

ਲੁਧਿਆਣਾ 31 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਜਾਰੀ ਯੁਵਕ ਮੇਲੇ ਦੇ ਦੂਸਰੇ ਦਿਨ ਵਿਦਿਆਰਥੀਆਂ ਨੇ ਫੋਟੋਗ੍ਰਾਫੀ, ਮੌਕੇ ‘ਤੇ ਪੇਂਟਿੰਗ, ਕੈਲੀਗ੍ਰਾਫੀ, ਕਾਰਟੂਨਿੰਗ, ਰੰਗੋਲੀ, ਮਹਿੰਦੀ, ਭਾਸ਼ਣ ਅਤੇ ਐਕਸਟੈਂਪੋਰ ਵਰਗੀਆਂ ਵੰਨਗੀਆਂ ਵਿੱਚ ਆਪਣੇ ਹੁਨਰ ਅਤੇ ਸਿਰਜਣਾ ਦਾ ਪ੍ਰਦਰਸ਼ਨ ਕੀਤਾ। ਪਹਿਲੇ ਦਿਨ ਵਿਦਿਆਰਥੀਆਂ ਨੇ ਸ਼ਬਦ ਗਾਇਨ (ਸੋਲੋ ਅਤੇ ਸਮੂਹ), ਪੋਸਟਰ ਮੇਕਿੰਗ, ਕੋਲਾਜ ਮੇਕਿੰਗ, ਕਲੇਅ ਮਾਡਲਿੰਗ, ਕਾਵਿ ਉਚਾਰਨ ਅਤੇ ਹਾਸ ਰਸ ਆਦਿ ਮੁਕਾਬਲਿਆਂ ਵਿਚ ਭਾਗ ਲਿਆ।
ਪੀਏਯੂ ਨਾਲ ਸੰਬੰਧਿਤ ਛੇ ਕਾਲਜਾਂ, ਖੇਤੀਬਾੜੀ ਕਾਲਜ, ਬਾਗਬਾਨੀ ਕਾਲਜ, ਖੇਤੀ ਇੰਜਨੀਅਰਿੰਗ ਕਾਲਜ, ਬੇਸਿਕ ਸਾਇੰਸਜ਼ ਕਾਲਜ, ਕਮਿਊਨਿਟੀ ਸਾਇੰਸ ਕਾਲਜ ; ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਅਤੇ ਬਾਹਰੀ ਸੰਸਥਾਵਾਂ ਦੇ ਵਿਦਿਆਰਥੀ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।
ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਪੀਏਯੂ ਦੇ ਵਾਈਸ-ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਨੌਜਵਾਨਾਂ ਨੂੰ ਇਸ ਦੇਸ਼ ਦਾ ਭਵਿੱਖ ਅਤੇ ਮਾਣ ਕਿਹਾ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਦਾ ਸ਼ਾਨਦਾਰ ਆਯੋਜਨ ਨੌਜਵਾਨਾਂ ਨੂੰ ਆਪਣੇ ਹੁਨਰ ਨੂੰ ਪ੍ਰਗਟ ਕਰਨ, ਪ੍ਰਤਿਭਾ ਦੇ ਪ੍ਰਦਰਸ਼ਨ, ਗਿਆਨ ਨੂੰ ਵਿਸ਼ਾਲ ਕਰਨ, ਸਵੈ-ਵਿਸ਼ਵਾਸ ਵਿਕਸਤ ਕਰਨ ਅਤੇ ਸਬੰਧਤ ਖੇਤਰ ਵਿੱਚ ਆਪਣੇ ਲਈ ਯੋਗ ਸਥਾਨ ਬਣਾਉਣ ਦੇ ਯੋਗ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੀਏਯੂ ਖੇਤੀਬਾੜੀ ਖੋਜ ਅਤੇ ਵਿਗਿਆਨ ਦੀ ਯੂਨੀਵਰਸਿਟੀ ਹੈ, ਫਿਰ ਵੀ ਇਸਨੇ ਵਿਦਿਆਰਥੀਆਂ ਨੂੰ ਸਦਾ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਨਾਲ ਜੋੜਿਆ ਹੈ। ਯੁਵਕ ਮੇਲਾ ਪੀ ਏ ਯੂ ਦੀ ਅਮੀਰ ਵਿਰਾਸਤ ਦਾ ਅਹਿਮ ਹਿੱਸਾ ਹੈ। ਮੌਜੂਦਾ ਸਮੇਂ ਵਿੱਚ ਸਮੁੱਚੇ ਸ਼ਖਸੀ ਵਿਕਾਸ ਲਈ ਅਕਾਦਮਿਕ ਅਤੇ ਸਹਿਗਤੀਵਿਧੀਆਂ ਵਿੱਚ ਸੰਤੁਲਨ ਬਣਾਈ ਰੱਖਣ ਦੀ ਮੰਗ ਕੀਤੀ ਜਾਂਦੀ ਹੈ।
ਅੱਜ ਸ਼ਾਮ ਦੇ ਸੈਸ਼ਨ ਦੇ ਮੁੱਖ ਮਹਿਮਾਨ ਡਾ. ਮਨਜੀਤ ਸਿੰਘ, ਡੀਨ ਖੇਤੀ ਇੰਜਨੀਅਰਿੰਗ ਕਾਲਜ ਸਨ। ਉਨ੍ਹਾਂ ਨੇ ਨੌਜਵਾਨ ਕਲਾਕਾਰਾਂ ਦੀ ਜੀਵਨ ਦੇ ਹਰ ਪਹਿਲੂ ਨੂੰ ਪ੍ਰਗਟਾਉਣ, ਨਿੱਜੀ ਵਿਕਾਸ, ਖੇਡਾਂ, ਕੁਦਰਤ, ਸੁੰਦਰਤਾ, ਸੱਭਿਆਚਾਰ ਆਦਿ ਰਾਹੀਂ ਸਰੀਰਕ ਅਤੇ ਭਾਵਨਾਤਮਕ ਤੰਦਰੁਸਤੀ ਜ਼ਿੰਦਾ ਰੱਖਣ ਲਈ ਪ੍ਰਸ਼ੰਸਾ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਰਟੀਫਿਕੇਟ ਵੰਡੇ।
ਵਿਦਿਆਰਥੀ ਭਲਾਈ ਨਿਰਦੇਸ਼ਕ ਡਾ ਕਮਲਜੀਤ ਸਿੰਘ ਸੂਰੀ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਯੁਵਕ ਮੇਲੇ ਨੂੰ ਸਾਲ ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਸਮਾਗਮ ਕਿਹਾ, ਜੋ ਉਤਸੁਕਤਾ ਪੈਦਾ ਕਰਦਾ, ਪ੍ਰਤਿਭਾ ਨੂੰ ਨਿਖਾਰਦਾ ਹੈ ਅਤੇ ਨੌਜਵਾਨਾਂ ਦੀਆਂ ਬੌਧਿਕ ਅਤੇ ਸੱਭਿਆਚਾਰਕ ਯੋਗਤਾਵਾਂ ਦਾ ਪ੍ਰਦਰਸ਼ਨ ਕਰਦਾ ਹੈ।
ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸੱਭਿਆਚਾਰ) ਅਤੇ ਸਤਵੀਰ ਸਿੰਘ, ਰਜਿਸਟਰਿੰਗ ਅਫਸਰ, ਨੇ ਦੱਸਿਆ ਕਿ ਰਸਮੀ ਉਦਘਾਟਨ 4 ਨਵੰਬਰ ਨੂੰ ਹੋਵੇਗਾ।
ਪੋਸਟਰ ਮੇਕਿੰਗ ਵਿੱਚ, ਪੁਣਿਆ ਸੂਦ (ਕਮਿਊਨਿਟੀ ਸਾਇੰਸ ਕਾਲਜ), ਵਿਪਨਦੀਪ ਕੌਰ ਅਤੇ ਹਿਮਾਂਸ਼ੀ ਵਰਮਾ (ਖੇਤੀਬਾੜੀ ਕਾਲਜ) ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ, ਜਦੋਂ ਕਿ ਕਲੇ ਮਾਡਲਿੰਗ ਵਿੱਚ, ਵਰੁਣ ਕਸ਼ਯਪ ( ਖੇਤੀ ਇੰਜਨੀਅਰਿੰਗ ਕਾਲਜ ), ਭਵਨਪ੍ਰੀਤ ਕੌਰ (ਬੇਸਿਕ ਸਾਇੰਸਿਸ ਕਾਲਜ ), ਅਤੇ ਸੁਹਾਨੀ ਸਿੰਗਲਾ (ਖੇਤੀ ਇੰਜੀਨੀਅਰਿੰਗ ਕਾਲਜ ) ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ। ਅੰਸ਼ਿਧਾ ਅਤੇ ਨੰਦਨਾ ਮੋਹਨ (ਖੇਤੀਬਾੜੀ ਕਾਲਜ ) ਦੇ ਨਾਲ-ਨਾਲ ਖੁਸ਼ਨੂਰ ਸਿੰਘ (ਖੇਤੀਬਾੜੀ ਕਾਲਜ ਅਤੇ ਬੇਸਿਕ ਸਾਇੰਸ ਕਾਲਜ ) ਨੇ ਡੂਡਲਿੰਗ ਵਿੱਚ ਪਹਿਲੇ ਤਿੰਨ ਇਨਾਮ ਪ੍ਰਾਪਤ ਕੀਤੇ, ਜਦੋਂ ਕਿ ਕੋਲਾਜ ਮੇਕਿੰਗ ਵਿੱਚ, ਚੇਸਟੀ ਅਤੇ ਫਾਤਿਮਾ (ਖੇਤੀਬਾੜੀ ਕਾਲਜ) ਦੇ ਨਾਲ-ਨਾਲ ਜੈਸਮੀਨ ਕੌਰ (ਬਾਗਬਾਨੀ ਕਾਲਜ ) ਨੇ ਪਹਿਲੇ ਤਿੰਨ ਇਨਾਮ ਜਿੱਤੇ।
ਦਵਿੰਦਰਪਾਲ ਸਿੰਘ (ਖੇਤੀਬਾੜੀ ਕਾਲਜ), ਰਮਨਜੋਤ ਕੌਰ (ਕਮਿਊਨਿਟੀ ਸਾਇੰਸ ਕਾਲਜ ) ਅਤੇ ਅਨਮੋਲਪ੍ਰੀਤ ਕੌਰ (ਖੇਤੀ ਇੰਜੀਨੀਅਰਿੰਗ ਕਾਲਜ ) ਨੇ ਕਾਵਿ ਪਾਠ ਵਿੱਚ ਪਹਿਲੇ ਤਿੰਨ ਇਨਾਮ ਜਿੱਤੇ, ਜਦੋਂ ਕਿ ਅਰਮਾਨ ਸੂਦ (ਬਾਗਵਾਨੀ ਕਾਲਜ ), ਸਤਵੀਰ ਕੌਰ (ਕਮਿਊਨਿਟੀ ਸਾਇੰਸ ਕਾਲਜ ) ਅਤੇ ਅਰਸ਼ਦੀਪ ਸਿੰਘ (ਖੇਤੀਬਾੜੀ ਕਾਲਜ ਅਤੇ ਬੇਸਿਕ ਸਾਇੰਸ ਕਾਲਜ ) ਨੇ ਹਸ ਰਾਸ ਵਿੱਚ ਪਹਿਲੇ ਤਿੰਨ ਸਥਾਨ ਜਿੱਤੇ।

