“ਬਬਾਣੀਆਂ ਕਹਾਣੀਆਂ ਪੱੁਤ ਸਪੁੱਤ ਕਰੇਣਿ” ਦੇ ਮਹਾਂਵਾਕ ਅਨੁਸਾਰ ਸੰਸਾਰ ਵਿਚ ਉਹ ਕੌਮਾਂ ਹੀ ਜਿੰਦਾ ਰਹਿੰਦੀਆਂ ਹਨ ਜਿੰਨ੍ਹਾਂ ਦੇ ਅਨੁਆਈ ਆਪਣੇ ਇਤਹਾਸ ਅਤੇ ਆਪਣੀਆਂ ਵਿਰਾਸਤਾਂ ਦੀ ਸੰਭਾਲ ਕਰਕੇ ਇਸਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਂਦੇ ਹਨ। ਕਿਸੇ ਕੌਮ ਦਾ ਸੱਚਾ ਸੁੱਚਾ ਇਤਿਹਾਸ ਤੇ ਵਿਰਾਸਤਾਂ ਹੀ ਉਸ ਕੌਮ ਦੇ ਬਜੁਰਗਾਂ ਜਾਂ ਵਡੇਰਿਆਂ ਦੇ ਕੀਤੇ ਕੰਮਾਂ ਦਾ ਵੇਰਵਾ ਦਿੰਦੇ ਹਨ ਜੋ ਅਗਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ।
ਜਦੋਂ 1507 ਈਸਵੀ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇ ਜੀ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਭਾਈ ਮਰਦਾਨਾਂ ਜੀ ਨੂੰ ਨਾਲ ਲੈਕੇ ਸੈਦਪੁਰ (ਏਮਨਾਬਾਦ) ਭਾਈ ਲਾਲੋ ਜੀ ਪਾਸ ਪਹੁੰਚੇ ਤਾਂ ਉਹਨਾਂ ਭਾਈ ਜੀ ਪਾਸ 22 ਦਿਨ ਨਿਵਾਸ ਕੀਤਾ।ਭਾਈ ਲਾਲੋ ਜੀ ਨੇ ਗੁਰੂ ਜੀ ਦੇ ਅਰਾਮ ਲਈ ਨਵੀਂ ਮੰਜੀ ਤਿਆਰ ਕੀਤੀ ਤੇ ਗੁਰੂ ਜੀ ਨੇ ਇਸ ਮੰਜੀ ਤੇ ਵਿਸ਼ਰਾਮ ਕੀਤਾ।ਬਾਅਦ ਵਿਚ ਗੁਰੁ ਜੀ ਦੇ ਹੁਕਮ ਅਨੁਸਾਰ ਇਸ ਮੰਜੀ ਤੋਂ ਹੀ ਸਿੱਖੀ ਦੇ ਪ੍ਰਚਾਰ ਤੇ ਸੇਵਾ ਦਾ ਕੰਮ ਜਾਰੀ ਰੱਖਿਆ ਗਿਆ।ੇ ਇਹ ਆਪਣੇ ਜਗਤ ਗੁਰੂ ਦੇ ਪਿਆਰ ਤੇ ਸਤਿਕਾਰ ਦੀ ਇਕ ਦਾਸਤਾਂਨ ਹੈ ਜਿਸਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲਦੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਏਮਨਾਬਾਦ ਵਿਚ 22 ਦਿਨ ਭਾਈ ਲਾਲੋ ਦੇ ਘਰ ਨਿਵਾਸ ਦੁਰਾਨ ਹੀ ਉਥੋਂ ਦੇ ਹਾਕਮ ਜਾਲਮ ਖਾਨ ਦਾ ਮਲਿਕ ਭਾਗੋ ਨਾਂ ਦਾ ਅਹਿਲਕਾਰ ਸੀ ਜੋ ਕਿ ਹਕੂਮਤ ਦੇ ਨਸ਼ੇ ਵਿਚ ਬਹੁਤ ਜੁਲਮ ਤੇ ਜਬਰ ਕਰਕੇ ਧੰਨ ਦੌਲਤ ਇਕੱਠੀ ਕਰਦਾ ਸੀ ਤੇ ਉਸਦਾ ਲੜਕਾ ਜਗਜੀਵਨ ਮਲਿਕ ਆਪਣੇ ਪਿਉ ਤੋਂ ਵੀ ਚਾਰ ਕਦਮ ਅੱਗੇ ਸੀ ।ਇਹ ਪੂਰਾ ਅਯਾਸ਼ ਸੀ ਤੇ ਪਿੰਡ ਦੀ ਕਿਸੇ ਧੀ ਭੈਣ ਨੂੰ ਨਹੀਂ ਸੀ ਬਖਸ਼ਦਾ।ਉਥੋਂ ਦੇ ਖੁਸ਼੍ਹਾਲੇ ਦੀ ਧੀ ਹੁਕਮੀ ਭਰ ਜਵਾਨ ਤੇ ਬਹੁਤ ਸੁੰਦਰ ਸੀ, ਮਲਿਕ ਦਾ ਮੁੰਡਾ ਉਸਨੂੰ ਜਬਰਦਸਤੀ ਚੁੱਕ ਕੇ ਆਪਣੀ ਹਵੇਲੀ ਵਿੱਚ ਲੈ ਗਿਆ ਤੇ ਉਸ ਨਾਲ ਬਦਫੈਲੀ ਕਰਨੀ ਚਾਹੀ ਪਰ ਉਹ ਉਸਦੇ ਚੁੰਗਲ ਵਿੱਚੋਂ ਬਚਕੇ ਹਵੇਲੀ ਦੀ ਦਿਵਾਰ ਤੋਂ ਬਾਹਰ ਛਾਲ ਮਾਰ ਕੇ ਮਰ ਗਈ । ਸਾਰੇ ਇਲਾਕੇ ਵਿਚ ਰੌਲਾ ਪੈ ਗਿਆ ਕਿ ਮਲਿਕ ਦੀ ਹਵੇਲੀ ਤੋਂ ਹੁਕਮੀ ਨਾਂ ਦੀ ਮੁਟਿਆਰ ਡਿੱਗ ਕੇ ਮਰ ਗਈ, ਉਸਦੇ ਮਾਪੇ ਰੋ ਰੋ ਕੇ ਸ਼ੁਦਾਈ ਹੋ ਗਏ।ਉਹਨਾਂ ਦਾ ਧੀ ਦੇ ਵੇਰਾਗ ਵਿਚ ਦਿਮਾਗੀ ਸੰਤੁਲਨ ਵਿਗੜ ਗਿਆ ਤੇ ਉਸਦਾ ਪਿਤਾ ਹਰ ਮਿਲਣ ਵਾਲੇ ਨੂੰ ਕਹਿਣ ਲਗ ਪਿਆ ਕਿ ਮਲਿਕ ਦੇ ਮਹਿਲਾਂ ਵਿਚ ਭੁਤ ਤੇ ਚੜੇਲਾਂ ਵਸਦੀਆਂ ਹਨ, ਏਥੇ ਲੋਕਾਂ ਨੂੰ ਮਾਰਕੇ ਉਹਨਾਂ ਦਾ ਖੁਨ ਪੀਤਾ ਤੇ ਹੱਡੀਆਂ ਚੱਬੀਆਂ ਜਾਂਦੀਆਂ ਹਨ, ਲੋਕੋ ਇਸ ਹਵੇਲੀ ਤੋਂ ਬਚ ਕੇ ਰਹੋ।ਹੁਕਮੀ ਦੀ ਮਾਂ ਵੀ ਉਸਨੂੰ ਬਦਅਸੀਸਾਂ ਦੇ ਰਹੀ ਸੀ ਤੇ ਕਹਿ ਰਹੀ ਸੀ ਕਿ ਮੇਰੀ ਧੀ ਨੂੰ ਮਾਰਨ ਵਾਲਿਆ ਤੈਨੂੰ ਮਿਰਗੀ ਪਵੇ ਤੇ ਤੰੂ ਤੜਫ ਤੜਫ ਕੇ ਮਰੇਂ।ਰੱਬ ਦਾ ਭਾਣਾ ਅੇਸਾ ਹੋਇਆ ਕਿ ਉਸਦੀ ਫਰਿਆਦ ਸੁਣੀ ਗਈ ਤੇ ਮਲਿਕ ਦੇ ਮੁੰਡੇ ਨੂੰ ਦੰਦਨਾਂ ਪੈਣੀਆਂ ਸ਼ੁਰੂ ਹੋ ਗਈਆਂ।