World Punjabi Times

World Punjabi Times

    • (no title)

ਬਚਪਨ

Nov 19, 2025

—

by

worldpunjabitimes
in ਸਾਹਿਤ ਸਭਿਆਚਾਰ

ਉਲਝੇ ਸੁਲਝੇ ਨੇ ਜਦ ਬਚਪਨ ਨੂੰ ਤਾਕੀ ਵਿੱਚੋਂ ਝਾਤ ਮਾਰੀ
ਖਿੜ ਉੱਠੀ ਰੂਹ ਵੇਖ ਹੱਸਦੇ ਖੇਡਦਿਆਂ ਜੋ ਉਮਰ ਗੁਜ਼ਾਰੀ।

ਨਿੱਕੀਆਂ ਨਿੱਕੀਆਂ ਖੇਡਾਂ ਤੇ ਨਿੱਕੇ ਨਿੱਕੇ ਸੀ ਰੰਗ ਤਮਾਸ਼ੇ
ਭੋਲਾ ਬਚਪਨ ਦੌੜਦਾ ਭੱਜਦਾ ਰੌਣਕ ਲਾਉਂਦਾ ਚਾਰੇ ਪਾਸੇ।।

ਨਾ ਕੋਈ ਫਿਕਰ ਹੁੰਦਾ ਸੀ ਨਾ ਹੀ ਕੋਈ ਹੁੰਦਾ ਸੀ ਫਾਕਾ
ਰੂਹ ਸਾਫ ਸੀ ਨਾ ਦਿਲ ਨੂੰ ਕਿਤੇ ਲੱਗ ਜਾਣ ਦਾ ਝਾਕਾ ।

ਅੱਜ ਕਲ ਵਾਂਗ ਨਾ ਮੱਥੇ ਸੀ ਚੜ੍ਹੀ ਤਿਉੜੀ ਰਹਿੰਦੀ
ਜਿੰਦ ਆਜ਼ਾਦ ਪਰਿੰਦਾ ਬਣ ਸੀ ਕਦੇ ਉੱਡਦੀ ਕਦੇ ਬਹਿੰਦੀ।।

ਨਾ ਕਰਮਾਂ ਦਾ ਲੇਖਾ ਸੀ ਖੋਲਦੇ ਨਾ ਧਰਮਾਂ ਦੀ ਬਾਤਾਂ ਬੋਲਦੇ
ਖੱਟੀ ਸਾਂਝਾ ਦੀ ਪਾਕ ਸੀ ਕਰਦੇ ਨਫਾ ਵੇਖ ਨਾ ਘੱਟ ਤੋਲਦੇ ।

ਹਰ ਪਾਸੇ ਰੱਬ ਹੀ ਦਿੱਸਦਾ ਨਾ ਪੋਤੜੇ ਕਿਸੇ ਦੇ ਫੋਲਦੇ
ਜਿਸਮਾਂ ਦੀ ਨਾ ਤਾਂਘ ਹੁੰਦੀ ਸੀ ਨਾ ਇੱਜ਼ਤਾਂ ਸੀ ਰੋਲਦੇ।।

ਵੇਖ ਤਾਕੀ ਵਿੱਚੋ ਵੇਖਦਿਆਂ ਦਿਲ ਨੂੰ ਡੋਲ੍ਹ ਸੀ ਪੈਂਦੇ
ਹੁਣ ਸੋਜੀ ਪਈ ਕਿਉਂ ਉੱਡਣਾ ਪੰਛੀ ਬਚਪਨ ਨੂੰ ਸੀ ਕਹਿੰਦੇ।

ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।


Comments

Leave a Reply Cancel reply

Your email address will not be published. Required fields are marked *

This site uses Akismet to reduce spam. Learn how your comment data is processed.

←Previous: ‘ਝਲਕ ਝਲੂਰ ਪਿੰਡ ਦੀ’ ਪੁਸਤਕ ਪਿੰਡ ਤੇ ਪੰਜਾਬ ਦੇ ਇਤਿਹਾਸ ਤੇ ਸਭਿਅਚਾਰ ਦਾ ਸੁਮੇਲ
Next: ਅੰਤਰ – ਰਾਸ਼ਟਰੀ ਪੱਧਰ ਤੇ ਪੰਜਾਬੀ ਭਾਸ਼ਾ ਵਿਕਾਸ ਲਈ ਸਾਹਿੱਤਕ ਤੇ ਸੱਭਿਆਚਾਰਕ ਸੱਸਥਾਵਾਂ ਦਾ ਆਪਸੀ ਸਹਿਯੋਗ ਜ਼ਰੂਰੀ- ਪ੍ਹੋ. ਗੁਰਭਜਨ ਸਿੰਘ ਗਿੱਲ→
World Punjabi Times

World Punjabi Times

About

  • Team
  • History
  • Careers

Privacy

  • Privacy Policy
  • Terms and Conditions
  • Contact Us

Social

  • Facebook
  • Instagram
  • Twitter/X

Designed with WordPress

gamdom