ਜਲੰਧਰ/ਵਿਰਕ 30 ਮਾਰਚ (ਸ਼ੁਸ਼ੀਲ ਸ਼ਰਮਾ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਵੱਲੋਂ ਲਿਖੇ ਬਾਪੂ ਦੇ ਤੁਰ ਜਾਣ ਵੇਲੇ ਪੁੱਤਾਂ ਦੇ ਮਨੋਦਸ਼ਾ ਬਿਆਨ ਕਰਦਾ ਇੱਕ ਨਵਾਂ ਪੰਜਾਬੀ ਗੀਤ ” ਬਾਪੂ ” ਹਰ ਇੱਕ ਨੂੰ ਭਾਵੁਕ ਅਤੇ ਅੱਖਾਂ ਨੂੰ ਨਮ ਕਰਕੇ ਸਰੋਤਿਆਂ ਦੇ ਦਿਲਾਂ ਅੰਦਰ ਇੱਕ ਖਾਸ ਥਾਂ ਬਣਾਉਂਦਾ ਜਾ ਰਿਹਾ ਹੈ। ਇਹ ਗੀਤ ਸੂਦ ਵਿਰਕ ਲਾਈਵ ਪ੍ਰੋਡਕਸ਼ਨ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਗੀਤਕਾਰ ਸੂਦ ਵਿਰਕ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਉਹਨਾਂ ਦਾ ਦੂਸਰਾ ਪੰਜਾਬੀ ਗੀਤ ਹੈ ਕਿਉੰਕਿ ਇਸ ਤੋਂ ਪਹਿਲਾਂ ਉਹ ਅਨੇਕਾਂ ਹੀ ਧਾਰਮਿਕ ਟਰੈਕ ਸਰੋਤਿਆਂ ਦੇ ਰੁਬਰੂ ਕਰ ਚੁੱਕੇ ਹਨ। ਇਸ ਬਾਪੂ ਗੀਤ ਨੂੰ ਹਰ ਵੈੱਬਸਾਈਟ ਤੇ ਸੁਣਿਆ ਜਾ ਰਿਹਾ ਹੈ ਜਿਵੇਂ ਕਿ jio savan music, apple music, gana.com, amajon music, Spotify, FB reels, insta stories” ਆਦਿ। ” ਬਾਪੂ ” ਟਰੈਕ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਣ ਤੇ ਸੂਦ ਵਿਰਕ ਨੇ ਸਰੋਤਿਆਂ ਦਾ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਨੂੰ ਪੂਰੀ ਆਸ ਹੈ ਕਿ ਅੱਗੇ ਤੋਂ ਅੱਗੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਸ਼ੇਅਰ ਵੀ ਕੀਤਾ ਜਾਵੇਗਾ।

