ਕੋਟਕਪੂਰਾ, 3 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ. ਇੰਦਰਜੀਤ ਸਿੰਘ ਖਾਲਸਾ ਜੀ ਦੁਆਰਾ ਸਥਾਪਿਤ ਅਤੇ ਚੇਅਰਮੈਨ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਹੇਠ ਸਫਲਤਾਪੂਰਵਕ ਚੱਲ ਰਹੀ ਸੰਸਥਾ ਬਾਬਾ ਫਰੀਦ ਪਬਲਿਕ ਸਕੂਲ ਵਿੱਚ ਨਵੇਂ ਅਕਾਦਮਿਕ ਸੈਸ਼ਨ ਦੇ ਪਹਿਲੇ ਦਿਨ ਦੀ ਸ਼ੁਰੂਆਤ ਬਹੁਤ ਹੀ ਆਧਿਆਤਮਿਕ ਅਤੇ ਸ਼ਰਧਾ ਭਾਵ ਨਾਲ ਕੀਤੀ ਗਈ। ਇਸ ਮੌਕੇ ’ਤੇ ਸਕੂਲ ਵਿੱਚ ਸ੍ਰੀ ਜਪੁਜੀ ਸਾਹਿਬ ਜੀ ,ਅਨੰਦ ਸਾਹਿਬ ਦਾ ਪਾਵਨ ਪਾਠ ਅਤੇ ਕੀਰਤਨ ਸਰਵਨ ਕੀਤਾ ਗਿਆ, ਜਿਸ ਵਿੱਚ ਮੈਨੇਜਮੈਂਟ ਕਮੇਟੀ ਵੱਲੋਂ ਸ੍ਰੀ ਸੁਰਿੰਦਰ ਸਿੰਘ ਰੋਮਾਣਾ ਜੀ,ਸ. ਨਰਿੰਦਰਪਾਲ ਸਿੰਘ ਬਰਾੜ,ਕਾ. ਪ੍ਰਿੰਸੀਪਲ ਮਿਸਿਜ਼ ਸੁਖਦੀਪ ਕੌਰ, ਕਾ. ਵਾਈਸ-ਪ੍ਰਿੰਸੀਪਲ ਮਿਸਿਜ਼ ਹਰਸਿਮਰਨਜੀਤ ਕੋਰ, ਕੋਆਰਡੀਨੇਟਰਜ਼, ਸਕੂਲ ਦੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸ਼ਰਧਾ ਨਾਲ ਹਿੱਸਾ ਲਿਆ। ਇਸ ਪਾਵਨ ਸਮਾਗਮ ਦੌਰਾਨ ਸਾਰੇ ਹਾਜ਼ਰੀਨਾਂ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਨਵਾਂ ਸੈਸ਼ਨ ਸਕੂਲ ਲਈ ਖੁਸ਼ਹਾਲੀ, ਤਰੱਕੀ ਅਤੇ ਸਫਲਤਾਵਾਂ ਲੈ ਕੇ ਆਵੇ ਅਤੇ ਵਿਦਿਆਰਥੀਆਂ ਦੇ ਸਿਰ ਤੇ ਮਿਹਰ ਬਣਾਈ ਰੱਖਣ ਤਾਂ ਜੋ ਭਵਿੱਖ ਵਿੱਚ ਉਚੇਰੀਆਂ ਬੁਲੰਦੀਆਂ ਹਾਸਲ ਕਰਨ ਅਤੇ ਉੱਚ ਕੋਟੀ ਦੇ ਨਾਗਰਿਕ ਬਣਕੇ ਸਮਾਜਲਈ ਮਿਸਾਲ ਬਣਨ।

