
ਡਾ ਸੁਰਿੰਦਰ ਸਿੰਘ ਗਿੱਲ ਸਿੱਖਿਆ ਦੇ ਖੇਤਰ ਦੇ ਚਮਕਦੇ ਸਿਤਾਰੇ ਹਨ ਉਹਨਾਂ ਦੇ ਜੀਵਨ ਦਾ ਬਹੁਤਾ ਸਮਾਂ ਅਧਿਆਪਨ ਕਾਰਜ ਨਾਲ ਜੁੜਿਆ ਰਿਹਾ ਹੈ। ਉਹ ਲਗਭਗ ਦੋ ਦਹਾਕੇ ਦਸ਼ਮੇਸ਼ ਸੀਨੀਅਰ ਸਕੈਂਡਰੀ ਸਕੂਲ ਤਲਵੰਡੀ ਸਾਬੋ ਵਿਖੇ ਅਤੇ ਕਾਫੀ ਸਮਾਂ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਬਠਿੰਡਾ ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਚੁੱਕੇ ਹਨ । ਡਾ, ਗਿੱਲ ਨੂੰ ਪੜਨ ਲਿਖਣ ਦਾ ਸ਼ੌਕ ਜਨੂੰਨ ਦੀ ਹੱਦ ਤੱਕ ਰਿਹਾ ਹੈ। ਪੜਨ ਪੜਾਉਣ ਦੇ ਪੱਖ ਤੋਂ ਉਹਨਾਂ ਨੇ ਵੱਖ ਵੱਖ ਖੇਤਰਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹਨ। ਉਹਨਾਂ ਦੀ ਰੁਚੀ ਸ਼ੁਰੂ ਤੋਂ ਹੀ ਪੰਜਾਬ ਦੇ ਗੌਰਵ ਸ਼ਾਲੀ ਵਿਰਸੇ ਨੂੰ ਜਾਨਣ ਅਤੇ ਸੰਭਾਲਣ ਵਲ ਰਹੀ ਹੈ। ਪੰਜਾਬ ਦੀਆਂ ਨਾਮਵਰ ਸ਼ਖਸੀਅਤਾਂ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰਨਾ, ਉਹਨਾਂ ਦਾ ਸ਼ੌਕ ਰਿਹਾ ਹੈ। ਉਹ ਸਿੱਖਿਆ ਅਤੇ ਖੇਡ ਜਗਤ ਨਾਲ ਨਿਰੰਤਰ ਜੁੜੇ ਰਹੇ ਹਨ। ਜਿਮਨਾਸਟਿਕ ਦੀ ਖੇਡ ਵਿਚ ਉਹਨਾਂ ਦੀ ਵਿਸ਼ੇਸ਼ ਮੁਹਾਰਤ ਰਹੀ ਹੈ। ਇਸ ਖੇਤਰ ਵਿਚ ਉਹ ਗੋਲਡ ਮੈਡਲਲਿਸਟ ਹੋਣ ਦਾ ਮਾਣ ਰੱਖਦੇ ਹਨ । ਡਾ ਗਿੱਲ ਨੇ ਐਮ ਏ, ਅੰਗਰੇਜੀ ਅਤੇ ਕੰਪਿਊਟਰ ਸਾਇੰਸ ਦੇ ਖੇਤਰ ਵਿਚ ਪੀ ਜੀ ਡੀ ਸੀ ਏ ਦੀ ਡਿਗਰੀ ਹਾਸਲ ਕੀਤੀ ਹੈ।, ਸਪਰੋਟਸ ਸਾਈਕਾਲੋਜੀ ਵਿਚ ਐਮ ਫਿਲ ਡਿਗਰੀ ਅਤੇ ਸਪੋਰਟਸ ਸਾਇੰਸ ਸਾਈਕਾਲੋਜੀ ਦੇ ਖੇਤਰ ਵਿਚ ਉਹਨਾਂ ਨੇ ਪੀਐਚ ਡੀ ਦੀ ਉਚੇਰੀ ਡਿਗਰੀ ਪ੍ਰਾਪਤ ਕੀਤੀ ਹੈ। ਉਹਨਾਂ ਦੀ ਵਿਸ਼ੇਸ਼ ਦਿਲਚਸਪੀ ਜਰਨਲਿਜਮ ਦੇ ਖੇਤਰ ਵਿਚ ਰਹੀ ਹੈ।ਨਿਰਸੰਦੇਹ! ਪ੍ਰਿੰਸੀ, ਡਾ ਸੁਰਿੰਦਰ ਸਿੰਘ ਗਿੱਲ ਪੰਜਾਬ ਦੇ ਉਹ ਅਨਮੋਲ ਰਤਨ ਹਨ,, ਜਿਹਨਾਂ ਦਾ ਸਮੁੱਚਾ ਜੀਵਨ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਵਿਸਥਾਰ ਨੂੰ ਸਮਰਪਿਤ ਰਿਹਾ ਹੈ।
ਡਾ ਸੁਰਿੰਦਰ ਸਿੰਘ ਗਿੱਲ ਚੁੰਬਕੀ ਗੁਣ ਲੱਛਣਾਂ ਵਾਲੀ ਸ਼ਖਸੀਅਤ ਦੇ ਧਾਰਨੀ ਹਨ । ਉਹ ਪਹਿਲੀ ਮਿਲਣੀ ਵਿਚ ਹੀ ਮਿਲਣ ਵਾਲੀ ਧਿਰ ਨੂੰ ਆਪਣੇ ਵਲ ਆਕ੍ਰਸ਼ਿਤ ਕਰ ਲੈਂਦੇ ਹਨ। ਪਲਾਂ ਛਿਣਾਂ ਵਿਚ ਹੀ ਉਹ ਮਿਲਣ ਵਾਲੀ ਧਿਰ ਨੂੰ ਆਪਣਾ ਬਣਾ ਲੈਂਦੇ ਹਨ ਅਤੇ ਖੁਦ ਵੀ ਉਸ ਧਿਰ ਦੇ ਬਣ ਜਾਂਦੇ ਹਨ । ਡਾ ਗਿੱਲ ਨੂੰ ਦੋਸਤਾਨਾ ਸੰਬੰਧ ਬਣਾਉਣੇ ਵੀ ਆਉਂਦੇ ਹਨ, ਅਤੇ ਨਿਭਾਉਣੇ ਵੀ। ਉਹਨਾਂ ਨੂੰ ਸੁਰਮਾਂ ਪਾਉਣਾ ਵੀ ਆਉਂਦਾ ਹੈ ਅਤੇ ਮਟਕਾਉਣਾ ਵੀ। ਉਹਨਾਂ ਦਾ ਮੰਦ ਮੰਦ ਮੁਸਕਰਾਂਉਂਦਾ ਚਿਹਰਾ, ਅਤੇ ਮਿੱਠੀ ਸੁਰੀਲੀ ਅਵਾਜ ਮਿਲਣ ਵਾਲੀ ਧਿਰ ਤੇ ਜਾਦੂ ਕਰ ਦਿੰਦੇ ਹਨ। ਫੁਰਤੀਲਾ ,ਸਡੌਲ ਸਰੀਰ, ਢੁਕਵੇਂ ਰੰਗਾਂ ਵਾਲਾ ਪਹਿਰਾਵਾ, ਮਿਲਣ ਵਾਲੀ ਧਿਰ ਉਤੇ ਸੁਭਾਵਿਕ ਤੌਰ ਤੇ ਹਾਵੀ ਹੋ ਜਾਂਦਾ ਹੈ।ਉਹ ਹੱਦ ਦਰਜੇ ਦੇ ਮਿਲਾਪੜੇ ਇਨਸਾਨ ਹਨ । ਮਨੋ ਵਿਗਿਆਨ ਦੇ ਵਿਦਿਆਰਥੀ ਹੋਣ ਕਾਰਨ ਉਹ ਦੂਜੀ ਧਿਰ ਦੀ ਮਾਨਸਿਕਤਾ ਨੂੰ ਸਹਿਜੇ ਹੀ ਪਛਾਣ ਲੈਂਦੇ ਹਨ । ਅੰਗਰੇਜੀ ਭਾਸ਼ਾ ਦੀ ਉਚੇਰੀ ਸਿੱਖਿਆ ਕਾਰਨ ਉਹਨਾਂ ਨੂੰ ਵੱਖ ਵੱਖ ਦੇਸ਼ਾਂ ਦੇ ਲੋਕਾਂ ਨਾਲ ਗਲਬਾਤ ਕਰਨ ਦੀ ਕੋਈ ਸਮੱਸਿਆ ਨਹੀਂ। ਸ਼ਾਇਦ ਇਸੇ ਕਾਰਨ ਪੰਜਾਬ ਦਾ ਇਹ ਸਪੂਤ ਅਨੇਕਾਂ ਵਿਕਸਤ ਮੁਲਕਾਂ ਦਾ ਰਮਨ ਕਰ ਚੁੱਕਿਆ ਹੈ। ਬਿਨਾਂ ਸ਼ੱਕ ! ਡਾ ਗਿੱਲ ਇਸ ਵੇਲੇ ਵੰਨ ਸਵੰਨੇ ਗਿਆਨ ਦੇ ਵਿਸ਼ਾਲ ਭੰਡਾਰ ਹਨ । ਮੈਂ ਇਸ ਗਿਆਨ ਵਾਨ ,ਵਿਦਵਾਨ ਦੋਸਤ ਦੀ ਦੋਸਤੀ ਉਤੇ ਫਖਰ ਮਹਿਸੂਸ ਕਰਦਾ ਹਾਂ।
ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿਚ ਸੰਸਾਰੀ ਕਰਨ, ਪੱਛਮੀ ਕਰਨ, ਬਜਾਰੀ ਕਰਨ, ਅਤੇ ਵਪਾਰੀਕਰਨ ਵਰਗੇ ਅਨੇਕਾਂ ਰੁਝਾਨ ਪੈਦਾ ਹੋਏ ਸਨ। ਇਹਨਾਂ ਰੁਝਾਨਾਂ ਦੇ ਕਾਰਨ ਵਿਕਸਤ ਮੁਲਕਾਂ ਦੇ ਮੁਕਾਬਲੇ ਵਿਕਾਸ ਸ਼ੀਲ ਮੁਲਕਾਂ ਦੇ ਸਭਿਆਚਾਰਕ ਵਰਤਾਰੇ ਦੂਜੈਲੇ ਸਥਾਨ ਤੇ ਚਲੇ ਗਏ ਹਨ। ਸੱਚ ਤਾਂ ਇਹ ਹੈ ਕਿ ਵਰਤਮਾਨ ਸਮੇਂ ਵਿਚ ਵਿਕਾਸ ਸ਼ੀਲ ਮੁਲਕਾਂ ਦੀਆਂ ਉਸਾਰੂ ਕਦਰਾਂ ਕੀਮਤਾਂ ਮਲੀਆਮੇਟ ਹੋ ਗਈਆਂ ਹਨ। ਅਜੋਕੇ ਸਮੇਂ ਵਿਚ ਸਦੀਆਂ ਤੋਂ ਦੱਬੀਆਂ ਕੁੱਚਲੀਆਂ ਸ਼੍ਰੇਣੀਆਂ ਵਿਚ ਖਾਣ ਹੰਡਾਉਣ ਦੀ ਲੋਚਾ ਤਾਂ ਪੈਦਾ ਹੋਈ ਹੈ ਪਰ ਮੁਕਾਬਲਤਨ ਹੱਥੀਂ ਕੰਮ ਕਰਨ ਦਾ ਰੁਝਾਨ ਘੱਟ ਗਿਆ ਹੈ। ਪਦਾਰਥਕ ਲਾਲਸਾਵਾਂ ਵਿਚ ਵਾਧਾ ਹੋਇਆ ਹੈ । ਉਤਪਾਦਨ ਦੇ ਮੁਕਾਬਲੇ ਉਪਭੋਗਤਾ ਦਾ ਰੁਝਾਨ ਵਧੇਰੇ ਹੋਇਆ ਹੈ । ਖਰਚੇ ਵਧੇਰੇ ,ਹਨ, ਆਮਦਨ ਦੇ ਸਾਧਨ ਸੀਮਤ ਹਨ। ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰੀ ਅਤੇ ਬਦ ਦਿਆਨਤਦਾਰੀ ਵਿਚ ਵਾਧਾ ਹੋਇਆ ਹੈ। ਰਾਤੋ ਰਾਤ ਅਮੀਰ ਹੋਣ ਦੀ ਰੁਚੀ ਨੇ ਨੈਤਿਕ ਕਦਰਾਂ ਕੀਮਤਾਂ ਨੂੰ ਤਹਿਸ ਨਹਿਸ ਕਰ ਦਿੱਤਾ। ਰਾਜਨੀਤਕ ਆਗੂ, ਅਫਸਰ ਸ਼ਾਹੀ, ਨਿਆਂ ਪਾਲਿਕਾ ਵਰਗੀਆਂ ਲੋਕ ਪਾਲਕ ਧਿਰਾਂ ਜਨ ਸਮੂਹ ਦੇ ਵਿਕਾਸ ਨਾਲੋਂ ਵਿਨਾਸ਼ ਦਾ ਕਾਰਨ ਵਧੇਰੇ ਬਣਨ ਲੱਗ ਪਈਆਂ। ਸਿੱਖਿਆ ਦੇ ਖੇਤਰ ਵਿਚ ਨਿਘਾਰ ਆਉਣਾ, ਸ਼ੁਰੂ ਹੋ ਗਿਆ। ਪੜਿਆ ਲਿਖਿਆ ਨੋਜਵਾਨ ਬੇਰੁਜ਼ਗਾਰ ਹੋ ਕੇ ਜਾਂ ਤਾਂ ਗੈਂਗਸਟਰ ਜਾਂ ਫੇਰ ਨਸ਼ੇੜੀ ਬਣਨ ਲੱਗ ਪਿਆ। ਦਿਨੋ ਦਿਨ ਪੁਲੀਤ ਹੋ ਰਹੇ ਸਮਾਜਕ, ਆਰਥਿਕ ਅਤੇ ਪ੍ਰਕਿਰਤਕ ਚੌਗਿਰਦੇ ਵਿਚ ਦਮ ਘੁਟਣ ਲੱਗ ਪਿਆ। ਖੇਤੀ ਬਾੜੀ ਘਾਟੇ ਦਾ ਸੌਦਾ ਬਣ ਗਈ। ਨੌਕਰੀ ਦੁਰਲੱਭ ਹੋ ਗਈ। ਅਧਿਆਪਕ ਕੌਮ ਦਾ ਨਿਰਮਾਤਾ ਨਾ ਰਹਿ ਕੇ, ਸਾਧਾਰਨ ਕਾਮਾ ਬਣਾ ਦਿੱਤਾ,। ਗੈਰ ਸਕਾਰਾਰੀ ਸਿੱਖਿਆ ਸੰਸਥਾਵਾਂ ਦੇ ਅਨਪੜ੍ਹ ਪ੍ਰਬੰਧਕ ਤਾਨਾਸ਼ਾਹ ਬਣ ਗਏ। ਸਮਾਜਕ ਅਤੇ ਪ੍ਰਕਿਰਤਕ ਚੌਗਿਰਦਾ ਪੂਰੀ ਤਰਾਂ ਪ੍ਰਦੂਸ਼ਿਤ ਹੋ ਚੁੱਕਿਆ ਹੈ। ਅਜਿਹੀ ਹਾਲਤ ਵਿਚ ਪੀਣ ਦਾ ਪਾਣੀ ,ਖਾਧ ਪਦਾਰਥ, ਰਸਾਇਣਕ ਖਾਦਾਂ ਅਤੇ ਰਸਾਇਣਕ ਦਵਾਈਆਂ ਨੇ ਜੀਵਨ ਸਹਿਜਤਾ ਨਾਲ ਜੀਓਣਾ ਮੁਸ਼ਕਿਲ ਕਰ ਦਿੱਤਾ। ਇਸ ਕਿਸਮ ਦੇ ਅਨੇਕਾਂ ਹੋਰ ਕਾਰਨਾਂ ਨੇ ਪੰਜਾਬ ਦੇ ਲੋਕਾਂ ਵਿਚ ਪ੍ਰਵਾਸ ਦੇ ਰੁਝਾਨ ਵਿਚ ਵਾਧਾ ਕੀਤਾ ਹੈ। ਸੰਭਵ ਹੈ ਕਿ ਅਜਿਹਾ ਕਾਰਨਾਂ ਸੱਦਕਾ ਹੀ ਡਾ ਸੁਰਿੰਦਰ ਸਿੰਘ ਗਿੱਲ ਨੂੰ ਆਪਣੀ ਮਾਣ ਮੱਤੀ ਨੌਕਰੀ ਛੱਡ ਕੇ 2003 ਈਂ ਵਿਚ ਅਮਰੀਕਾ ਦੀ ਧਰਤੀ ਤੇ ਪ੍ਰਵਾਸ ਧਾਰਨ ਕਰਨਾ ਪਿਆ ਹੋਵੇ ।
ਵਰਤਮਾਨ ਸਮੇਂ ਵਿਚ ਪ੍ਰਵਾਸ ਦੇ ਅਨੇਕਾਂ ਕਾਰਨ ਅਤੇ ਅਨੇਕਾਂ ਸਮੱਸਿਆਵਾਂ ਹੋ ਸਕਦੀਆਂ ਹਨ। ਪਰੰਤੂ, ਇਹ ਗਲ ਤਾਂ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਪ੍ਰਵਾਸ ਨਾ” ਵਰ ਹੈ, ਅਤੇ ਨਾ ਹੀ ਸਰਾਪ ਹੈ। ਇਹ ਤਾਂ ਲਗਾਤਾਰ ਬਦਲ ਰਹੀਆਂ ਸਮਾਜਕ, ਆਰਥਿਕ, ਰਾਜਨੀਤਕ ਅਤੇ ਭਾਈਚਾਰਕ ਹਾਲਤਾਂ ਦੀ ਦੇਣ ਹੈ। ਜੀਵਨ ਨੂੰ ਸੁਖਾਵੇਂ ਅਤੇ ਸਵੈਮਾਨ ਨਾਲ ਜਿਉਣ ਦਾ ਇਕ ਯਤਨ ਹੈ। ਪ੍ਰਵਾਸ ਸ਼ੰਘਰਸ਼ ਦਾ ਮਾਰਗ ਹੈ। ਮਿਹਨਤ, ਮਸ਼ੱਕਤ ਕਰ ਕੇ ਸੌਖਾ ਸਾਹ ਲੈਣ ਦਾ ਨਾਮ
ਪਰਵਾਸ ਹੈ । ਜਨਮ ਭੂਮੀ ਅਤੇ ਕਰਮ ਭੂਮੀ ਵਿਚਕਾਰ ਇਕ ਸਮਝੋਤਾ ਪ੍ਰਵਾਸ ਹੈ।ਅਸਲ ਵਿਚ ਪ੍ਰਵਾਸ ਓਪਰੀ ਧਰਤੀ ਦਾ ਨਿਵਾਸ ਹੈ। ਪ੍ਰਵਾਸ ਨਾਨਕਾ ਘਰ ਨਹੀਂ ਸਗੋਂ ਪ੍ਰਤੀ ਦੁਵੰਦੀਆਂ ਵਿਚਕਾਰ ਆਪਣੀ ਥਾਂ ਅਤੇ ਪਹਿਚਾਣ ਬਣਾਉਣ ਦਾ ਜੱਦੋ ਜਹਿਦ ਹੈ। ਜਰੂਰੀ ਨਹੀਂ ਕਿ ਪ੍ਰਵਾਸ ਦੌਰਾਨ ਹਰ ਕੋਈ ਬਰਾਬਰ ਦੀ ਸਫਲਤਾ ਪ੍ਰਾਪਤ ਕਰੇ। ਖਾਸ ਕਰ ਨਵੀਂ ਪੀੜੀ ਨੂੰ ਆਪਣੇ ਪੈਰਾਂ ਤੇ ਖਲੋਣ ਲਈ ਵਧੇਰੇ ਯਤਨ ਕਰਨੇ ਪੈ ਰਹੇ ਹਨ। ਪਰੰਤੂ, ਲੱਖਾਂ ਦੁਸ਼ਵਾਰੀਆਂ ਦੇ ਬਾਵਜੂਦ ਵੀ ਪ੍ਰਵਾਸ ਕਰ ਗਿਆ, ਕੋਈ ਪਰਿਵਾਰ ਵਾਪਸ ਪਰਤਣ ਲਈ ਰਾਜੀ ਨਹੀਂ ਹੁੰਦਾ। ਖੱਬਲ ਦੀਆਂ ਤਿੜਾਂ ਵਾਂਗ ਹਰ ਕੋਈ ਆਪਣੀਆਂ ਜੜਾਂ ਉਪਰੀ ਧਰਤੀ ਵਿਚ ਲਗਾਉਣ ਵਿਚ ਸਫਲ ਹੋ ਜਾਂਦਾ ਹੈ। ਸੰਭਵ ਹੈ, ਡਾ ਸੁਰਿੰਦਰ ਸਿੰਘ ਗਿੱਲ ਨੂੰ ਵੀ ਸ਼ੁਰੂ ਵਿਚ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੋਵੇ, ਪਰ ਵਰਤਮਾਨ ਸਮੇਂ ਵਿਚ ਉਹਨਾਂ ਨੇ ਆਪਣੀ ਵੱਖਰੀ, ਸਤਿਕਾਰਯੋਗ ਪਹਿਚਾਣ ਬਣਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ।
ਦੇਸ ਤੋਂ ਪ੍ਰਦੇਸ਼ ਪ੍ਰਵਾਸ ਕਰ ਗਏ ਪਰਿਵਾਰ ਜਾਂ ਵਿਆਕਤੀ ਵੱਖ ਵੱਖ ਪੱਧਰਾਂ ਜਾਂ ਖੇਤਰਾਂ ਵਿਚ ਵਿਚਰ ਰਹੇ ਹਨ ।, ਇਹਨਾਂ ਵਿਚ ਬਹੁ ਗਿਣਤੀ ਉਹਨਾਂ ਪਰਵਾਸੀ ਲੋਕਾਂ ਦੀ ਹੈ ਜਿਹੜੇ ਸਿੱਖਿਆ ਪ੍ਰਾਪਤ ਕਰਨ ਦੇ ਮਨੋਰਥ ਨੂੰ ਲੈ ਕੇ ਪ੍ਰਵਾਸ ਕਰਦੇ ਹਨ, ਅਤੇ ਵਧੇਰੇ ਕਰਕੇ ਨੌਕਰੀ ਪੇਸ਼ੇ ਨੂੰ ਤਰਜੀਹ ਦਿੰਦੇ ਹਨ। ਉਹਨਾਂ ਦਾ ਬਹੁਤਾ ਧਿਆਨ ਅੱਗੋਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾ ਕੇ ਉਹਨਾਂ ਨੂੰ ਚੰਗੀ ਵਿਕਸਿਤ ਹਾਲਤ ਵਿਚ ਕਰਨ ਵਲ ਵਧੇਰੇ ਹੁੰਦਾ ਹੈ। ਦੂਜੀ ਸ਼੍ਰੇਣੀ ਅਧੀਨ ਉਹ ਪ੍ਰਵਾਸੀ ਵਰਗ ਆਉਂਦਾ ਹੈ, ਜਿਹੜਾ ਨਿੱਜੀ ਕਾਰੋਬਾਰ ਨੂੰ ਅਪਣਾ ਕੇ ਵਧੇਰੇ ਸਰਮਾਇਆ ਅਤੇ ਸੁਖ ਸੁਵਿਧਾਵਾਂ ਪ੍ਰਾਪਤ ਕਰਨ ਦੀ ਲਾਲਸਾ ਰੱਖਦਾ ਹੈ। ਫਾਰਮ ਹਾਊਸ, ਵੇਅਰ ਹਾਊਸ, ਵਰਕਸ਼ਾਪ, ਟਰਾਂਸਪੋਰਟ ਜਾਂ ਕੌਂਸਲਰ ਵਰਗੇ ਖੇਤਰ ਇਸ ਵਰਗ ਦੇ ਮਨ ਪਸੰਦ ਖੇਤਰ ਰਹੇ ਹਨ। ਇਹ ਵਰਗ ਆਪਣੀ ਕਾਰਜ ਕੁਸ਼ਲਤਾ ਕਾਰਨ,ਜਾਂ ਆਪਣੇ ਵਿਸ਼ੇਸ਼ ਕਿਸਮ ਦੇ ਉਤਪਾਦਨ ਕਾਰਨ ਲੋਕ ਸਮੂਹ ਦੇ ਸੀਮਤ ਖੇਤਰ ਤੱਕ ਆਪਣੀ ਪਹਿਚਾਣ ਬਣਾਉਣ ਵਿਚ ਸਫਲ ਵੀ ਰਹਿੰਦਾ ਹੈ। ਪ੍ਰੰਤੂ, ਵੱਖ ਵੱਖ ਦੇਸਾਂ ਦੇ ਜਨ ਸਮੂਹ ਨਾਲ ਇਸ ਵਰਗ ਦਾ ਕੋਈ ਸਰੋਕਾਰ ਨਹੀਂ ਹੁੰਦਾ, ਤੀਜਾ ਵਰਗ ਭਾਵੇਂ ਬਹੁਤ ਘੱਟ ਗਿਣਤੀ ਵਿਚ ਹੁੰਦਾ ਹੈ, ਉਹ ਨਿੱਜੀ ਹਿਤਾਂ ਦੇ ਨਾਲ ਨਾਲ ਜਨ ਸਮੂਹ ਦੇ ਹਿਤਾਂ ਬਾਰੇ ਵੀ ਚਿੰਤਾ ਰੱਖਦਾ ਹੈ। ਮੂਲ ਰੂਪ ਵਿਚ ਲੋਕ ਸੇਵਾ ਇਸ ਵਰਗ ਦਾ ਮਿਸ਼ਨ ਹੁੰਦਾ ਹੈ, “ਆਪਨੇ ਲਿਏ ਜੀਏ ਤੋਂ ਕਿਆ ਜੀਏ ਤੂੰ ਜੀਅ ਐ ਦਿਲ ਜਮਾਨੇ ਕੇ ਲਿਏ।” ਇਸ ਵਰਗ ਦਾ ਜੀਵਨ ਫਲਸਫਾ ਹੁੰਦਾ ਹੈ। ਡਾ ਸੁਰਿੰਦਰ ਸਿੰਘ ਗਿੱਲ ਇਸ ਤੀਜੇ ਵਰਗ ਦੀ ਪ੍ਰਤੀਨਿਧਤਾ ਕਰਦੇ ਹਨ।
