ਭਗਤ ਸੈਣਿ ਜੀ ਨੂੰ ਯਾਦ ਕਰਦਿਆਂ
ਅੱਜ ਭਗਤ ਸੈਣਿ ਜੀ ਦਾ ਪ੍ਰਕਾਸ ਪੁਰਬ ਹੈ। ਇਸ ਦਿਨ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਧਾਰਮਿਕ ਦੀਵਾਨ ਸਜਣਗੇ। ਉਨ੍ਹਾਂ ਦੇ ਜੀਵਨ ਵਾਰੇ ਵੱਡੇ ਵੱਡੇ ਭਾਸ਼ਨ ਦਿੱਤੇ ਜਾਣਗੇ। ਉਨ੍ਹਾਂ ਦੇ ਜੀਵਨ ਸਬੰਧੀ ਤੇ ਬਾਣੀ ਬਾਰੇ ਪ੍ਰਚਾਰਕ ਤੇ ਗ੍ਰੰਥੀ ਸਿੰਘ ਵਿਚਾਰਾਂ ਕਰਨਗੇ। ਭਗਤ ਸੈਣਿ ਜੀ ਉਨ੍ਹਾਂ ਪੰਦਰਾਂ ਸ੍ਰੋਮਣੀ ਭਗਤਾਂ ਦੇ ਵਿੱਚ ਸ਼ਾਮਲ ਹਨ, ਜਿਹਨਾਂ ਦੀ ਬਾਣੀ ਨੂੰ ਪੰਜਵੇਂ ਪਾਤਸਾਹ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਸੀ। ਅੱਜ ਜਦੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗੇ ਨਤਮਸਤਕ ਹੁੰਦੇ ਹਾਂ ਤੇ ਉਨ੍ਹਾਂ ਪੰਦਰਾਂ ਭਗਤਾਂ ਨੂੰ ਵੀ ਸੱਜਦਾ ਕਰਦੇ ਹਾਂ। ਜਿਹਨਾਂ ਕਰਮ ਕਾਂਡ ਦੇ ਵਿੱਚੋ ਸਾਨੂੰ ਗੁਰੂ ਸਾਹਿਬਾਨਾਂ ਤੇ ਭਗਤਾਂ ਨੇ ਕੱਢਿਆ ਸੀ। ਅੱਜ ਅਸੀਂ ਉਸੇ ਹੀ ਦਲਦਲ ਦੇ ਵਿੱਚ ਪਹਿਲਾਂ ਨਾਲੋਂ ਬੁਰੀ ਤਰ੍ਹਾਂ ਫਸ ਗਏ ਹਾਂ। ਭਗਤ ਸੈਣਿ ਜੀ ਦਾ ਜਨਮ 1365 ਦੇ ਵਿੱਚ ਪਿਤਾ ਸ਼੍ਰੀ ਮੁਕੰਦ ਰਾਏ ਜੀ ਦੇ ਘਰ ਮਾਤਾ ਜੀਵਨੀ ਦੇ ਕੁੱਖੋ ਹੋਇਆ ਸੀ। ਭਗਤ ਜੀ ਨਾਈ ਜਾਤ ਨਾਲ ਸਬੰਧ ਰੱਖਦੇ ਸਨ। ਗਰੀਬ ਪਰਵਾਰ ਹੋਣ ਕਰਕੇ ਭਗਤ ਸੈਣਿ ਜੀ ਨੇ ਮਿਹਨਤ ਤੇ ਭਗਤੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਸੀ। ਆਪ ਜੀ ਨੇ ਸਾਰੀ ਜਿੰਦਗੀ ਨਾਮ ਜਪਿਆ ਸਖਤ ਮਿਹਨਤ ਕੀਤੀ ਤੇ ਲੋਕਾਂ ਨੂੰ ਦੁਨਿਆਵੀ ਕਰਮ ਕਾਂਡ ਦੇ ਵਿੱਚੋ ਕੱਢਣ ਦਾ ਅਣਥੱਕ ਯਤਨ ਕੀਤਾ। ਆਪ ਜੀ ਦਾ ਇੱਕ ਸ਼ਬਦ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਪਰ ਆਪ ਜੀ ਨੇ ਪ੍ਰਮਾਤਮਾ ਦੀ ਉਤਸਤ ਵਿੱਚ ਬਹੁਤ ਸਾਰੀ ਰਚਨਾ ਕੀਤੀ । ਆਪ ਜੀ ਰਾਜਸਥਾਨ ਦੇ ਰੀਵਾ ਦੇ ਵਿੱਚ ਰਹੇ। ਭਗਤ ਕਬੀਰ ਜੀ ਤੇ ਭਗਤ ਰਾਮਾਨੰਦ ਜੀ ਦੀਆਂ ਰਚਨਾਵਾਂ ਨੂੰ ਆਪ ਅਕਸਰ ਹੀ ਗਾਇਆ ਕਰਦੇ ਸਨ। ਆਪ ਜੀ ਆਵਾਜ ਬਹੁਤ ਮਿੱਠੀ ਸੀ। ਆਪ ਦੇ ਭਗਤ ਅਕਸਰ ਹੀ ਆਪ ਦੀਆਂ ਗਾਈਆਂ ਰਚਨਾਵਾਂ ਨੂੰ ਬਹੁਤ ਹੀ ਪਿਆਰ ਨਾਲ ਸੁਣਦੇ ਸਨ। ਆਪ ਰਾਜਸਥਾਨ ਦੇ ਰਾਜੇ ਦੇ ਸੇਵਦਾਰ ਸਨ ਤੇ ਉਨ੍ਹਾਂ ਦੀ ਸੇਵਾ ਕਰਦੇ ਸਨ। ਆਪ ਜੀ ਬਹੁਤ ਦੇਰ ਭਗਤ ਸਧਨਾ ਜੀ, ਗੁਰੂ ਰਵਿਦਾਸ ਜੀ, ਭਗਤ ਨਾਮ ਦੇਵ ਜੀ, ਭਗਤ ਕਬੀਰ ਜੀ ਤੇ ਭਗਤ ਤਰਲੋਚਨ ਜੀ ਦੇ ਨਾਲ ਗੁਰੂ ਕਾਸ਼ੀ ਰਹਿੰਦੇ ਰਹੇ। ਆਪ ਨੇ ਆਪਣੇ ਜੀਵਨ ਵਿੱਚ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਿਆ । ਆਪ ਆਖਿਆ ਕਰਦੇ ਸਨ। ਸਭ ਦਾ ਮਾਲਕ ਪਰਮਾਤਮਾ ਹੈ। ਸਾਨੂੰ ਉਸਦੀ ਰਜਾ ਵਿੱਚ ਰਹਿਣਾ ਚਾਹੀਦਾ ਹੈ। ਉਨ੍ਹਾਂ ਸਮਿਆਂ ਦੇ ਵਿੱਚ ਸਾਡੇ ਸਮਾਜ ਵਿੱਚ ਜਾਤ ਪਾਤ ਤੇ ਊਚ ਨੀਚ ਦਾ ਬਹੁਤ ਬੋਲਬਾਲਾ ਸੀ। ਭਗਤ ਸੈਣਿ ਜੀ ਨੇ ਇਸ ਕੋਹੜ ਤੋਂ ਬਚਣ ਲਈ ਆਮ ਲੋਕਾਂ ਨੂੰ ਸਦਾ ਪ੍ਰੇਰਿਆ। ਆਪ ਜੀ ਦੀ ਬਾਣੀ ਦੇ ਛੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ। ਆਪ ਇਕ ਵਾਰ ਲਾਹੌਰ ਨੂੰ ਜਾਂਦੇ ਸਮੇਂ ਠੱਠੀਆ ਪਿੰਡ ਦੇ ਵਿੱਚ ਠਹਿਰੇ ਸਨ ਜਿਥੇ ਆਪ ਜੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸੋਬਿਤ ਹੈ। ਆਪ ਨੇ 85 ਸਾਲ ਜੀਵਨ ਜੀਵਿਆ। ਆਪ ਜੀ ਤੀਹ ਸਾਲ ਬਨਾਰਸ ਕਾਸ਼ੀ ਰਹੇ। ਪਰਮਾਤਮਾ ਦੀ ਭਗਤੀ ਕਰਦਿਆਂ ਆਪ ਜੀ ਨੇ ਲੋਕਾਂ ਨੂੰ ਜਾਤਪਾਤ ਤੋਂ ਉਪਰ ਉਠ ਕੇ ਪਰਮਾਤਮਾ ਦੀ ਭਗਤੀ ਕਰਨ ਲਈ ਪ੍ਰੇਰਿਆ। ਜਿਹਨਾਂ ਸਮਿਆਂ ਦੇ ਵਿੱਚ ਆਪ ਜੀ ਨੇ ਪਰਮਾਤਮਾ ਦੀ ਭਗਤੀ ਕੀਤੀ । ਉਹਨਾਂ ਦਿਨਾਂ ਦੇ ਵਿੱਚ ਸਨਾਤਨੀ ਧਰਮ ਦਾ ਬਹੁਤ ਬੋਲਬਾਲਾ ਸੀ। ਜਿਸਦੇ ਵਿੱਚ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਨਾਮ ਜਪਣ ਤੇ ਮੰਦਰਾਂ ਵਿੱਚ ਜਾਣ ਦੀ ਮਨਾਈ ਸੀ। ਆਪ ਜੀ ਨੇ ਭਗਤ ਕਬੀਰ ਜੀ, ਗੁਰੂ ਰਵਿਦਾਸ ਜੀ, ਭਗਤ ਤਰਲੋਚਨ ਜੀ, ਭਗਤ ਸਧਨਾ ਜੀ ਦੇ ਨਾਲ ਰਲ ਭਗਤੀ ਲਹਿਰ ਚਲਾਈ। ਇਸ ਭਗਤੀ ਲਹਿਰ ਨੇ ਹੀ ਬਾਅਦ ਵਿੱਚ ਦੇਸ ਵਿੱਚ ਗੁਰਮਤਿ ਲਹਿਰ ਨੂੰ ਜਨਮ ਦਿੱਤਾ। ਅੱਜ ਅਸੀਂ ਆਪਣੇ ਭਗਤਾਂ ਦੇ ਜੀਵਨ ਤੋਂ ਕੋਈ ਪ੍ਰੇਰਣਾ ਲੈਣ ਦੇ ਨਾਲ ਵਕਤੀ ਅਡੰਬਰ ਕਰਨ ਲੱਗ ਗਏ ਹਾਂ। ਅੱਜ ਲੋੜ ਹੈ ਕਿ ਅਸੀਂ ਉਹਨਾਂ ਦੇ ਜੀਵਨ ਅਤੇ ਵਿਚਾਰਧਾਰਾ ਤੋਂ ਕੋਈ ਸੇਧ ਲਈਏ।
ਜਸਵੀਰ ਸਿੰਘ ਪਮਾਲੀ
9878700325
Leave a Comment
Your email address will not be published. Required fields are marked with *