ਕੋਟਕਪੂਰਾ/ਫ਼ਰੀਦਕੋਟ, 27 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫ਼ਰੀਦਕੋਟ : ਬਾਬਾ ਫ਼ਰੀਦ ਜੀ ਦੀ ਅਪਾਰ ਰਹਿਮਤ ਅਤੇ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਦੁਆਰਾ ਸਥਾਪਤ ਸੰਸਥਾਪੰਜਾਬ ਦੇ ਪ੍ਰਸਿੱਧ ਸਕੂਲਾਂ ਵਿੱਚ ਸ਼ੁਮਾਰ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਦਾ ਸਲਾਨਾ ਨਤੀਜਾ ਐਲਾਨਿਆ ਗਿਆ। ਚੇਅਰਮੈਨ ਸ. ਸਿਮਰਜੀਤ ਸਿੰਘ ਸੇਖੋਂ, ਸਮੁੱਚੀ ਮੈਨੇਜਮੈਂਟ ਕਮੇਟੀਅਤੇਕਾ. ਪ੍ਰਿੰਸੀਪਲ ਸ੍ਰੀਮਤੀ ਸੁਖਦੀਪ ਕੌਰ ਦੀ ਯੋਗ ਅਗਵਾਈ ਵਿੱਚ ਕਿੰਡਰਗਾਰਟਨ ਅਤੇ ਪਹਿਲੀ ਤੋਂ ਨੌਵੀਂ ਅਤੇ ਗਿਆਰਵੀਂ ਜਮਾਤ ਤੱਕ ਦੇ ਨਤੀਜੇ ਐਲਾਨੇ ਗਏ। ਇਸ ਸੰਬੰਧੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਾ. ਪ੍ਰਿੰਸੀਪਲ ਸ੍ਰੀਮਤੀ ਸੁਖਦੀਪ ਕੌਰ ਨੇ ਦੱਸਿਆ ਕਿ ਓਵਰਆਲ ਨਤੀਜਿਆਂ ਵਿੱਚ ਪਹਿਲੀ ਜਮਾਤ ਵਿੱਚੋਂ ਜਿਨੀਸ਼ਾ ਜੈਨ ਨੇ ਪਹਿਲਾ,ਅਨੰਤਪਾਲ ਸਿੰਘ ਬਰਾੜ ਨੇ ਦੂਜਾ ਅਤੇ ਜਪਕਿਰਤ ਕੌਰ ਨੇ ਤੀਜਾ ਸਥਾਨ, ਦੂਜੀ ਜਮਾਤ ਵਿੱਚੋਂ ਅਫਰੀਨ ਕੌਰ ਮਾਨ ਨੇ ਪਹਿਲਾ, ਅਲੀਸ਼ਾ ਨੇ ਦੂਜਾ ਅਤੇ ਰਾਬੀਆਜੈਨ ਨੇ ਤੀਜਾ, ਤੀਸਰੀ ਜਮਾਤ ਵਿੱਚੋਂ ਐਸ਼ਨਾ ਨੇ ਪਹਿਲਾ, ਗੁਰਸੀਰਤ ਸਿੰਘ ਧਾਲੀਵਾਲ ਨੇ ਦੂਜਾ ਅਤੇ ਨਿਰਗੁਣ ਕੋਰ ਨੇ ਤੀਜਾ ਸਥਾਨ, ਚੌਥੀ ਜਮਾਤ ਵਿੱਚੋਂ ਨਿਮਰਦੀਪ ਕੌਰ ਨੇ ਪਹਿਲਾ, ਮੈਹਰੀਨ ਕੋਰ ਨੇ ਦੂਜਾ ਅਤੇ ਆਸ਼ਵੀ ਗੁਪਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂਪੰਜਵੀਂ ਜਮਾਤ ਵਿੱਚੋਂ ਸਮਰੀਤ ਕੌਰ ਬਾਠ ਨੇ ਪਹਿਲਾ, ਅਸ਼ਵਨਜੋਤ ਕੌਰ ਨੇ ਦੂਜਾ ਅਤੇ ਸੀਰਤ ਨੇ ਤੀਜਾ ਸਥਾਨ ਹਾਸਿਲ ਕੀਤਾ। ਛੇਵੀਂ ਜਮਾਤ ਵਿੱਚੋਂ ਸਮਾਇਰਾ ਨੇ ਪਹਿਲਾ, ਅਕਸ਼ਿਤਾਅਤੇ ਸਿਮਰਨ ਬਰਾੜ ਨੇ ਦੂਜਾ ਅਤੇ ਸੁਖਮਨਪ੍ਰੀਤ ਕੋਰ ਨੇ ਤੀਜਾ ਸਥਾਨ, ਸੱਤਵੀਂ ਜਮਾਤ ਵਿੱਚੋਂ ਨਵਰੀਤ ਕੌਰ ਨੇ ਪਹਿਲਾ, ਮਨਮੀਤ ਕੋਰ ਔਲਖ ਨੇ ਦੂਜਾ ਅਤੇ ਜਗਸੀਰ ਕੌਰ ਨੇ ਤੀਜਾ ਸਥਾਨ, ਅੱਠਵੀਂ ਜਮਾਤ ਵਿੱਚੋਂ ਮਨੰਤ ਮਨਚੰਦਾ ਨੇ ਪਹਿਲਾ, ਕੁੰਜਲ ਰਾਣਾ ਅਤੇ ਮਨਰੀਤ ਕੋਰ ਨੇ ਦੂਜਾ ਅਤੇ ਦੀਆ ਨੇ ਤੀਜਾ ਸਥਾਨ, ਨੌਵੀਂ ਜਮਾਤ ਵਿੱਚੋਂ ਕਿਰਤਰੂਪ ਕੌਰ ਨੇ ਪਹਿਲਾ, ਅਭੀਜੋਤ ਸਿੰਘ ਮਕੱੜ ਅਤੇ ਅਮਨਬੀਰ ਸਿੰਘ ਨੇ ਦੂਜਾ, ਦਿਲਨਾਜ਼ ਬਰਾੜ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਹੀ ਗਿਆਰਵੀਂ ਜਮਾਤ ਦੇ ਮੈਡੀਕਲ ਸਟਰੀਮ ਵਿੱਚੋਂ ਜੈਸਮੀਨ ਕੌਰ ਬਰਾੜ ਪਹਿਲੇ, ਮਨਦੀਪ ਕੌਰ ਦੂਜੇ ਅਤੇ ਜੈਸਮੀਨ ਅਰੌੜਾ ਤੀਜੇ ਸਥਾਨ ’ਤੇ ਰਹੇ। ਨਾਨ- ਮੈਡੀਕਲ ਸਟਰੀਮ ਵਿੱਚੋਂ ਅਰਮਾਨਦੀਪ ਸਿੰਘ ਪਹਿਲੇ, ਕਰਨਪ੍ਰੀਤ ਸਿੰਘ ਦੂਜੇ ਅਤੇ ਏਕਮਜੋਤ ਸਿੰਘ ਸੰਧੂ ਤੀਜੇ ਸਥਾਨ ’ਤੇ ਰਹੇ। ਕਾਮਰਸ ਸਟਰੀਮ ਵਿੱਚੋਂ ਹਰੀਹਰ ਸਿੰਘ ਨੇ ਪਹਿਲਾ, ਜਸ਼ਨਪ੍ਰੀਤ ਕੋਰ ਨੇ ਦੂਜਾ ਅਤੇ ਸਮਾਇਲਰੋਜ਼ ਸਿੰਘ ਵਾਂਦਰ ਨੇ ਤੀਜਾ ਸਥਾਨ ਹਾਸਿਲ ਕੀਤਾ। ਹਿਊਮੈਨਟੀਜ਼ ਵਿੱਚੋਂ ਚੈਰਬਪ੍ਰੀਤ ਕੋਰ ਧਾਲੀਵਾਲ ਨੇ ਪਹਿਲਾ, ਜਪਨੀਤ ਕੋਰ ਨੇ ਦੂਜਾ ਅਤੇ ਮਨਵੀਰ ਕੌਰ ਨੇ ਤੀਜਾ ਸਥਾਨ ਹਾਸਿਲ ਕਰਕੇ ਆਪਣਾ, ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ 100 ਪ੍ਰਤੀਸ਼ਤ ਹਾਜ਼ਰੀ ਲਈ ਗਿਆਰਵੀਂ ਜਮਾਤ ਦੀ ਚੈਰਬਪ੍ਰੀਤ ਕੋਰ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਟੇਟ ਜੇਤੂ ਪ੍ਰਭਤਾਜ ਸਿੰਘ ਅਤੇ ਏਕਨੂਰ ਕੌਰ ਨੂੰ ਤੈਰਾਕੀ, ਅਕਮਵੀਰ ਕੌਰ ਨੂੰ ਸ਼ੂਟਿੰਗ, ਜਸ਼ਨਪ੍ਰੀਤ ਸਿੰਘ ਮੱਲੀ ਨੂੰ ਐਥਲੈਟਿਕਸ ਤੇ ਬਾਸਕਿਟਬਾਲ ਵਿੱਚ ਇੰਟਰਨੈਸ਼ਨਲ ਜ਼ੇਤੂ ਖੁਸ਼ਮਨ ਸ਼ਰਮਾ, ਹਰਕਮਲ ਸਿੰਘ ਸੰਧੂ, ਗੁਰਕਮਲ ਸਿੰਘ ਸੰਧੂ, ਗੁਰਮੁੱਖ ਸਿੰਘ ਅਤੇ ਅਭੀਜੋਤ ਸਿੰਘ ਬਰਾੜ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਚੇਅਰਮੈਨ ਸਿਮਰਜੀਤ ਸਿੰਘ ਸੇਖੋਂ, ਸਮੁੱਚੀ ਮੈਨੇਜਮੈਂਟ ਕਮੇਟੀਅਤੇਕਾ. ਪ੍ਰਿੰਸੀਪਲ ਸ੍ਰੀਮਤੀ ਸੁਖਦੀਪ ਕੌਰ ਨੇ ਇਹ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਸਮੂਹ ਸਟਾਫ਼, ਕੋਆਰਡੀਨੇਟਰਜ਼ ਅਤੇ ਵਾਈਸ ਪ੍ਰਿੰਸੀਪਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ ਦੀ ਮਿਹਨਤ, ਮਾਪਿਆਂ ਦਾ ਭਰੋਸਾ ਅਤੇ ਕਾਬਲ ਅਧਿਆਪਕਾਂ ਦੁਆਰਾ ਪ੍ਰਦਾਨ ਕੀਤੀ ਗਈ ਉੱਤਮ ਸਿੱਖਿਆ ਦੀ ਬਦੌਲਤ ਹੀ ਸ਼ਾਨਦਾਰ ਆਇਆ ਹੈ। ਉਹਨਾਂ ਨੇ ਦੱਸਿਆ ਕਿ ਬਾਬਾ ਫ਼ਰੀਦ ਜੀ ਦੀ ਰਹਿਮਤ ਸਦਕਾ ਇਹ ਸਕੂਲ ਹਰ ਵਰ੍ਹੇ ਅਕਾਦਮਿਕ ਅਤੇ ਸਹਿ-ਅਕਾਦਮਿਕ ਖੇਤਰ ਵਿੱਚ ਬੇਮਿਸਾਲ ਪ੍ਰਾਪਤੀਆਂ ਹਾਸਿਲ ਕਰਕੇ ਪੰਜਾਬ ਵਿੱਚ ਆਪਣਾ ਨਾਮ ਚਮਕਾ ਰਿਹਾ ਹੈ।

