ਲੁਧਿਆਣਾ, 30 ਮਾਰਚ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਭਵਨ ਦੇ ਮੁੱਖ ਸੈਮੀਨਾਰ ਹਾਲ ਵਿੱਚ ਪ੍ਰਸਿੱਧ ਗਲੋਬਲ ਨਿਊਜ਼ ਮੈਗਜ਼ੀਨ “ਸੱਤ ਸਮੁੰਦਰੋਂ ਪਾਰ” ਦੇ 25 ਸਾਲ ਪੂਰੇ ਹੋਣ ਉਪਲੱਖ ਵਿੱਚ ਸਿਲਵਰ ਜੁਬਲੀ ਸਮਾਰੋਹ ਬੜੀ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਸੰਪਾਦਕ ਸ੍ਰੀ ਇੰਦਰਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਮੈਗਜ਼ੀਨ ਦੇ 25 ਸਾਲਾਂ ਦੇ ਸਫ਼ਰ, ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ।
ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਿਰਾਸਤੀ ਅਕਾਡਮੀ ਦੇ ਪ੍ਰਧਾਨ ਅਤੇ ਉੱਘੇ ਕਵੀ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਇੰਦਰਜੀਤ ਸਿੰਘ ਦਾ ਇਹ ਉਪਰਾਲਾ ਬੇਹੱਦ ਕਾਬਿਲ-ਏ-ਤਾਰੀਫ਼ ਹੈ, ਜੋ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੀ ਮਿੱਟੀ ਅਤੇ ਸਭਿਆਚਾਰ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਇਸ ਮੌਕੇ ਅੰਮ੍ਰਿਤਸਰ ਤੋਂ ਪ੍ਰਸਿੱਧ ਸਮਾਜਸੇਵੀ ਸ੍ਰੀ ਸਤਬੀਰ ਸਿੰਘ ਨੇ ਘੁੱਲਾ ਸ਼ਾਹ ਜੀ ਦੇ ਨਾਲ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ। ਡਾ. ਦਲਬੀਰ ਸਿੰਘ ਕਥੂਰੀਆ ਫਲਾਈਟ ਦੇਰੀ ਕਾਰਨ ਸਮੇਂ ‘ਤੇ ਨਹੀਂ ਪਹੁੰਚ ਸਕੇ। ਮਨਦੀਪ ਕੌਰ ਭੰਮਰਾ ਦੀ ਹਾਜ਼ਰੀ ਨੇ ਵੀ ਸਮਾਗਮ ਦੀ ਰੌਣਕ ਵਧਾਈ।
