੇਤੀ ਇੰਜਨੀਅਰਿੰਗ 4 ਸਾਲ, ਬੀ ਐਸ ਸੀ ਆਨਰਜ਼ ਖੇਤੀ ਪ੍ਰਬੰਧਨ 4 ਸਾਲ, ਬੀ ਐਸ ਸੀ ਆਨਰਜ਼ ਪੋਸ਼ਣ ਅਤੇ ਡਾਇਟੈਟਿਕਸ 4 ਸਾਲ, ਬੀ ਐਸ ਸੀ ਆਨਰਜ਼ ਕਮਿਊਨਿਟੀ ਸਾਇੰਸ 4 ਸਾਲ, ਬੀ ਐਸ ਸੀ ਆਨਰਜ਼ ਫੈਸ਼ਨ ਡਿਜਾਇਨਿੰਗ 4 ਸਾਲ ਤੋਂ ਇਲਾਵਾ ਡਿਪਲੋਮਾ ਕੋਰਸਾਂ ਵਿੱਚ ਦਾਖਲੇ ਦਾ ਮੌਕਾ ਮੁਹਈਆ ਕਰਵਾਇਆ ਜਾ ਰਿਹਾ ਹੈ।

ਇਨਾਂ ਅਕਾਦਮਿਕ ਪ੍ਰੋਗਰਾਮਾਂ ਵਿੱਚ ਦਾਖਲਾ, ਪ੍ਰਵੇਸ਼ ਪ੍ਰੀਖਿਆਵਾਂ ਰਾਹੀਂ ਹੁੰਦਾ ਹੈ । ਉਨ੍ਹਾਂ ਨੇ ਦੱਸਿਆ ਕਿ ਚਾਰ ਸਾਲਾ ਅੰਡਰ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਬੀ ਐੱਸ ਸੀ ਐਗਰੀਕਲਚਰ (ਆਨਰਜ਼), ਬੀ ਐੱਸ ਸੀ ਹਾਰਟੀਕਲਚਰ (ਆਨਰਜ਼), ਬੀ ਟੈੱਕ ਬਾਇਓਤਕਨਾਲੋਜੀ, ਬੀ ਟੈੱਕ ਫੂਡ ਤਕਨਾਲੋਜੀ, ਬੀ ਟੈੱਕ ਐਗਰੀਕਲਚਰਲ ਇੰਜਨੀਅਰਿੰਗ, ਬੀ ਐੱਸ ਸੀ ਕਮਿਊਨਟੀ ਸਇੰਸ ਆਨਰਜ਼, ਬੀ ਐੱਸ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਪ੍ਰਮੁੱਖ ਹਨ । ਇਹਨਾਂ ਵਿੱਚ ਦਾਖਲੇ ਲਈ ਯੋਗਤਾ 10+2 ਹੈ। ਬਿਨੈਪੱਤਰ ਦੇਣ ਦੀ ਆਖਰੀ ਤਰੀਕ 8 ਮਈ 2026 ਹੈ । ਉਸ ਤੋਂ ਬਾਅਦ 15 ਮਈ 2026 ਤਕ ਲੇਟ ਫੀਸ ਨਾਲ ਬਿਨੈਪੱਤਰ ਦਿੱਤੇ ਜਾ ਸਕਣਗੇ । ਉਹਨਾਂ ਕਿਹਾ ਕਿ ਦਾਖਲਿਆਂ ਸੰਬੰਧੀ ਵਧੇਰੇ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈੱਬਸਾਈਟ www.pau.edu. ਉੱਪਰ ਫੇਰੀ ਪਾਈ ਜਾ ਸਕਦੀ ਹੈ ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.