ਕਿਧਰੇ ਜਦ ਵੀ ਨਜ਼ਰੀਂ ਪੈਂਦਾ, ਮੈਨੂੰ ਕੋਈ ਮਜ਼ਦੂਰ।
ਹਾਲਤ ਉਹਦੀ ਵੇਖ ਕੇ ਮੈਨੂੰ, ਜਾਪੇ ਉਹ ਮਜਬੂਰ।
ਦੇਸ਼ ਮੇਰੇ ਦੀ ਹਾਲਤ ਲੱਗਦੀ, ਕਿੰਨੀ ਹੋਈ ਕਰੂਰ।
ਕਿਰਤੀ ਬੰਦੇ ਦੀਆਂ ਅੱਖਾਂ ‘ਚੋਂ, ਗੁੰਮ ਹੋ ਗਿਆ ਨੂਰ।
ਵੇਖ ਕੇ ਕਿਰਤੀ ਦੀ ਮਜਬੂਰੀ, ਸਕਦਾਂ ਕੇਵਲ ਝੂਰ।
ਦੂਜੇ ਪਾਸੇ ਦੇਸ਼ ਦਾ ਨੇਤਾ, ਡੁੱਬਿਆ ਵਿੱਚ ਸਰੂਰ।
ਕਿਹੜਾ ਏਥੇ ਲੋਕਰਾਜ ਹੈ, ਕਾਹਦਾ ਹੈ ਦਸਤੂਰ।
ਕਿਰਤੀ ਦੀ ਕੋਈ ਬਾਤ ਨਾ ਪੁੱਛੇ, ਲੋਟੂ ਹੈ ਮਸ਼ਹੂਰ।
ਭਾਈ ਲਾਲੋ ਦਾ ਯੁੱਗ ਰਿਹਾ ਨਾ, ਭਾਗੋ ਹੈ ਮਗ਼ਰੂਰ।
ਮਈ ਦਿਵਸ ਤੇ ਸਭ, ਕਾਮੇ ਦੀ ਕਰਦੇ ਗੱਲ ਜ਼ਰੂਰ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.