*- ਬਲਾਕ ਕੁੰਮਕਲਾਂ, ਡੇਹਲੋਂ, ਜਗਰਾਉਂ, ਦੋਰਾਹਾ ਤੇ ਸਮਰਾਲਾ ’ਚ ਖਿਡਾਰੀਆਂ ਨੇ ਆਪਣੇ ਜੌਹਰ ਵਿਖਾਏ*

ਲੁਧਿਆਣਾ, 10 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਮਾਨਯੋਗ ਡਾਇਰੈਕਟਰ ਸਪੋਰਟਸ ਪੰਜਾਬ ਦੇ ਆਦੇਸ਼ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਯੋਗ ਰਹਿਨੁਮਾਈ ਹੇਠ ਜਿਲ੍ਹਾ ਲੁਧਿਆਣਾ ਦੇ ਵੱਖ ਵੱਖ 13 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਦੇ 5 ਬਲਾਕ ਕੁੰਮਕਲਾਂ, ਡੇਹਲੋਂ, ਜਗਰਾਉਂ , ਦੋਰਾਹਾ ਅਤੇ ਸਮਰਾਲਾ ਵਿੱਚ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ। ਇਹਨਾ ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:-
1 ਬਲਾਕ ਕੁੰਮ ਕਲਾਂ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਖੁਰਦ
ਇਸ ਬਲਾਕ ਦੀਆਂ ਖੇਡਾਂ ਦੇ ਦੂਜੇ ਦਿਨ ਦੇ ਮੁਕਾਬਲਿਆਂ ਵਿੱਚ ਐਥਲੈਟਿਕਸ ਅੰ17 ਲੜਕਿਆਂ ਦੇ 100 ਮੀਟਰ ਈਵੈਂਟ ਵਿੱਚ ਜਗਜੀਤ ਸਿੰਘ ਨੇ ਪਹਿਲਾ,ਆਯੂਸ਼ ਯਾਦਵ ਨੇ ਦੂਜਾ, ਲਵਿਸ਼ ਵਰਮਾ ਨੇ ਤੀਜਾ ਸਥਾਨ, 200 ਮੀਟਰ ਵਿੱਚ ਲਵਿਸ਼ ਵਰਮਾ ਨੇ ਪਹਿਲਾ, ਵਿਰੇਨ ਨੇ ਦੂਜਾ ਅਤੇ ਅੰਸ਼ਵੀਰ ਸਿੰਘ ਨੇ ਤੀਜਾ ਸਥਾਨ; 800 ਮੀਟਰ ਵਿੱਚ- ਵਿਕਾਸ ਯਾਦਵ ਨੇ ਪਹਿਲਾ, ਅਨਿਕੇਤ ਮਿਸ਼ਰਾ ਨੇ ਦੂਜਾ, ਕਰਨਵੀਰ ਸਿੰਘ ਨੇ ਤੀਜਾ ਸਥਾਨ; 1500 ਮੀਟਰ ਵਿੱਚ – ਕਾਰਤਿਕ ਨੇ ਪਹਿਲਾ, ਏਕਮਵੀਰ ਸਿੰਘ ਨੇ ਦੂਜਾ ਅਤੇ ਹਰਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ 17 ਲੜਕੀਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਵਿੱਚ – ਪ੍ਰਭਲੀਨ ਕੌਰ ਨੇ ਪਹਿਲਾ, ਨਵਨੀਤ ਕੌਰ ਨੇ ਦੂਜਾ, ਪਿੰਕੀ ਚੌਰਸੀਆ ਨੇ ਤੀਜਾ ਸਥਾਨ; 200 ਮੀਟਰ ਵਿੱਚ – ਰੌਸ਼ਨੀ ਨੇ ਪਹਿਲਾ, ਲਵਮੀਤ ਕੌਰ ਨੇ ਦੂਜਾ ਅਤੇ ਨਵਨੀਤ ਕੌਰ ਨੇ ਤੀਜਾ ਸਥਾਨ; 400 ਮੀਟਰ ਵਿੱਚ – ਰੌਸ਼ਨੀ ਨੇ ਪਹਿਲਾ, ਕਨੀਸ਼ਾ ਨੇ ਦੂਜਾ ਸਥਾਨ ਅਤੇ ਸ਼ੇਖ ਅਲਵੀਰਾ ਖਾਨ ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ – ਨਵਨੀਤ ਕੌਰ ਨੇ ਪਹਿਲਾ, ਜੰਨਤ ਖੁਰਾਣਾ ਨੇ ਦੂਜਾ ਅਤੇ ਰੀਤਿਕਾ ਰਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ ਅੰ 21 ਲੜਕਿਆਂ ਦੇ 100 ਮੀਟਰ ਵਿੱਚ –ਰਣਵੀਰ ਸਿੰਘ ਨੇ ਪਹਿਲਾ, ਹਰਮਨਦੀਪ ਸਿੰਘ ਨੇ ਦੂਜਾ ਅਤੇ ਵਿਨੀਤ ਸਰੋਜ ਨੇ ਤੀਜਾ ਸਥਾਨ; 200 ਮੀਟਰ ਵਿੱਚ – ਤੁਸ਼ਾਰ ਨੇ ਪਹਿਲਾ, ਰਾਜ ਕੁਮਾਰ ਨੇ ਦੂਜਾ, ਸੂਰਿਆਕਾਂਤ ਨੇ ਤੀਜਾ ਸਥਾਨ; 400 ਮੀਟਰ ਵਿੱਚ – ਨਵਜੀਤ ਸਿੰਘ ਨੇ ਪਹਿਲਾ, ਰਾਜ ਕੁਮਾਰ ਨੇ ਦੂਜਾ ਅਤੇ ਸੂਰਿਆਕਾਂਤ ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ – ਰਣਬੀਰ ਸਿੰਘ ਨੇ ਪਹਿਲਾ, ਹਰਮਨਦੀਪ ਸਿੰਘ ਨੇ ਦੂਜਾ ਅਤੇ ਬਾਦਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
2 ਬਲਾਕ ਡੇਹਲੋਂ – ਸੰਤੋਖ ਸਿੰਘ ਮਰਦਿੰਗ ਸਟੇਡੀਅਮ, ਪਿੰਡ ਦੁਲੇਅ
ਇਸ ਬਲਾਕ ਦੇ ਦੂਜੇ ਦਿਨ ਦਿਨ ਦੇ ਨਤੀਜਿਆਂ ਵਿੱਚ ਕਬੱਡੀ ਨੈਸ਼ਨਲ ਅੰ17 ਲੜਕਿਆਂ ਦੇ ਮੁਕਾਬਲਿਆਂ ਵਿਚ ਪਿੰਡ ਕਾਲਖ ਦੀ ਟੀਮ ਨੇ ਪਹਿਲਾ, ਕੈਂਡ ਦੀ ਟੀਮ ਨੇ ਦੂਜ਼ਾ ਅਤੇ ਸਰਕਾਰੀ ਹਾਈ ਸਕੂਲ ਸਰੀਂਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਅੰ 17 ਲੜਕੀਆਂ ਦੇ ਮੁਕਾਬਲਿਆਂ ਵਿੱਚ ਕਿਲ੍ਹਾ ਰਾਏਪੁਰ ਦੀ ਟੀਮ ਨੇ ਪਹਿਲਾ, ਸਰੀਂਹ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
3 ਬਲਾਕ ਜਗਰਾਉਂ – ਕਲਗੀਧਰ ਸਟੇਡੀਅਮ, ਕਮਾਲਪੁਰਾ
ਇਸ ਬਲਾਕ ਦੀਆਂ ਖੇਡਾਂ ਦੇ ਦੂਜੇ ਦਿਨ ਦੇ ਮੁਕਾਬਲਿਆਂ ਵਿੱਚ ਫੁੱਟ੍ਬਾਲ ਅੰ 17 ਲੜਕਿਆਂ ਵਿੱਚ – ਅਮਰਗੜ੍ਹ ਕਲੇਰ ਦੀ ਟੀਮ ਨੇ ਪਹਿਲਾ ਅਤੇ ਪਿੰਡ ਮੱਲਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 21-30 ਗਰੁੱਪ ਵਿੱਚ – ਮੌਰਨਿੰਗ ਕਲੱਬ ਮੱਲਾ ਦੀ ਟੀਮ ਨੇ ਪਹਿਲਾ ਅਤੇ ਪਿੰਡ ਮੱਲਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋਹ ਖੋਹ ਅੰ14 ਲੜਕੀਆਂ ਦੇ ਮੁਕਾਬਲਿਆਂ ਵਿੱਚ ਪਿੰਡ ਗੁੜੇ ਦੀ ਟੀਮ ਨੇ ਪਹਿਲਾ ਅਤੇ ਬਲੌਸਮ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
4 ਬਲਾਕ ਦੋਰਾਹਾ – ਸੰਤ ਈਸ਼ਰ ਸਿੰਘ ਸਟੇਡੀਅਮ, ਪਿੰਡ ਘਲੋਟੀ
ਇਸ ਬਲਾਕ ਦੇ ਖੇਡ ਮੁਕਾਬਲਿਆਂ ਵਿੱਚ ਫੁੱਟਬਾਲ ਅੰ 14 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਅਲੂਣਾ ਤੋਲਾ ਨੇ ਪਹਿਲਾ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਨੇ ਦੂਜਾ ਅਤੇ ਦੋਰਾਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ17 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਦੀ ਟੀਮ ਨੇ ਪਹਿਲਾ, ਮਾਊਂਟ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਦੂਜ਼ਾ ਅਤੇ ਸਰਕਾਰੀ ਸਕੂਲ ਕਟਾਰੀ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਸ਼ੂਟਿੰਗ ਅੰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਨੇ ਪਹਿਲਾ ਸਥਾਨ, ਆਕਸਫੋਰਡ ਸੀਨੀਅਰ ਸੈਕੰਡਰੀ ਸਕੂਲ ਪਾਇਲ ਨੇ ਦੂਜਾ ਸਥਾਨ ਅਤੇ ਕੈ੍ਬ੍ਰਿਜ ਪਬਲਿਕ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
5 ਬਲਾਕ ਸਮਰਾਲਾ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਾਣਕੀ
ਇਸ ਬਲਾਕ ਵਿੱਚ ਸਿੱਖਿਆ ਵਿਭਾਗ ਦੀ ਖੇਡ ਕਮੇਟੀ ਦੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਕੁਲਵੀਰ ਸਿੰਘ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਬਲਾਕ ਦੇ ਕਬੱਡੀ ਸਰਕਲ ਸਟਾਈਲ ਅੰ17 ਲੜਕਿਆਂ ਦੇ ਮੁਕਾਬਲਿਆਂ ਵਿੱਚ ਮਾਣਕੀ ਦੀ ਟੀਮ ਨੇ ਪਹਿਲਾ, ਰਾਜੇਵਾਲ ਦੀ ਟੀਮ ਨੇ ਦੂਜਾ ਅਤੇ ਪਿੰਡ ਪੁਰਬਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰ14 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਸਲੌਦੀ ਦੀ ਟੀਮ ਨੇ ਪਹਿਲਾ, ਸਕੂਲ ਆਫ ਐਮੀਨੈਂਸ ਸਮਰਾਲਾ ਨੇ ਦੂਜਾ ਸਥਾਨ ਅਤੇ ਸ ਸ ਸ ਸਕੂਲ ਮਾਣਕੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