ਡਾ ਗਿੱਲ ਨੇ ਸੱਭ ਤੋਂ ਪਹਿਲਾਂ ਅਮਰੀਕੀ ਸਿਖ ਭਾਈ ਚਾਰੇ ਵਿਚ ਆਪਣੀ ਸਾਖ ਬਣਾਈ। ਭਾਈਚਾਰਕ ਸਾਂਝ ਅਤੇ ਸ਼ਕਤੀ ਪ੍ਰਾਪਤ ਕਰਨ ਉਪਰੰਤ ਉਹਨਾਂ ਨੇ ਆਪਣੀ ਸਮਝ , ਤਜਰਬੇ ਅਤੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ , ਸ਼ੁਰੂ ਕਰ ਦਿੱਤਾ,। ਜਿਸ ਦੇ ਫਲਸਰੂਪ ਉਹਨਾਂ ਨੂੰ ਪਹਿਲੇ ਸਾਲ ਹੀ ਕੌਮਾਂਤਰੀ ਪੱਧਰ ਦੇ ਸਨਮਾਨ ਪ੍ਰਾਪਤ ਹੋਣ ਲੱਗ ਪਏ। ਉਹਨਾਂ ਵੱਲੋਂ ਪ੍ਰਾਪਤ ਕੀਤਾ ਗਿਆ ਪ੍ਰਥਮ ਪੁਰਸਕਾਰ ਸਤੰਬਰ 27, 2003 Global Indian award in the field of academic.presented by global Indian congress at pagan event 2003 at San Francisco ਸੀ। ਇਸ ਤੋਂ ਬਾਅਦ ਇਹ ਸਿਲਸਿਲਾ ਅੱਜ ਤੱਕ ਜਾਰੀ ਹੈ। ਉਹਨਾਂ ਨੇ ਕੌਮਾਤਰੀ ਪੱਧਰ ਉਤੇ ਮਾਨਵ ਸ਼ਾਂਤੀ ਦੇ ਪ੍ਰਚਾਰ ਪ੍ਰਸਾਰ ਦਾ ਅਜਿਹਾ ਅਨੋਖਾ ਮਾਰਗ ਅਪਣਾਇਆ ਹੈ ਕਿ ਵਿਸ਼ਵ ਦਾ ਬੁੱਧੀ ਜੀਵੀ ਵਰਗ ਉਹਨਾਂ ਦਾ ਪ੍ਰਸੰਸਕ ਬਣ ਗਿਆ ਹੈ। ਇਸ ਕਾਰਜ ਲਈ ਡਾ, ਗਿੱਲ ਨੇ ਵੱਖ ਵੱਖ ਦੇਸਾਂ ਵੱਲੋਂ ਆਯੋਜਿਤ ਵਿਚਾਰ ਚਰਚਾਵਾਂ ਵਿਚ ਸ਼ਮੂਲੀਅਤ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਅਤੇ
>> ਮਾਨ ਸਨਮਾਨ ਪ੍ਰਾਪਤ ਕੀਤੇ ਹਨ। ਇਹਨਾਂ ਮਾਨ ਸਨਮਾਨਾਂ ਦੀ ਲੰਬੀ ਸੂਚੀ ਹੈ।
>> ਡਾ ਗਿਲ ਵੱਲੋ ਦੂਜਾ ਵੱਡਾ ਸਨਮਾਨ, Maryland Governor recognised in 2005 for community services