ਇਲਾਕੇ ਦੇ ਨਾਮੀ ਗਰਾਮੀ ਵੈਦ ਹਕੀਮ ਸੱਦੇ ਗਏ ਪਰ ਸੱਭ ਵਿਅਰਥ । ਫਿਰ ਉਥੋਂ ਦੇ ਪੰਡਤਾਂ ਤੇ ਜੋਤਸ਼ੀਆਂ ਨੂੰ ਸੱਦਿਆ ਗਿਆ, ਪੰਡਤਾਂ ਤੇ ਜੋਤਸ਼ੀਆਂ ਨੇ ਆਪਣੇ ਹਿਸਾਬ ਲਾਕੇ ਦੱਸਿਆ ਕਿ ਕਾਕੇ ਕੋਲੋਂ ਕੋਈ ਬਹੁਤ ਵੱਡਾ ਪਾਪ ਹੋ ਗਿਆ ਹੈ, ਇਸ ਲਈ ਭਾਰੀ ਕਸ਼ਟ ਹੈ। ਇਸ ਕਸ਼ਟ ਦੇ ਨਿਵਾਰਨ ਲਈ ਇਕ ਬਹੁਤ ਵੱਡਾ ਬੱਰਮ ਭੋਜ ਕੀਤਾ ਜਾਣਾ ਚਾਹੀਦਾ ਹੈ।ਬਰੱਮ ਭੋਜ ਲਈ ਇਲਾਕੇ ਦੇ ਸਾਰੇ ਲੋਕਾਂ, ਸਾਧੂ, ਸੰਤਾਂ, ਫਕੀਰਾਂ ਨੂੰ ਸੱਦਾ ਦਿੱਤਾ ਜਾਵੇ। ਇਸ ਤਰਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਸਦਿਆ ਗਿਆ ਪਰ ਗੁਰੂ ਜੀ ਨੈ ਭੋਜ ਖਾਣ ਤੋਂ ਇਨਕਾਰ ਕਰ ਦਿੱਤਾ । ਗੁਰੂ ਜੀ ਤਾਂ ਦਸਾਂ ਨੌਹਾਂ ਦੀ ਸੱਚੀ ਸੱੁਚੀ ਕਿਰਤ ਕਮਾਈ ਦੀ ਰੋਟੀ ਖਾਣ ਦੀ ਸ਼ਿਖਸ਼ਾ ਦਂੇਦੇ ਸਨ ਤਾ ਕਿ ਕੋਈ ਕਿਸੇ ਦਾ ਹੱਕ ਮਾਰਕੇ ਨਾ ਖਾਵੇ। ਉਹ ਭਲਾ ਇਸ ਬਰੱਮ ਭੋਜ ਨੂੰ ਕਿਵੇਂ ਸਵੀਕਾਰ ਕਰ ਸਕਦੇ ਸਨ।ਗੁਰੂ ਜੀ ਦੇ ਇਨਕਾਰ ਕਰਨ ਤੇ ਮਲਿਕ ਦੇ ਆਦਮੀ ਉਹਨਾਂ ਨੂੰ ਜਬਰੀ ਆਪਣੇ ਨਾਲ ਲੈਕੇ ਗਏ ਤਾਂ ਮਲਿਕ ਨੇ ਇਨਕਾਰ ਦਾ ਕਾਰਨ ਜਾਨਣਾ ਚਾਹਿਆ ਤਾਂ ਗੁਰੂ ਜੀ ਨੇ ਉਸਨੂੰ ਦੱਸਿਆ ਕਿ ਉਸਦੀ ਸਾਰੀ ਧੰਨ ਦੌਲਤ ਗਰੀਬਾਂ ਤੇ ਮਜਲੂਮਾਂ ਦਾ ਖੁਨ ਚੂਸ ਚੂਸ ਕੇ ਇਕੱਠੀ ਕੀਤੀ ਗਈ ਹੈ ਤੇ ਅਸੀਂ ਅਜਿਹੀ ਕਮਾਈ ਦਾ ਭੋਜ ਨਹੀਂ ਖਾਂਦੇ।