ਨਾ ਕੁਰਸੀ ਹੈ, ਨਾ ਕਾਰ ਹੈ
ਬਸ ਹੱਥਾਂ ਤੇ ਛਾਲੇ ਹਜ਼ਾਰ ਹੈ ।
ਜਿਹੜਾ ਸਵੇਰੇ ਉੱਠ ਕੇ ਹਾਜ਼ਰੀ ਲਾਵੇ
ਉਹੀ ਤਾਂ ਅਸਲ ਵਿਚ ਸਰਕਾਰ ਹੈ ।
ਲੀਡਰ ਕਹਿੰਦੇ ਮਜ਼ਦੂਰ ਦੇਸ਼ ਦੀ ਸ਼ਾਨ
ਸਟੇਜਾਂ ਤੇ ਫੋਟੋ ਖਿਚਵਾਉਂਦੇ ਨੇ।
ਪਰ ਜਦੋਂ ਮੰਗੇ ਆਪਣਾ ਹੱਕ,
ਯੂਨੀਅਨਬਜੀ਼ ਕਹਿ ਕੇ ਲਾਠੀਆਂ ਚਲਾਉਂਦੇ ਨੇ।
ਸੁਣ ਲਓ ਹਾਕਮੋ ਇੱਕ ਗੱਲ,
ਇਹ ਮਜ਼ਦੂਰ ਜਦੋਂ ਔਜ਼ਾਰ ਰੱਖ ਦੇਵੇਗਾ,
ਤੇਰੀ ਫੈਕਟਰੀ ਬੰਦ, ਤੇਰੀ ਕੁਰਸੀ ਹਿੱਲ ਜੂਤੇਰਾ ਵਿਕਾਸ ਸੜਕਾਂ ਤੇ ਰੁੱਲ ਜਾਵੇਗਾ।
ਇਹ ਕਾਇਆ ਲੋਹੇ ਦੀ ਹੈ, ਹੌਸਲਾ ਪਹਾੜ ਹੈ,
ਮਜ਼ਦੂਰ ਨਹੀਂ ਮੰਗਦਾ ਭੀਖ,ਮੰਗਦਾ ਆਪਣਾ ਹੱਕ ਹੈ।
ਸੁਰਜੀਤ ਕੌਰ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਨਵੀਂ ਦਿੱਲੀ 18
Leave a Reply