>> ਦੇ ਰੂਪ ਵਿਚ ਪ੍ਰਾਪਤ ਕੀਤਾ ਗਿਆ ਸੀ। ਜਿਵੇਂ ਜਿਵੇ ਸਮਾਂ ਬਦਲਦਾ ਰਿਹਾ, ਡਾ ਗਿੱਲ ਦਾ ਦਾਇਰਾ ਮੋਕਲਾ ਹੁੰਦਾ ਗਿਆ। ਉਹ ਵਿਸ਼ਵ ਪੱਧਰ ਦੀਆਂ ਗੋਸ਼ਟੀਆਂ, ਸੈਮੀਨਾਰਾਂ ਵਿਚ ਸ਼ਮੂਲੀਅਤ ਕਰਦੇ ਗਏ। ਆਪਣੇ ਵਿਸ਼ਾਲ ਤਜਰਬੇ ਅਤੇ ਗਿਆਨ ਦੇ ਜਖੀਰੇ ਨੂੰ ਜਨਤਕ ਕਰਦੇ ਗਏ। ਨੌਜਵਾਨ ਵਰਗ ਪ੍ਰਤੀ ਅਤੇ ਸਭਿਆਚਾਰਕ ਸਰਗਰਮੀਆਂ ਪ੍ਰਤੀ, ਉਹਨਾਂ ਦੀ ਪ੍ਰਤੀਬੱਧਤਾ ਹਮੇਸ਼ਾ ਬਣੀ ਰਹੀ ਹੈ। ਉਹਨਾਂ ਵੱਲੋਂ ਪ੍ਰਾਪਤ ਸਨਮਾਨਾਂ ਦੀ ਸੂਚੀ ਇਸੇ ਕਥਨ ਦੀ ਪੁਸ਼ਟੀ ਕਰਦੇ ਹਨ।
>> Sant baba Nidhan Singh cultural Society। recognized July 2006 for journalism। Governor Maryland recognized for health। services
>>
>> 1. Sikh cultural society in 2007 recognized for initiative of Kartarpur Corridor project
>> 5world united guru Nanak Foundation Washington DC best journalist award 2016
>> 6.Pakistan Sikh council 2017 in journalism
>> 7.Baltimore county Muslim council in health affairs 2017
>> 8.Diverse for community services by Baltimore county Democratic state central committee 2018
>> 9.outstanding services for community 2017 by national council of Asian Indian associations
>> 2. Prominent sikhs of USA 2019
>> 11 Ambassador for peace 2020
>> 12 better communicate 2023 by congressman David Trone
>> 13 life time achievement award 2021 Who,s who
>> 14 Best parent award 2023 by universal Peace Federation on international parents day
>> 15 Millanium award 2022
>> 16 Maryland comptroller IRS head recognized with citation 2025
>> 17 Peace award by Punjabi international committee 2022
>> 3. Peace award by Punjabi Korean community in South Korea
>> 19 comptroller Md interfaith services award 2025
>> 20 Best Business connection award 2025 by CEO Clubs network USA
>> 21 Peace award at China by Global Committee of CEO clubs
>> 4. 250 th legacy award of America On August 9th at Washington DC
>> ਇਹ ਗਲ ਤਾਂ ਆਪਣੇ ਆਪ ਵਿਚ ਹੀ ਸ਼ਪੱਸ਼ਟ ਹੈ ਕਿ ਮਾਨ ਸਨਮਾਨ ਦਾ ਸੰਬੰਧ ਜਰੂਰੀ ਨਹੀ ਕਿ ਕਿਸੇ ਕਿਸਮ ਦੇ ਵਿੱਤੀ ਲਾਭ ਨਾਲ ਜੁੜਿਆ ਹੋਵੇ। ਪ੍ਰੰਤੂ, ਮਾਨ ਸਨਮਾਨ ਕਿਸੇ ਮਨੁੱਖ ਦੀ ਕਾਰਗੁਜ਼ਾਰੀ ਦਾ ਜਨਤਕ ਹੁੰਗਾਰਾ ਜਰੂਰ ਹੁੰਦਾ ਹੈ। ਡਾ ਗਿੱਲ ਨੇ ਕੌਮਾਤਰੀ ਪੱਧਰ ਉਤੇ ਭਰਵੇਂ ਰੂਪ ਵਿਚ ਜਨਤਕ ਹੁੰਗਾਰਾ ਪ੍ਰਾਪਤ ਕੀਤਾ ਹੈ। ਆਪਣੇ ਜਰਨਲਿਜਮ ਦੇ ਸ਼ੌਕ ਦੀ ਪੂਰਤੀ ਲਈ ਉਹਨਾਂ ਵੱਲੋਂ ਰੋਜ਼ਾਨਾ ਪੰਜਾਬ ਅਤੇ ਗਗਨ ਦਮਾਮਾ ਵਰਗੇ ਪਰਚੇ ਕੱਢੇ ਜਾ ਰਹੇ ਹਨ। ਉਹਨਾਂ ਵੱਲੋਂ ਰੋਜ਼ਾਨਾ ਪੰਜਾਬ ਨਾਂਮ ਦਾ ਚੈਨਲ ਵੀ ਚਲਾਇਆ ਜਾ ਰਿਹਾ ਹੈ। ਇਹ ਕਾਰਜ ਜਿੱਥੇ ਉਹਨਾਂ ਨੂੰ ਵਿਸ਼ਵ ਪੱਧਰ ਦੀਆਂ ਚਰਚਿਤ ਘਟਨਾਵਾਂ ਨਾਲ ਜੋੜ ਕੇ ਰੱਖਦਾ ਹੈ, ਉਥੇ ਮੋੜਵੇਂ ਰੂਪ ਵਿਚ ਉਹਨਾਂ ਦੀਆਂ ਆਪਣੀਆਂ ਗਤੀਵਿਧੀਆਂ ਦਾ ਨਿਰੰਤਰ ਪ੍ਰਸਾਰਣ ਕਰਨ ਵਿਚ ਸਹਿਯੋਗ ਦੇ ਰਹੇ ਹਨ। ਹਾਲੇ ਡਾ ਗਿੱਲ ਕੋਲੋਂ ਹੋਰ ਵਡੇਰੀਆਂ ਪ੍ਰਾਪਤੀਆਂ ਦੀ ਉਮੀਦ ਹੈ। ਅਕਾਲ ਪੁਰਖ ਪੰਜਾਬ ਦੇ ਇਸ ਅਨਮੋਲ ਰਤਨ ਨੂੰ ਸਦਾ ਸਲਾਮਤ ਰੱਖੇ।
>> ਸ਼ੁਭ ਕਾਮਨਾਵਾ ਸਹਿਤ
>>
>>
>>
>>
ਬਲਵਿੰਦਰ ਬਾਲਮ ਗੁਰਦਾਸਪੁਰ
ਐਡਮਿੰਨਟਨ ਕਨੇਡਾ

