ਕੋਟਕਪੂਰਾ, 5 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਲਗਾਤਾਰ ਯਤਨਸ਼ੀਲ ਸਮਾਜਸੇਵੀ ਸੰਸਥਾ ‘ਗੁੱਡ ਮੌਰਨਿੰਗ ਵੈਲੇਫਅਰ ਕਲੱਬ’ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਮਲਕੀਤ ਸਿੰਘ ਭੋਲਾ ਖੁਰਮੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੋਰਾਨ ਸੇਵਾ ਕਾਰਜਾਂ ਦੀ ਨਵੀਂ ਰਣਨੀਤੀ ਅਤੇ ਸ਼ੈਸ਼ਨ 2026-27 ਦੇ ਭਵਿੱਖ ਲਈ ਉਲੀਕੇ ਕਾਰਜਾਂ ਸਬੰਧੀ ਕਾਰਜਕਾਰਨੀ ਦੇ ਮੈਂਬਰਾਂ ਦੀਆਂ ਡਿਊਟੀਆਂ ਨਿਰਧਾਰਤ ਕੀਤੀਆਂ ਅਤੇ 7 ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਮੀਟਿੰਗ ਵਿੱਚ ਸ਼ਾਮਲ ਪ੍ਰੋ ਐਚ ਐਸ ਪਦਮ, ਜਸਕਰਨ ਸਿੰਘ ਭੱਟੀ, ਗੁਰਿੰਦਰ ਸਿੰਘ ਮਹਿੰਦੀਰੱਤਾ, ਠੇਕੇਦਾਰ ਪ੍ਰੇਮ ਮੈਣੀ, ਰਵਿੰਦਰਪਾਲ ਕੋਛੜ, ਸੁਨੀਲ ਕੁਮਾਰ ਬਿੱਟਾ ਗਰੋਵਰ, ਓਮ ਪ੍ਰਕਾਸ਼ ਗੁਪਤਾ, ਸੋਮਨਾਥ ਅਰੋੜਾ ਵਲੋਂ ਮਤਿਆਂ ਪ੍ਰਤੀ ਸਹਿਮਤੀ ਪ੍ਰਗਟਾਈ ਗਈ। ਪਹਿਲੇ ਮਤੇ ਵਿੱਚ ਵਿੱਤ ਸਕੱਤਰ ਵੱਲੋਂ ਪਿਛਲੇ ਸ਼ੈਸ਼ਨ ਵਿੱਚ ਪ੍ਰਾਪਤ ਫੰਡ ਅਤੇ ਖਰਚਿਆਂ ਨੂੰ ਪਾਸ ਕੀਤਾ ਗਿਆ। ਨਵੇਂ ਸਾਲ ਦਾ ਫੁੱਲ ਸਾਈਜ਼ ਕੈਲੰਡਰ ਛਪਵਾਉਣ ਦਾ ਫੈਸਲਾ, ਕਲੱਬ ਦੇ ਸਟਾਕ ਦੀ ਵੈਰੀਫਿਕੇਸ਼ਨ ਅਤੇ ਸਟੋਰ ਇੰਚਾਰਜ ਦੀ ਨਿਯੁਕਤੀ, ਸ਼ੈਸ਼ਨ 2026-27 ਦੋਰਾਨ ਖਰੀਦੋ ਫਰੋਖਤ ਸਬੰਧੀ ਪੰਜ ਮੈਂਬਰੀ ਕਮੇਟੀ ਦਾ ਗਠਨ, ਨਵੇਂ ਸਾਲ ਦੌਰਾਨ ਕਲੱਬ ਦੇ ਉਦੇਸ਼ਾਂ ਉਪਰ ਅਧਾਰਤ ਪ੍ਰੋਗਰਾਮ ਕਰਵਾਉਣ ਦੇ ਪ੍ਰੋਜੈਕਟ ਇੰਚਾਰਜ ਦੀ ਨਿਯੁਕਤੀ, ਸਾਲ 2027 ਦੋਰਾਨ 12 ਖਾਸ ਦਿਨਾ-ਤਿਉਹਾਰਾਂ ਆਦਿ ਨੂੰ ਮਨਾਉਣ ਦਾ ਵੀ ਫੈਸਲਾ ਕੀਤਾ ਗਿਆ। ਡਾ ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਬੰਧ ਵਿੱਚ ਕਾਰਜਕਾਰਨੀ ਦੇ ਅਹੁਦੇਦਾਰਾਂ ਨੂੰ ਉਹਨਾਂ ਦੀਆਂ ਜਿੰਮੇਵਾਰੀਆਂ ਅਤੇ ਡਿਊਟੀਆਂ ਦੇ ਦਸਤਾਵੇਜ ਵੀ ਸੌਂਪੇ ਗਏ।