ਸਮਾਰੋਹ ਨੂੰ ਸੰਬੋਧਨ ਕਰਨ ਵਾਲੀਆਂ ਸ਼ਖਸੀਅਤਾਂ ਵਿੱਚ ਡਾ. ਹਰਸ਼ਿੰਦਰ ਕੌਰ (ਪਟਿਆਲਾ), ਡਾ. ਮਨਜੀਤ ਸਿੰਘ ਬਲ (ਜ਼ੀਰਕਪੁਰ), ਬਲਜੀਤ ਕੌਰ ਘੋਲੀਆ (ਲੁਧਿਆਣਾ), ਗਗਨਦੀਪ ਧਾਲੀਵਾਲ (ਬਰਨਾਲਾ), ਡਾ. ਜਸਵੰਤ ਸਿੰਘ ਗਿੱਲ (ਅਮਨ ਕੈਂਸਰ ਹਸਪਤਾਲ, ਜਲੰਧਰ), ਬੁੱਧ ਸਿੰਘ ਨੀਲੋਂ (ਲੁਧਿਆਣਾ), ਜਗਤਾਰ ਸਮਾਲਸਰ (ਏਲਨਾਬਾਦ, ਸਿਰਸਾ), ਬਲਜਿੰਦਰ ਕੌਰ ਸ਼ੇਰਗਿੱਲ (ਮੋਹਾਲੀ), ਸੋਮਨਾਥ ਭੱਟੀ (ਸੱਤਿਆਗ੍ਰਹਿ), ਰਣਜੀਤ ਸਿੰਘ ਅਜ਼ਾਦ ਕਾਂਝਲਾ (ਬਰਨਾਲਾ) ਅਤੇ ਬਾਬਾ ਸ਼ਮਸ਼ੇਰ ਸਿੰਘ ਜਗੇੜਾ ਸ਼ਾਮਲ ਸਨ।
ਮੰਚ ਸੰਚਾਲਨ ਦੀ ਭੂਮਿਕਾ ਸਰਬਜੀਤ ਕੌਰ (ਹਾਜੀਪੁਰ) ਨੇ ਬਹੁਤ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਇਸ ਤੋਂ ਇਲਾਵਾ ਸੁਰਿੰਦਰ ਸਿੰਘ ਫੋਟੋ ਪੱਤਰਕਾਰ ਨੇ ਸਮਾਗਮ ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਦੀ ਜ਼ਿੰਮੇਵਾਰੀ ਬਖੂਬੀ ਨਿਭਾਈ।
ਇਸ ਮੌਕੇ ਹੋਰ ਹਾਜ਼ਰ ਸ਼ਖਸੀਅਤਾਂ ਵਿੱਚ ਜਗਮੋਹਨ ਸਿੰਘ ਲੱਕੀ (ਪਟਿਆਲਾ), ਮਨਜਿੰਦਰ ਸਿੰਘ ਬੱਬੂ (ਰੀਅਲ ਅਸਟੇਟ ਸਲਾਹਕਾਰ, ਲੁਧਿਆਣਾ), ਸੁਰਿੰਦਰ ਹੀਰ (ਗ੍ਰੀਸ), ਜਸਵੀਰ ਕੌਰ (ਲੁਧਿਆਣਾ), ਪੀ.ਐਸ. ਪਾਲ ਐਡਵੋਕੇਟ, ਭਾਰਤ ਭੂਸ਼ਨ ਗੁਪਤਾ, ਜਗਜੀਤ ਸਿੰਘ ਮਾਨ (ਲੁਧਿਆਣਾ), ਸ਼ਰਨਜੀਤ ਸਿੰਘ ਰੂਬੀ ਦੌਧਰ ਗਰਬੀ (ਮੋਗਾ), ਸਤਨਾਮ ਸਿੰਘ ਕੋਮਲ, ਚਰਨਜੀਤ ਸਿੰਘ, ਸਾਧੂ ਸਿੰਘ, ਮਾਸਟਰ ਰਣਜੀਤ ਸਿੰਘ, ਅਮਨਪ੍ਰੀਤ ਕੌਰ ਸਤਨਾਮ ਸਿੰਘ (ਲੁਧਿਆਣਾ) ਅਤੇ ਜਸਵਿੰਦਰ ਸਿੰਘ ਔਜਲਾ (ਨਵਾਂ ਸ਼ਹਿਰ) ਵੀ ਸ਼ਾਮਲ ਸਨ।
ਸਮਾਰੋਹ ਦੌਰਾਨ ਮੈਗਜ਼ੀਨ ਦੇ 25 ਸਾਲਾਂ ਦੇ ਯਾਦਗਾਰ ਸਫ਼ਰ ਨੂੰ ਮਨਾਉਂਦਿਆਂ ਸਾਹਿਤ, ਸਭਿਆਚਾਰ ਅਤੇ ਸਮਾਜ ਸੇਵਾ ਵਿੱਚ ਪਾਏ ਯੋਗਦਾਨ ਨੂੰ ਖਾਸ ਤੌਰ ‘ਤੇ ਸਰਾਹਿਆ ਗਿਆ। ਇਹ ਸਮਾਗਮ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਪ੍ਰਤੀ ਨਿਭਾਈ ਜਾ ਰਹੀ ਨਿਸ਼ਠਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ।
