ਲੁਧਿਆਣਾ 4 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਕਰਵਾਈ ਗਈ 7ਵੀਂ ਸਲਾਨਾ ਕਾਨਫਰੰਸ ਦੌਰਾਨ ਜ਼ੁਬਾਨੀ ਪੇਪਰ ਪੇਸ਼ਕਾਰੀ ਕਰਕੇ ਪੀ.ਏ.ਯੂ. ਦੀ ਵਿਦਿਆਰਥਣ ਕੁਮਾਰੀ ਉਪਨੀਤ ਕੌਰ ਨੇ ਪਹਿਲਾ ਇਨਾਮ ਹਾਸਲ ਕੀਤਾ| ਕੁਮਾਰੀ ਉਪਨੀਤ ਕੌਰ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਵਿਚ ਐੱਮ ਐੱਸ ਸੀ ਦੀ ਵਿਦਿਆਰਥਣ ਹੈ| ਉਸਨੇ ਸਮਾਜਿਕ ਰੂਪਾਂਤਰਣ ਲਈ ਸਵੈ ਸੇਵੀ ਸਮੂਹਾਂ ਦਾ ਯੋਗਦਾਨ ਅਤੇ ਇਸਦਾ ਔਰਤਾਂ ਅਤੇ ਉਹਨਾਂ ਦੇ ਪਰਿਵਾਰਾਂ ਉੱਪਰ ਪ੍ਰਭਾਵ ਵਿਸ਼ੇ ਤੇ ਪੇਪਰ ਪੇਸ਼ ਕੀਤਾ ਸੀ| ਵਿਦਿਆਰਥਣ ਦੇ ਨਿਗਰਾਨ ਡਾ. ਲਵਜੀਤ ਕੌਰ ਅਤੇ ਡਾ. ਅਤਿੰਦਰਪਾਲ ਕੌਰ ਹਨ|
ਇਸ ਪ੍ਰਾਪਤੀ ਲਈ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਮਲ ਵੱਤਾ ਅਤੇ ਵਿਭਾਗ ਦੇ ਮੁਖੀ ਡਾ. ਜਤਿੰਦਰਮੋਹਨ ਸਿੰਘ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ|

