ਬਜ਼ੁਰਗ ਮਾਂ-ਪਿਓ ਕੋਲੋਂ ਮਦਦ ਲਵੋ, ਪਰ ਉਨ੍ਹਾਂ ਦੀ ਉਮਰ ਵੀ ਵੇਖੋ।
ਉਹ ਮਾਂ-ਪਿਓ ਜਿਨ੍ਹਾਂ ਨੇ ਸਾਰੀ ਉਮਰ ਤੁਹਾਨੂੰ ਪਾਲਣ ਲਈ ਆਪਣਾ ਸਰੀਰ ਗਾਲ ਦਿੱਤਾ, ਅੱਜ ਉਹੀ ਹੱਥ ਕੰਬਦੇ ਨੇ।
ਜਿਨ੍ਹਾਂ ਪੈਰਾਂ ਨੇ ਤੁਹਾਨੂੰ ਤੁਰਨਾ ਸਿਖਾਇਆ, ਅੱਜ ਉਹੀ ਪੈਰ ਥੱਕ ਜਾਂਦੇ ਨੇ।
ਜਿਨ੍ਹਾਂ ਅੱਖਾਂ ਨੇ ਤੁਹਾਡੇ ਸੁਪਨੇ ਵੇਖੇ, ਅੱਜ ਉਹੀ ਅੱਖਾਂ ਧੁੰਦਲਾ ਵੇਖਦੀਆਂ ਨੇ।
ਮਦਦ ਲੈਣੀ ਮਾੜੀ ਨਹੀਂ, ਪਰ ਮਦਦ ਦੇ ਨਾਮ ਤੇ ਉਨ੍ਹਾਂ ਤੇ ਬੋਝ ਪਾਉਣਾ ਮਾੜਾ ਹੈ।
ਬਜ਼ੁਰਗ ਮਾਂ-ਪਿਓ ਤੋਂ ਪੈਸਾ ਮੰਗਣ ਤੋਂ ਪਹਿਲਾਂ ਸੋਚੋ,
ਕੀ ਉਨ੍ਹਾਂ ਕੋਲ ਹੁਣ ਕਮਾਉਣ ਦੀ ਤਾਕਤ ਹੈ?
ਉਨ੍ਹਾਂ ਤੋਂ ਕੰਮ ਕਰਵਾਉਣ ਤੋਂ ਪਹਿਲਾਂ ਸੋਚੋ,
ਕੀ ਉਨ੍ਹਾਂ ਦੇ ਸਰੀਰ ਵਿਚ ਹੁਣ ਉਹ ਤਾਕਤ ਹੈ?
ਉਨ੍ਹਾਂ ਨੂੰ ਹੁਣ ਤੁਹਾਡੇ ਪੈਸੇ ਦੀ ਨਹੀਂ, ਤੁਹਾਡੇ ਪਿਆਰ ਦੀ ਲੋੜ ਹੈ।
ਉਨ੍ਹਾਂ ਨੂੰ ਹੁਣ ਤੁਹਾਡੀ ਮਦਦ ਦੀ ਨਹੀਂ, ਤੁਹਾਡੇ ਸਾਥ ਦੀ ਲੋੜ ਹੈ।
ਇੱਕ ਵਾਰੀ ਪੁੱਛ ਲਿਆ ਕਰੋ – ਮਾਂ, ਤੂੰ ਰੋਟੀ ਖਾਧੀ? ਬਾਪੂ, ਤੂੰ ਦਵਾਈ ਲਈ?
ਯਾਦ ਰੱਖੋ, ਜਿਸ ਘਰ ਵਿਚ ਬਜ਼ੁਰਗ ਮਾਂ-ਪਿਓ ਦਾ ਸਤਕਾਰ ਹੁੰਦਾ ਹੈ, ਉਸ ਘਰ ਵਿਚ ਹਮੇਸ਼ਾ ਬਰਕਤ ਰਹਿੰਦੀ ਹੈ।
ਤੇ ਜਿਸ ਘਰ ਵਿਚ ਬਜ਼ੁਰਗਾਂ ਨੂੰ ਬੋਝ ਸਮਝਿਆ ਜਾਂਦਾ ਹੈ, ਉਸ ਘਰ ਵਿਚੋਂ ਖੁਸ਼ੀਆਂ ਚਲੀਆਂ ਜਾਂਦੀਆਂ ਹਨ।
ਸੁਰਜੀਤ ਸਾਰੰਗ, ਨਵੀਂ ਦਿੱਲੀ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਲ