ਵਰਕਸ਼ਾਪ ਦਾ ਉਦਘਾਟਨ ਸੁਖਜੀਤ ਸਿੰਘ ਢਿੱਲਵਾਂ ਅਤੇ ਮਨਦੀਪ ਸਿੰਘ ਮੌਂਗਾ ਨੇ ਸਾਂਝੇ ਤੌਰ ’ਤੇ ਕੀਤਾ
ਕੋਟਕਪੂਰਾ, 21 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਪਵਿੱਤਰ ‘ਤੇ ਸ਼ੁਭ ਦਿਹਾੜੇ ਨੂੰ ਸਮਰਪਿਤ ਸੰਤ ਬਾਬਾ ਫਰੀਦ ਆਰਟ ਸੁਸਾਇਟੀ (ਰਜਿ.), ਫਰੀਦਕੋਟ ਵੱਲੋਂ ਸੰਜੀਵਨੀ ਹਾਲ, ਬਰਜਿੰਦਰਾ ਕਾਲਜ, ਫਰੀਦਕੋਟ ਵਿਖੇ ਤਿੰਨ ਰੋਜ਼ਾ ਨੈਸ਼ਨਲ ਪੇਂਟਿੰਗ ਵਰਕਸ਼ਾਪ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਇੰਜੀ. ਸੁਖਜੀਤ ਸਿੰਘ ਢਿੱਲਵਾਂ, ਵਾਈਸ ਚੇਅਰਮੈਨ ਪੇਡਾ ਪੰਜਾਬ ਅਤੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਮਨਦੀਪ ਸਿੰਘ ਮੋਂਗਾ, ਸੈਕਟਰੀ ਰੈੱਡ ਕਰਾਸ ਸੁਸਾਇਟੀ, ਫਰੀਦਕੋਟ ਵੱਲੋਂ ਸਾਂਝੇ ਤੌਰ ’ਤੇ ਜੋਤ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਫਰੀਦ ਆਰਟ ਸੁਸਾਇਟੀ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਕਲਾਕਾਰਾਂ ਅਤੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ‘ਜੀ ਆਇਆਂ ਨੂੰ’ ਕਿਹਾ ਗਿਆ। ਇਸ ਤਿੰਨ ਰੋਜ਼ਾ ਨੈਸ਼ਨਲ ਪੇਂਟਿੰਗ ਵਰਕਸ਼ਾਪ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਪ੍ਰਸਿੱਧ ਅਤੇ ਮਾਹਿਰ ਕਲਾਕਾਰ ਆਪਣੀ ਕਲਾ ਦਾ ਹੁਨਰ ਅਤੇ ਰਚਨਾਤਮਕਤਾ ਪੇਸ਼ ਕਰਨਗੇ। ਵਰਕਸ਼ਾਪ ਵਿੱਚ ਪਰਵੀਨ ਸੈਣੀ, ਮੁਜ਼ੱਫਰਨਗਰ (ਉੱਤਰ ਪ੍ਰਦੇਸ਼), ਮਮਤਾ ਰਾਜਪੂਤ, ਬਹਜੋਈ (ਉੱਤਰ ਪ੍ਰਦੇਸ਼), ਮਨਜੀਤ ਕੌਰ, ਚੰਡੀਗੜ੍ਹ, ਜੀਵਨ ਸਿੰਘ ਬਰਾੜ, ਹੁਸ਼ਿਆਰਪੁਰ, ਸ਼ਕੁੰਤਲਾ ਮਹਾਵੀਰ, ਜੈਪੁਰ (ਰਾਜਸਥਾਨ), ਸ਼ਿਸ਼ੂ ਪਾਲ, ਜੈਪੁਰ (ਰਾਜਸਥਾਨ), ਹਰਵਿੰਦਰ ਕੌਰ, ਫਰੀਦਕੋਟ, ਪਰਮਿੰਦਰ ਸਿੰਘ ਟੋਨੀ, ਫਰੀਦਕੋਟ, ਸਤਪਾਲ ਕੌਰ, ਫਰੀਦਕੋਟ, ਗੀਤੀਮਨ, ਕੋਟਕਪੂਰਾ ਅਤੇ ਉਦਿਸ਼ ਬੈਬੀ ਵਿਸ਼ੇਸ਼ ਤੌਰ ’ਤੇ ਭਾਗ ਲੈ ਰਹੇ ਹਨ। ਇਸ ਮੌਕੇ ਸ. ਗੁਰਤੇਜ ਸਿੰਘ ਖੋਸਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਫਰੀਦਕੋਟ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਕਲਾਕਾਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਸਮਾਗਮ ਦੌਰਾਨ ਸੰਤ ਬਾਬਾ ਫਰੀਦ ਆਰਟ ਸੁਸਾਇਟੀ ਦੇ ਮੁੱਖ ਸਰਪ੍ਰਸਤ ਸ੍ਰੀ ਸੁਖਦੇਵ ਸਿੰਘ ਦੋਸਾਂਝ, ਜਨਰਲ ਸਕੱਤਰ ਸ੍ਰੀ ਡਿਪਟੀ ਸਿੰਘ, ਮੀਡੀਆ ਕੋਆਰਡੀਨੇਟਰ ਸ੍ਰੀ ਬਲਜੀਤ ਗਰੋਵਰ, ਮੀਤ ਪ੍ਰਧਾਨ ਸ੍ਰੀ ਪਰਮਿੰਦਰ ਸਿੰਘ ਟੋਨੀ, ਸਹਿ-ਖਜ਼ਾਨਚੀ ਸ੍ਰੀਮਤੀ ਸਤਵੀਰ ਕੌਰ, ਮੈਂਬਰ ਹਰਵਿੰਦਰ ਕੌਰ, ਅਨੂ ਬਾਲਾ, ਰਜਿੰਦਰ ਸਿੰਘ ਡਿੰਪੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

