ਕੋਟਕਪੂਰਾ, 2 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਦੇ ਅਧੀਨ ਵਿਧਾਨ ਸਭਾ ਖੇਤਰ ਮੰਡਲ ਕੋਟਕਪੂਰਾ ਵਿੱਚ ਤਿੰਨੋਂ ਵਿਧਾਨ ਸਭਾਵਾਂ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਜੀ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਸਟੇਟ ਮਹਾਮੰਤਰੀ ਸ੍ਰੀ ਅਨਿਲ ਸਰੀਨ ਜੀ, ਦੀਨ ਦਿਆਲ ਉਪਾਧਿਆ ਜਯੰਤੀ ਸਮਾਰੋਹ ਦੇ ਜੋਨ ਇੰਚਾਰਜ ਸ੍ਰੀ ਵਿਜੇ ਸ਼ਰਮਾ ਜੀ ਅਤੇ ਸਟੇਟ ਸੈਕਟਰੀ ਸ੍ਰੀ ਦਰਗੇਸ਼ ਸ਼ਰਮਾ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਦੌਰਾਨ ਮੰਡਲ ਕੋਟਕਪੂਰਾ ਦੇ ਬਜ਼ੁਰਗ ਨੇਤਾ ਮਾ. ਹਰਬੰਸ ਲਾਲ ਸ਼ਰਮਾ ਜੀ, ਸਟੇਟ ਮੈਂਬਰ ਸ੍ਰੀ ਪ੍ਰਦੀਪ ਸ਼ਰਮਾ ਜੀ ਅਤੇ ਕੋਟਕਪੂਰਾ ਮੰਡਲ ਪ੍ਰਧਾਨ ਸ੍ਰੀ ਮਨਜੀਤ ਸਿੰਘ ਨੇਗੀ ਜੀ ਵੱਲੋਂ ਪਹੁੰਚੇ ਹੋਏ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਤਿਕਾਰ ਨਾਲ ਸਵਾਗਤ ਕੀਤਾ ਗਿਆ। ਇਸਦੇ ਨਾਲ ਹੀ ਮੰਡਲ ਖਾਰਾ ਦੇ ਨਵੇਂ ਨਿਯੁਕਤ ਮੰਡਲ ਪ੍ਰਧਾਨ ਸ੍ਰੀ ਗੁਰਸ਼ਰਨ ਸਿੰਘ ਜੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ। ਇਸ ਮੀਟਿੰਗ ਵਿੱਚ ਹਾਜ਼ਰੀ ਲਗਵਾਉਣ ਵਾਲੇ ਸੀਨੀਅਰ ਨੇਤਾਵਾਂ ਵਿੱਚ ਮੈਡਮ ਸੁਨੀਤਾ ਗਰਗ, ਮੁਕੇਸ਼ ਗਰਗ, ਗਿੰਦਰ ਸਿੰਘ ਰਮਾਣਾ, ਸਾਬਕਾ ਮੰਡਲ ਪ੍ਰਧਾਨ ਕ੍ਰਿਸ਼ਨ ਨਾਰੰਗ, ਕਮਲ ਗਰਗ, ਕਰਤਾਰ ਸਿੰਘ ਸਿੱਖਾਂਵਾਲਾ, ਮੈਡਮ ਬਲਜੀਤ ਕੌਰ, ਅਜੀਤ ਪ੍ਰਕਾਸ਼ ਸ਼ਰਮਾ, ਵਿਨੋਦ ਸ਼ਰਮਾ, ਅਨੰਦ ਭਾਰਤੀ, ਗਗਨਦੀਪ ਸਿੰਘ, ਸੋਨੂੰ ਸਿੰਗਲਾ, ਗਗਨ ਪੰਡਿਤ, ਗਗਨ ਤੇਰਪੁਰੀਆ ਸਮੇਤ ਹੋਰ ਕਈ ਵਰਕਰ ਸ਼ਾਮਿਲ ਸਨ। ਮੀਟਿੰਗ ਦੌਰਾਨ ਪਾਰਟੀ ਦੀਆਂ ਆਉਣ ਵਾਲੀਆਂ ਗਤੀਵਿਧੀਆਂ, ਸੰਗਠਨ ਮਜ਼ਬੂਤੀ ਅਤੇ ਜਨ ਸੰਪਰਕ ਨੂੰ ਹੋਰ ਵਧਾਉਣ ਸਬੰਧੀ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

