ਬਰਨਾਲਾ, 14 ਅਪ੍ਰੈਲ (ਸੁਰਿੰਦਰ ਗੋਇਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 41ਵੀਂ ਕਨਵੋਕੇਸ਼ਨ ਬਰਨਾਲਾ ਜ਼ਿਲ੍ਹੇ ਲਈ ਮਾਣਮੱਤੇ ਪਲ ਲੈ ਕੇ ਆਈ। ਜਦੋਂ ਇਲਾਕੇ ਦੀ ਹੋਣਹਾਰ ਧੀ ਐਡਵੋਕੇਟ ਦਾਮਿਨੀ ਨੂੰ ਕਾਨੂੰਨ ਦੀ ਪੜ੍ਹਾਈ ’ਚ ਅਕਾਦਮਿਕ ਉੱਤਮਤਾ ਦਿਖਾਉਣ ਲਈ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਵਲੋਂ ਦਾਮਿਨੀ ਨੂੰ ਲਾਅ ਦੀ ਪੜ੍ਹਾਈ ’ਚ ਯੂਨੀਵਰਸਿਟੀ ਟੌਪਰ ਐਲਾਨਿਆ ਗਿਆ ਹੈ। ਜੋ ਕਿ ਉਸ ਦੀ ਸਖ਼ਤ ਮਿਹਨਤ ਤੇ ਲਗਨ ਦਾ ਨਤੀਜਾ ਹੈ। ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਦੀ ਵਿਦਿਆਰਥਣ ਰਹੀ ਦਾਮਿਨੀ ਨੇ ਆਪਣੀ ਬੈਚਲਰ ਆਫ਼ ਲਾਅਜ਼ ਦੀ ਪ੍ਰੀਖਿਆ ’ਚ 88.16 ਫੀਸਦੀ ਅੰਕ ਪ੍ਰਾਪਤ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਉਸ ਨੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਲਾਅ ਕਾਲਜਾਂ ਦੇ ਵਿਦਿਆਰਥੀਆਂ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਲ ਕੀਤਾ। ਕਨਵੋਕੇਸ਼ਨ ਦੌਰਾਨ ਜਦੋਂ ਉਸ ਨੂੰ ਗੋਲਡ ਮੈਡਲ ਪ੍ਰਦਾਨ ਕੀਤਾ ਗਿਆ ਤਾਂ ਪੂਰਾ ਹਾਲ ਤਾਲੀਆਂ ਨਾਲ ਗੂੰਜ ਉੱਠਿਆ। ਇਸ ਸ਼ਾਨਦਾਰ ਪ੍ਰਾਪਤੀ ਦੀ ਖ਼ਬਰ ਮਿਲਦਿਆਂ ਹੀ ਇਲਾਕੇ ’ਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਮਹੇਸ਼ ਕੁਮਾਰ ਗੁਪਤਾ ਨੇ ਦਾਮਿਨੀ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਇਹ ਸਫ਼ਲਤਾ ਸਿਰਫ਼ ਇਕ ਪਰਿਵਾਰ ਦੀ ਨਹੀਂ। ਸਗੋਂ ਪੂਰੇ ਬਰਨਾਲਾ ਸ਼ਹਿਰ ਦੀ ਜਿੱਤ ਹੈ। ਦਾਮਿਨੀ ਨੇ ਸਾਬਤ ਕਰ ਦਿੱਤਾ ਹੈ ਕਿ ਇਕਾਗਰਤਾ ਤੇ ਸੁਹਿਰਦਤਾ ਨ