ਇਹ ਸੁਣਕੇ ਮਲਿਕ ਭਾਗੋ ਬਹੁਤ ਗੁੱਸੇ ਵਿਚ ਆਇਆ ਤੇ ਕਹਿਣ ਲੱਗਾ ਕਿ ਇਹ ਕਿਵੇਂ ਹੋ ਸਕਦਾ ਹੈ ਤੁਸੀਂ ਇਸਨੂੰ ਸਾਬਤ ਕਰਕੇ ਦੱਸੋ। ਤਾਂ ਗੁਰੂ ਜੀ ਨੇ ਉਸਦੇ ਬੱਰਮ ਭੋਜ ਦੇ ਖਾਣੇ ਇਕ ਹੱਥ ਵਿੱਚ ਫੜ੍ਹ ਕੇ ਦੂਸਰੇ ਹੱਥ ਵਿੱਚ ਭਾਈ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਮੰਗਵਾ ਕੇ ਫੜ੍ਹਕੇ ਨਿਚੋੜਿਆ ਤਾਂ ਮਲਿਕ ਭਾਗੋ ਦੇ ਖਾਣੇ ਵਿਚੋਂ ਖੂੰਨ ਤੇ ਭਾਈ ਲਾਲੋ ਦੀ ਰੋਟੀ ਵਿਚੋਂ ਦੁੱਧ ਦੀ ਧਾਰਾ ਬਹਿ ਤੁਰੀ।ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਤੇ ਮਲਿਕ ਭਾਗੋ ਦੀਆਂ ਅੱਖਾਂ ਖੁਲ ਗਈਆਂ, ਹੰਕਾਰ ਦਾ ਪਰਦਾ ਉਤਰ ਗਇਆ ਤੇ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ ਤੇ ਕਹਿਣ ਲੱਗਾ ਕਿ ਕਿਰਪਾ ਕਰਕੇ ਉਸਦੇ ਪੁਤੱਰ ਦੇ ਕਸ਼ਟ ਦੂਰ ਕਰਨ ਦਾ ਉਪਾਉ ਦੱਸੋ ਤਾਂ ਗੁਰੂ ਜੀ ਨੇ ਕਿਹਾ ਕਿ ਸਾਰੀ ਪਾਪ ਦੀ ਕਮਾਈ ਗਰੀਬਾਂ ਨੂੰ ਵਾਪਿਸ ਕਰੋ ਤੇ ਕਹੋ ਸਤਿਕਰਤਾਰ।ਸਾਰੇ ਮਾੜੇ ਕਰਮ ਬੰਦ ਕਰੋ ਤੇ ਵਾਹਿਗੁਰੂ ਦਾ ਜਾਪ ਕਰੋ। ਹੁਣ ਸਤਿਕਰਤਾਰ ਕਹਿਕੇ ਭਾਈ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਦਾ ਟੁਕੜਾ ਆਪਣੇ ਲੜਕੇ ਦੇ ਮੰੂਹ ਵਿਚ ਪਾਉ, ਇਸਤਰਾਂ ਉਹ ਹੁਣ ਠਕਿ ਹੋਣਾ ਸ਼ੁਰੂ ਹੋ ਗਿਆ ਅਤੇ ਅੱਗੋਂ ਲਈ ਮਾੜੇ ਕਰਮਾਂ ਤੋਂ ਤੋਬਾ ਕੀਤੀ ।ਗੁਰੂ ਜੀ ਨੇ ਮਲਿਕ ਭਾਗੋ ਜਹੇ ਹਰ ਇਨਸਾਨ ਨੂੰ ਨੇਕੀ ਤੇ ਬਦੀ ਦੀ ਕਮਾਈ ਦਾ ਫਰਕ ਸਮਝਾਇਆ ਅਤੇ ਭਾਈ ਲਾਲੋ ਦੀ ਕਮਾਈ ਦੀ ਪ੍ਰਸ਼ੰਸਾ ਕੀਤੀ।ਇਸਤਰਾਂ ਇਹ ਮਾਣ ਵੀ ਭਾਈ ਲਾਲੋ ਜੀ ਦੀ ਨੇਕ ਕਮਾਈ ਨੂੰ ਹੀ ਪ੍ਰਾਪਤ ਹੋਇਆ । ……….CONTD.
ਗਿਆਨ ਸਿੰਘ ਬਮਰਾਹ, ਪ੍ਰਧਾਨ ਰਮਗੜ੍ਹੀਆ ਹੈਰੀਟਿੇਜ ਹਿਸਟੋਰੀਕਲ ਸੁਸਾਇਟੀ, ਅੰੰਿਮ੍ਰਤਸਰ। 9464283050, 6283317292

