ਕੋਟਕਪੂਰਾ, 7 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨਜ ਕਲੱਬ ਕੋਟਕਪੂਰਾ ਰਾਇਲ ਦੇ ਲਗਾਤਾਰ ਛੇਵੀਂ ਵਾਰ ਪੀਆਰਓ ਬਣਨ ’ਤੇ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੂੰ ਵਧਾਈਆਂ ਮਿਲ ਰਹੀਆਂ ਹਨ। ਕਲੱਬ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰ ਤੇ ਮੈਂਬਰ ਵੀ ਪੱਪੂ ਨੰਬਰਦਾਰ ਦੀ ਕਾਰਗੁਜਾਰੀ ’ਤੇ ਇਸ ਗੱਲੋਂ ਖੁਸ਼ ਅਤੇ ਸੰਤੁਸ਼ਟ ਹਨ ਕਿ ਉਹਨਾ ਦੇ ਪੀਆਰਓ ਦੌਰਾਨ ਨਿਭਾਈਆਂ ਸੇਵਾਵਾਂ ਬਦਲੇ ਕਲੱਬ ਨੂੰ ਵਾਰ ਵਾਰ ਵੱਡੇ-ਵੱਡੇ ਐਵਾਰਡ ਮਿਲਣ ਦਾ ਸਬੱਬ ਬਣਿਆ। ਕਲੱਬ ਦੇ ਪ੍ਰਧਾਨ ਇੰਜੀ. ਭੁਪਿੰਦਰ ਸਿੰਘ ਅਤੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਪੱਪੂ ਨੰਬਰਦਾਰ ਨੇ ਬਤੋਰ ਪੀ.ਆਰ.ਓ. ਆਪਣੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ, ਜਿਸ ਕਰਕੇ ਉਹਨਾ ਨੂੰ ਦੋ ਵਾਰ ਬੈਸਟ ਪੀ.ਆਰ.ਓ. ਦਾ ਐਵਾਰਡ ਮਿਲਿਆ, ਇਸ ਤੋਂ ਇਲਾਵਾ ਉਹਨਾਂ ਦੀ ਮਿਹਨਤ ਸਦਕਾ ਹੋਰ ਅਨੇਕਾਂ ਐਵਾਰਡ ਕਲੱਬ ਦੀ ਝੋਲੀ ਪਏ। ਪੀਬੀਜੀ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਜੀਵ ਮਲਿਕ, ਚੇਅਰਮੈਨ ਬਲਜੀਤ ਸਿੰਘ ਖੀਵਾ, ਪ੍ਰੋਜੈਕਟ ਇੰਚਾਰਜ ਰਵੀ ਅਰੋੜਾ ਅਤੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਪੱਪੂ ਨੰਬਰਦਾਰ ਵਲੋਂ ਕਲੱਬ ਦੀ 17ਵੀਂ ਵਰੇਗੰਢ ਮੌਕੇ 5 ਜੁਲਾਈ ਨੂੰ 68ਵੀਂ ਵਾਰ ਖੂਨਦਾਨ ਕੀਤਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਪੱਪੂ ਨੰਬਰਦਾਰ ਨੂੰ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਪੱਪੂ ਨੰਬਰਦਾਰ ਨੂੰ ਮੁਬਾਰਕਬਾਦ ਦੇਣ ਵਾਲਿਆਂ ਵਿੱਚ ਨਛੱਤਰ ਸਿੰਘ, ਅਮਰਦੀਪ ਸਿੰਘ ਮੀਤਾ, ਹਰਿੰਦਰ ਸਿੰਘ ਚੋਟਮੁਰਾਦਾ, ਦੀਦਾਰ ਸਿੰਘ ਮਾਡਰਨ ਜਿਊਲਰਜ, ਵਿਜੈ ਕੁਮਾਰ ਟੀਟੂ ਛਾਬੜਾ, ਮਾ. ਬਲਜੀਤ ਸਿੰਘ, ਡਾ. ਗੁਰਮੀਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਘੁਲਿਆਣੀ, ਸੰਜੀਵ ਰਾਏ ਕਿੱਟੂ ਅਹੂਜਾ ਸਮੇਤ ਗੁਰਦਵਾਰਾ ਭਾਈ ਸਾਈਂ ਦਾਸ ਪ੍ਰਬੰਧਕ ਕਮੇਟੀ ਹਰੀਨੌ, ਵੱਡਾ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਹਰੀਨੌ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਸਮੇਤ ਸਮੁੱਚੀ ਗ੍ਰਾਮ ਪੰਚਾਇਤ ਵੀ ਸ਼ਾਮਲ ਹੈ।

