ਲੁਧਿਆਣਾ 28 ਮਈ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਤੋਂ ਭੋਜਨ ਤਕਨਾਲੋਜੀ ਵਿਚ ਬੀ ਟੈੱਕ ਕਰਨ ਵਾਲੇ ਸ਼੍ਰੀ ਵਿਸ਼ਵਜੀਤ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਕਰਵਾਈ ਜਾਂਦੀ ਆਈ ਈ ਡੀ ਐੱਸ ਪ੍ਰੀਖਿਆ ਵਿਚ ਪੰਜਵਾਂ ਦਰਜਾ ਹਾਸਲ ਕਰਕੇ ਇਸ ਸਰਵ ਭਾਰਤੀ ਵੱਕਾਰੀ ਪ੍ਰੀਖਿਆ ਨੂੰ ਪਾਸ ਕੀਤਾ ਹੈ| ਇਸ ਵਿਦਿਆਰਥੀ ਨੇ 2014-19 ਤੱਕ ਪੀ.ਏ.ਯੂ. ਤੋਂ ਆਪਣੀ ਬੀ ਐੱਸ ਸੀ ਦੀ ਡਿਗਰੀ ਪੂਰੀ ਕੀਤੀ| ਆਪਣੀ ਪੜਾਈ ਦੌਰਾਨ ਇਹ ਵਿਦਿਆਰਥੀ ਆਈ ਸੀ ਏ ਆਰ ਦੇ ਵਿਦਿਆਰਥੀ ਵਜੋਂ ਪੀ.ਏ.ਯੂ. ਨਾਲ ਜੁੜਿਆ ਰਿਹਾ| ਆਈ ਆਈ ਐੱਮ ਅਹਿਮਦਾਬਾਦ ਤੋਂ ਉਸਨੇ ਐੱਮ ਬੀ ਏ ਅਤੇ ਨਾਰਵੇਜੀਅਨ ਸਕੂਲ ਆਫ ਇਕਨੋਮਿਕਸ ਤੋਂ ਐੱਮ ਐੱਸ ਸੀ ਦੀ ਡਿਗਰੀ ਲਈ|
ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਇਹ ਵਿਦਿਆਰਥੀ ਆਪਣੇ ਪੀ.ਏ.ਯੂ. ਸਫਰ ਦੌਰਾਨ ਲਗਨ, ਸਮਰਪਣ ਅਤੇ ਮਿਹਨਤ ਲਈ ਪ੍ਰਸਿੱਧ ਸੀ| ਇਸੇ ਦਾ ਸਦਕਾ ਹੈ ਕਿ ਇਸਨੇ ਉੱਚ ਪੱਧਰ ਦੀ ਪ੍ਰੀਖਿਆ ਵਿਚ ਨਾਮਣਾ ਹਾਸਲ ਕੀਤਾ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਇਸ ਵਿਦਿਆਰਥੀ ਨੂੰ ਇਹ ਪ੍ਰਾਪਤੀ ਕਰਨ ਲਈ ਵਧਾਈ ਦਿੱਤੀ|

